ਪੰਜਾਬ ‘ਚ ਅੱਜ ਕੋਰੋਨਾ ਦੇ 13 ਨਵੇਂ ਮਰੀਜ ਆਏ, ਜਦਕਿ 82 ਮਰੀਜ਼ ਠੀਕ ਹੋਏ

273

ਚੰਡੀਗੜ, 15 ਮਈ (ਜਗਸੀਰ ਸਿੰਘ ਸੰਧੂ) : ਅੱਜ ਕੋਰੋਨਾ ਵਾਇਰਸ ਦੇ 13 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ ਅਤੇ ਲੁਧਿਆਣਾ ਵਿੱਚ ਪਹਿਲਾਂ ਦਰਜ ਕੀਤੇ ਸੀ.ਆਰ.ਪੀ.ਐਫ ਦੇ 16 ਮਾਮਲਿਆਂ ਨੂੰ ਸੈਂਟਰਲ ਪੂਲ ਵਿੱਚ ਜੋੜਨ ਕਾਰਨ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1932 ਰਹਿ ਗਈ ਹੈ, ਕਿਉਂਕਿ  ਜਦਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 32 ਹੈ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਅੱਜ ਦਰਜ ਕੀਤੇ 18 ਨਵੇਂ ਆਰ.ਪੀ.ਐਫ ਮਾਮਲੇ ਵੀ ਦਿੱਲੀ ਨਾਲ ਸਬੰਧਤ ਹੋਣ ਕਰਕੇ ਸੈਂਟਰਲ ਪੂਲ ਵਿੱਚ ਜੋੜ ਦਿੱਤੇ ਗਏ ਹਨ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 1595 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 305 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 49301 ਸੈਂਪਲ ਲਏ, ਜਿਹਨਾਂ ‘ਚੋਂ 44319 ਸੈਂਪਲ ਨੈਗੇਟਿਵ ਆਏ ਹਨ, ਜਦਕਿ 3050 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1932 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 1595 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਅਤੇ 305 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਨਵੇਂ ਆਏ ਕੇਸਾਂ ਵਿੱਚ ਸਭ ਤੋਂ ਵੱਧ ਫਰੀਦਕੋਟ ਜਿਲੇ ਤੋਂ 6 ਨਵੇਂ ਮਰੀਜ ਕੋਰਨਾ ਪਾਜੇਟਿਵ ਪਾਏ ਹਨ। ਫਾਜਲਿਕਾ ਜਿਲੇ ‘ਚ ਕੋਰੋਨਾ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲੁਧਿਆਣਾ, ਬਠਿੰਡਾ, ਰੋਪੜ ਅਤੇ ਫਤਹਿਗੜ ਜਿਲਿਆਂ ਵਿੱਚ ਇੱਕ-ਇੱਕ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਚੰਗੀ ਖਬਰ ਹੈ ਕਿ ਅੱਜ 82 ਮਰੀਜ਼ ਠੀਕ ਹੋਏ ਹਨ, ਜਿਹਨਾਂ ਮੋਗਾ ਜਿਲੇ ਵਿੱਚ44, ਪਟਿਆਲਾ ਜ਼ਿਲੇ ਵਿੱਚ 21, ਗੁਰਦਾਸਪੁਰ ਜ਼ਿਲੇ ਵਿੱਚ 9, ਜਲੰਧਰ ਜ਼ਿਲੇ ਵਿੱਚ 4 ਅਤੇ  ਐਸ.ਏ.ਐਸ ਨਗਰ ਮੋਹਾਲੀ ਵਿੱਚ 3 ਅਤੇ ਮਾਨਸਾ ਵਿੱਚ ਵੀ 1 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ।

Real Estate