2 ਸੜਕ ਹਾਦਸੇ 14 ਮਜਦੂਰਾਂ ਦੀ ਮੌਤ, 50 ਜ਼ਖ਼ਮੀ

95

BREAKING ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਦੋ ਹਾਦਸਿਆਂ ਵਿੱਚ 14 ਮਜਦੂਰਾਂ ਦੀ ਮੌਤ ਹੋ ਗਈ । ਜਦਕਿ 50 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਮਜੱਫਰਪੁਰ ( ਯੂਪੀ) ਜਿਲ੍ਹੇ ‘ਚ ਬੀਤੀ ਰਾਤ 11:45 ਵਜੇ ਰੋਡਵੇਜ ਬੱਸ ਨੇ ਪੈਟਲ ਜਾ ਰਹੇ ਮਜਦੂਰਾਂ ਨੂੰ ਮਿੱਧ ਦਿੱਤਾ । ਇਸ ਹਾਦਸੇ ਦੌਰਾਨ 6 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਚਾਰ ਜ਼ਖ਼ਮੀ ਹੋ ਗਏ । ਦੋ ਜ਼ਖ਼ਮੀਆਂ ਨੂੰ ਇਲਾਜ ਲਈ ਮੇਰਠ ਭੇਜਿਆ ਗਿਆ ਹੈ।
ਪੁਲੀਸ ਨੇ ਦੱਸਿਆ ਕਿ 10 ਮਜਦੂਰ ਪੰਜਾਬ ਤੋਂ ਤੁਰ ਕੇ ਬਿਹਾਰ ਜਾ ਰਹੇ ਸਨ। ਮਜੱਫਰਪੁਰ- ਸਹਾਰਨਪੁਰ ਸਟੇਟ ਹਾਈਏ ਉਪਰ ਘਲੌਲੀ ਚੈੱਕਪੋਸਟ ਤੋਂ ਅੱਗੇ ਰੋਹਾਨਾ ਟੋਲ ਪਲਾਜਾ ਦੇ ਕੋਲ ਪਹੁੰਚੇ ਸਨ ਕਿ ਤੇਜ ਰਫ਼ਤਾਰ ਰੋਡਵੇਜ ਬੱਸ ਨੇ ਮਿੱਧ ਕੇ ਰੱਖ ਦਿੱਤੇ। ਹਾਦਸੇ ਮਗਰੋਂ ਡਰਾਈਵਰ ਫਰਾਰ ਹੋ ਗਿਆ ।
ਸਾਰੇ ਮ੍ਰ੍ਰਿਤਕ ਬਿਹਾਰ ਦੇ ਗੋਪਾਲਗੰਜ ਦੇ ਰਹਿਣ ਵਾਲੇ ਸਨ।
ਮੱਧ ਪ੍ਰਦੇਸ਼ – ਇੱਥੇ ਗੁਨਾ ਕੋਲ ਵੀ ਇੱਕ ਹਾਦਸੇ ਵਿੱਚ 8 ਮਜਦੂਰਾਂ ਦੀ ਮੌਤ ਹੋ ਗਈ । ਹਾਦਸਾ ਦੇਰ ਰਾਤ ਦੋ ਵਜੇ ਹੋਇਆ । ਬੱਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ । ਸਾਰੇ ਮ੍ਰਿਤਕ ਉੱਤਰ ਪ੍ਰਦੇਸ਼ ਦੇ ਸਨ ਅਤੇ ਇਹ ਆਪਣੇ ਘਰ ਵਾਪਸ ਜਾ ਰਹੇ ਸਨ । ਉਹ ਕਿੱਥੋਂ ਵਾਪਸ ਆ ਰਹੇ ਸਨ , ਇਸਦੀ ਜਾਣਕਾਰੀ ਨਹੀਂ ਮਿਲ ਸਕੀ ।

Real Estate