13 ਜਣੇ ਘਰ ਜਾਣ ਲਈ ਛੇ ਸੀਟਾਂ ਵਾਲੇ ਆਟੋ ‘ਚ ਕਰਨਗੇ ਇੱਕ ਹਜਾਰ ਕਿਲੋਮੀਟਰ ਦਾ ਸਫਰ

219

ਚੰਡੀਗੜ, 14 ਮਈ (ਜਗਸੀਰ ਸਿੰਘ ਸੰਧੂ) : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜਦੂਰਾਂ ਲਈ ਸਪੈਸ਼ਲ ਟਰੇਨਾਂ ਦਾ ਪ੍ਰਬੰਧ ਕਰਨ ਦੇ ਦਾਅਵਿਆਂ ਦੇ ਬਾਵਜੂਦ ਜਲੰਧਰ ਤੋਂ 13 ਮਜਦੂਰ ਬਾਰਾਂਬੰਕੀ ਲਈ ਇੱਕ ਹਜਾਰ ਕਿਲੋਮੀਟਰ ਦੀ ਸਫਰ ਤੈਅ ਕਰਨ ਲਈ 6 ਸੀਟਾਂ ਵਾਲੇ ਆਟੋ ਰਿਕਸ਼ਾ ‘ਤੇ ਰਵਾਨਾ ਹੋ ਗਏ। ਇਹ ਸਾਰੇ ਮਜਦੂਰ ਇੱਕ ਪਿੰਡ ਦੇ ਰਹਿਣ ਵਾਲੇ ਹਨ ਅਤੇ ਜਿਹਨਾਂ ਵਿਚੋਂ ਕੁਝ ਜਲੰਧਰ ਵਿੱਚ ਗੋਲਗੱਪੇ ਦੀਆਂ ਰੇਹੜੀਆਂ ਲਾਉਂਦੇ ਸਨ ਅਤੇ ਕੁਝ ਫੈਕਟਰੀਆਂ ‘ਚ ਮਜਦੂਰੀ ਕਰਦੇ ਸਨ। ਹੁਣ ਇਹਨਾਂ ਕੋਲ ਜੋ ਕੁਝ ਸੀ, ਉਹ ਖਤਮ ਹੋ ਗਿਆ ਅਤੇ ਅੱਗੇ ਲਾਕਡਾਊਨ ਅਜੇ ਕਿੰਨਾ ਲੰਬਾ ਚਲੇਗਾ, ਇਹ ਸੋਚਕੇ ਇਹਨਾਂ ਨੇ ਪਿੰਡ ਜਾਣ ਲਈ ਪਹਿਲਾਂ ਤਾਂ ਦੋ ਦਿਨ ਤੱਕ ਰੇਲ ਦਾ ਇੰਤਜਾਰ ਕੀਤਾ, ਪਰ ਜਦੋਂ ਉਧਰ ਰਜਿਟਰੇਸ਼ਨ ਨਹੀਂ ਹੋਈ ਤਾਂ ਇਹਨਾਂ ਸਾਰਿਆਂ ਨੇ ਇੱਕ ਛੇ ਸੀਟਾਂ ਵਾਲਾ ਆਟੋ ਕਿਰਾਏ ‘ਤੇ ਕੀਤਾ ਅਤੇ ਜਿਸ ਵਿੱਚ ਇਹ 13 ਜਣੇ ਸਵਾਰ ਹੋ ਕੇ ਆਪਣੇ ਪਿੰਡ ਬਾਰਾਂਬੰਕੀ ਲਈ ਰਵਾਨਾ ਹੋ ਗਏ। ਹੁਣ ਇੱਕ ਹਜਾਰ ਕਿਲੋਮੀਟਰ ਦਾ ਇਹ ਸਫਰ ਛੇ ਸੀਟਾਂ ਵਾਲੇ ਆਟੋ ਵਿੱਚ ਇਹ 13 ਜਣੇ ਕਿਵੇਂ ਕਰਨਗੇ? ਇਕ ਪਾਸੇ ਜਿਥੇ ਉਵਰ ਲੋਡ ਹੋਣ ਕਰਕੇ ਇਸ ਲੰਬੇ ਸਫਰ ਵਿੱਚ ਕਿਸੇ ਹਾਦਸੇ ਦਾ ਡਰ ਬਣਿਆ ਰਹੇਗਾ, ਉਥੇ ਛੇ ਸੀਟਾਂ ਵਾਲੇ ਆਟੋ ਵਿੱਚ ਜਿਵੇਂ ਕਿਵੇਂ ਵੜੇ ਇਹਨਾਂ 13 ਜਣਿਆਂ ਵਿੱਚ ਕੋਈ ਸੋਸ਼ਲ ਡਿਸਟੈਂਸ ਨਾ ਹੋਣ ਕਰਕੇ ਇੱਕ ਦੂਸਰੇ ਤੋਂ ਬਿਮਾਰੀ ਦੀ ਅਦਾਨ ਪ੍ਰਦਾਨ ਹੋਣ ਦਾ ਘਰ ਅਲੱਗ ਬÎਣਿਆ ਹੋਇਆ ਹੈ।

Real Estate