ਚੋਰ ਪਦੀਨਾ ਫੈਕਟਰੀ ਦੇ ਚੌਕੀਦਾਰ ਨੂੰ ਬੰਧਕ ਬਣਾ ਕੇ ਏਸੀ ਅਤੇ ਮੋਬਾਈਲ ਲੇੈ ਕੇ ਹੋਏ ਫ਼ਰਾਰ 

150
ਇਲਾਕੇ ‘ਚ ਇਕ ਹਫ਼ਤੇ ਵਿਚ ਤੀਜੀ ਘਟਨਾ 
ਫਿਰੋਜ਼ਪੁਰ , 15 ਮਈ (ਬਲਬੀਰ ਸਿੰਘ ਜੋਸਨ) : ਲਾਕਡਾਊਨ ਦੁਰਾਨ ਜ਼ਿਲੇ ਵਿਚ ਚੋਰਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ ਕਿਉਂਕਿ ਬੇਖ਼ੌਫ਼ ਹੋ ਕੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ।ਅਜਿਹਾ ਹੀ ਇਕ ਮਾਮਲਾ ਮੱਲਾਂਵਾਲਾ ਰੋਡ ਤੇ ਪਿੰਡ ਵਾਹਕਾ ਮੋੜ ‘ ਚ ਹੋਇਆ ਜਿਥੇ ਅਣਪਛਾਤੇ ਲੁਟੇਰੇ ਪੁਦੀਨਾ ਫੈਕਟਰੀ ਦੇ ਚੌਕੀਦਾਰ ਨੂੰ ਬੰਦੀ ਬਣਾ ਕੇ ਉਥੋਂ ਏ.ਸੀ ਪੁੱਟ ਕੇ ਅਤੇ ਚੌਕੀਦਾਰ ਦਾ ਮੋਬਾਈਲ ਖੋਹ ਕੇ ਲੈ ਗਏ । ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਫੈਕਟਰੀ ਦੇ ਮਾਲਕ ਗੁਰਦੀਪ ਸਿੰਘ ਭਗਤ ਨੇ ਦੱਸਿਆ ਕਿ ਪਿੰਡ ਵਾਹਕਾ ਮੋੜ ‘ਚ ਸਥਿਤ ਉਨ੍ਹਾਂ ਦੀ ਪੁਦੀਨਾ ਫੈਕਟਰੀ ਚ ਬੁੱਧਵਾਰ ਰਾਤ ਅਣਪਛਾਤੇ ਚੋਰ ਵੜ ਆਏ ਤੇ ਉਥੇ ਤੈਨਾਤ ਚੌਕੀਦਾਰ ਨਿਸ਼ਾਨ ਸਿੰਘ ਨੂੰ ਬੰਦੀ ਬਣਾਉਣ ਤੋਂ ਬਾਅਦ ਉਸਦਾ ਮੋਬਾਇਲ ਫੋਨ ਖੋਹ ਲਿਆ ਤੇ ਫੈਕਟਰੀ ਦੇ ਦਫਤਰ ਵਿਚ ਲੱਗਾ ਏਅਰ ਕੰਡੀਸ਼ਨਰ ਉਖਾੜ ਕੇ ਲੈ ਗਏ ।
ਚੋਰਾਂ ਨੂੰ ਪੁਲਿਸ ਦਾ ਭੈਅ ਨਹੀਂ : ਗੁਰਦੀਪ ਸਿੰਘ ਭਗਤ
ਗੁਰਦੀਪ ਸਿੰਘ ਨੇ ਦੱਸਿਆ ਕਿ ਇਲਾਕੇ ‘ਚ ਰੋਜ਼ਾਨਾ ਚੋਰੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਪਰ ਪੁਲਸ ਦੇ ਨਾਕੇ ਲੱਗੇ ਹੋਣ ਦੇ ਬਾਵਜੂਦ ਚੋਰ ਲੁਟੇਰੇ ਬੇਖੌਫ ਬਚ ਜਾਂਦੇ ਹਨ । ਇਲਾਕੇ ‘ਚ ਲਗਾਤਾਰ ਹੋ ਰਹੀਆਂ ਵਾਰਦਾਤਾਂ, ਪੁਲਸ ਅਣਜਾਣ ਲਗਦੀ ਹੇੈ। ਭਗਤ ਨੇ ਕਿਹਾ ਕਿ ਇਕ ਹਫਤਾ ਪਹਿਲਾਂ ਵਾਹਕਾ ਮੋੜ ‘ਤੇ ਦੁਕਾਨਾਂ ‘ਚ ਚੋਰੀ ਹੋਈ ਜਿਸ ‘ਚ ਦੁਕਾਨਦਾਰਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ । ਤਿੰਨ ਦਿਨ ਪਹਿਲਾਂ ਵਾਹਕਾ ਮੋੜ ਤੋਂ ਕੁਝ ਦੂਰੀ ‘ਤੇ ਸਥਿਤ ਇਕ ਹਸਪਤਾਲ ਤੋਂ ਕੰਪਿਊਟਰ ਚੋਰੀ ਹੋ ਚੁੱਕਾ ਹੈ । ਖੇਤਾਂ ਵਿਚ ਮੋਟਰਾਂ ਦੇ ਸਟਾਰਟਰ, ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਵੀ ਇਲਾਕੇ ਵਿਚ ਆਮ ਜਿਹੀ ਗੱਲ ਹੋ ਗਈ ਹੈ । ਗੁਰਦੀਪ ਸਿੰਘ ਨੇ ਪੁਲਸ ਦੀ ਕਾਰਗੁਜਾਰੀ ‘ਤੇ ਸਵਾਲ ਕੀਤਾ ਕਿ ਅੱਜ – ਕੱਲਲਾਕਡਾਊਨ ‘ਚ 24 ਘੰਟੇ ਪੁਲਸ ਦੇ ਨਾਕੇ ਲੱਗੇ ਰਹਿੰਦੇ ਹਨ ਤੇ ਬਿਨ੍ਹਾਂ ਕਾਰਨ ਬਾਹਰ ਘੁੰਮਣ ਵਾਲਿਆਂ ਦੇ ਖਿਲਾਫ ਪੁਲਸ ਪਰਚੇ ਦਰਜ ਕਰ ਰਹੀ ਹੈ । ਫਿਰ ਅਜਿਹਾ ਕੀ ਹੈ ਕਿ ਚੋਰਾਂ ਤੇ ਪੁਲਸ ਦੀ ਨਜ਼ਰ ਨਹੀਂ ਪੈ ਰਹੀ ?
ਚੋਰਾਂ ਦੀ ਭਾਲ ਵਿਚ ਜੁਟੀ ਪੁਲਿਸ 
ਪੁਲਿਸ ਥਾਣਾ ਆਰਫਕੇ ਮੁਖੀ ਗੁਰਿੰਦਰ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਾਕਡਾਊਨ ਲਾਗੂ ਕਰਵਾਉਣ ਲਈ ਫੋਰਸ ਲਗਾਤਾਰ ਗਸ਼ਤ ਅਤੇ ਨਾਕਿਆਂ ‘ਤੇ ਤੈਨਾਤ ਹੈ । ਰਾਤ ਦੇ ਸਮੇਂ ਵੀ ਮੁੱਖ ਸੜਕਾਂ ‘ਤੇ ਨਾਕੇ ਲੱਗੇ ਰਹਿੰਦੇ ਹਨ ਤੇ ਬਿਨ੍ਹਾਂ ਪੁੱਛ-ਗਿੱਛ ਕਿਸੇ ਨੂੰ ਨਹੀਂ ਨਿਕਲਣ ਦਿੱਤਾ ਜਾਂਦਾ । ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਪਤਾ ਲਗਾਉਣ ਦੇ ਲਈ ਪੁਲਸ ਕੋਸ਼ਿਸ਼ ਕਰ ਰਹੀ ਹੈ ਤੇ ਜਲਦ ਹੀ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇਗਾ ।
Real Estate