ਸੱਤਾਧਾਰੀ ਧਿਰ ਵੱਲੋਂ ਵਾਂਝੇ ਰੱਖੇ ਲੋੜਵੰਦ ਪਰਵਾਰਾਂ ਤੱਕ ਰਾਸ਼ਨ ਪੁਹੰਚਾਉਣ ਦਾ ਤਹੱਈਆ

175

ਬਰਨਾਲਾ 14 ਮਈ (ਜਗਸੀਰ ਸਿੰਘ ਸੰਧੂ) : ਸੱਤਾਧਾਰੀ ਧਿਰ ਵੱਲੋਂ ਵੋਟਾਂ ਦੀ ਰਾਜਨੀਤੀ ਤਹਿਤ ਕੁੱਝ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਰਾਸ਼ਨ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਨਗਰ ਕੌਂਸਲਰ ਹੇਮਰਾਜ ਗਰਗ ਨੇ ਕਿਹਾ ਹੈ ਕਿ ਬਰਨਾਲਾ ਦੇ ਵਾਰਡ ਨੰਬਰ 10 ਅਤੇ 13 ਵਿੱਚ ਉਹਨਾਂ ਵੱਲੋਂ ਆਪਣੇ ਕੁਝ ਦੋਸਤਾਂ-ਮਿੱਤਰਾਂ ਦੇ ਸਹਿਯੋਗ ਨਾਲ ਸਾਰੇ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦਾ ਬੀੜਾ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਾਡੇ ਕੁਝ ਲੀਡਰ ਇਸ ਲਾਕਡਾਊਨ ਅਤੇ ਕਰਫਿਊ ਦੌਰਾਨ ਦੀ ਵੋਟਾਂ ਦੀ ਰਾਜਨੀਤੀ ਕਰਦੇ ਹਨ ਅਤੇ ਉਹਨਾਂ ਨੂੰ ਜਿਥੇ ਲੱਗਦਾ ਹੈ ਕਿ ਇਹ ਲੋਕ ਸਾਨੂੰ ਵੋਟਾਂ ਨਹੀਂ ਪਾਉਂਦੇ ਉਥੇ ਸਰਕਾਰ ਵੱਲੋਂ ਆਇਆ ਰਾਸ਼ਨ ਵੀ ਨਹੀਂ ਪੁਹੰਚਣ ਦਿੰਦੇ। ਉਹਨਾਂ ਕਿਹਾ ਕਿ ਭਾਵੇਂ ਉਹਨਾਂ ਕੋਲ ਬਹੁਤੇ ਸਾਧਨ ਤਾਂ ਨਹੀਂ ਹਨ, ਪਰ ਆਪਣੇ ਵਾਰਡ ਨੰਬਰ 10 ਅਤੇ 13 ਵਿੱਚ ਉਹਨਾਂ ਦਾ ਯਤਨ ਰਹੇਗਾ ਕਿ ਹਰ ਲੋੜਵੰਦ ਪਰਵਾਰ ਦੀ ਮੱਦਦ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਰਜਿੰਦਰ ਕੁਮਾਰ ਹੇੜੀਕੇ, ਭੀਸ਼ਮ ਮਹਾਂਬੀਰ ਦਲ, ਪ੍ਰਵੀਨ ਕੁਮਾਰ, ਰੀਤੂ ਬਾਲਾ, ਗੁਰਮੇਲ ਸਿੰਘ ਜੌੜੇ ਦਰਵਾਜੇ, ਹਰਜੀਤ ਭਾਟੀਆ, ਜਸਪਾਲ ਸ਼ਰਮਾ, ਗੌਰਵ ਕੁਮਾਰ ਅਤੇ ਰਵੀ ਕੁਮਾਰ ਆਦਿ ਵੀ ਹਾਜਰ ਸਨ।

Real Estate