ਭਾਰਤੀ ਰੇਲਵੇ ਵੱਲੋਂ 30 ਜੂਨ ਤੱਕ ਕੋਈ ਵੀ ਰੈਗੂਲਰ ਟਰੇਨ ਨਾ ਚਲਾਉਣ ਦਾ ਐਲਾਨ

266

ਪੰਜਾਬ ‘ਚ ਝੋਨਾ ਲਾਉਣ ਲਈ ਨਹੀਂ ਆ ਸਕੇਗੀ ਬਿਹਾਰ, ਯੂ.ਪੀ ਜਾਂ ਹੋਰ ਰਾਜਾਂ ਦੀ ਲੇਬਰ

 ਚੰਡੀਗੜ, 14 ਮਈ (ਜਗਸੀਰ ਸਿੰਘ ਸੰਧੂ) : ਭਾਰਤੀ ਰੇਲਵੇ ਨੇ 30 ਜੂਨ ਤੋਂ ਕੋਈ ਵੀ ਰੈਗੂਲਰ ਟਰੇਨ ਨਾ ਚਲਾਉਣ ਦਾ ਐਲਾਨ ਕਰ ਦਿੱਤੀ ਹੈ। ਇਹ ਵੱਡਾ ਫ਼ੈਸਲਾ ਲੈਂਦਿਆਂ ਰੇਲਵੇ ਨੇ 30 ਜੂਨ ਤਕ ਬੁੱਕ ਕੀਤੀਆਂ ਸਾਰੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਰੇਲਵੇ ਨੇ ਹੁਣ ਕੋਈ ਨਵੀਂ ਰਿਜ਼ਰਵਰੇਸ਼ਨ ਨਾ ਕਰਨ ਦਾ ਫੈਸਲਾ ਕਰਦਿਆਂ ਜਿਹਨਾਂ ਯਾਤਰੀਆਂ ਦੀਆਂ ਟਿਕਟਾਂ ਰੱਦ ਕੀਤੀਆਂ ਗਈਆਂ ਹਨ, ਉਹਨਾਂ ਦੇ ਸਾਰਾ ਪੈਸਾ ਛੇਤੀ ਹੀ ਆਈ.ਆਰ.ਸੀ.ਟੀ.ਸੀ ਵੱਲੋਂ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਰੇਲਵੇ ਨੇ ਕਿਹਾ ਹੈ ਕਿ ਸਿਰਫ ਸ਼ਰਮਿਕ ਸਪੈਸ਼ਲ ਅਤੇ ਸਪੈਸ਼ਲ ਰੇਲ ਗੱਡੀਆਂ ਦੀ ਪਹਿਲਾਂ ਦੀ ਤਰ•ਾਂ ਚੱਲਦੀਆਂ ਰਹਿਣਗੀਆਂ। ਭਾਰਤੀ ਰੇਲਵੇ ਦੇ ਇਸ ਫੈਸਲੇ ਨਾਲ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਇਸ ਵਾਰ ਪੰਜਾਬ ਵਿੱਚ ਝੋਨਾ ਲਾਉਣ ਲਈ ਬਾਹਰਲੇ ਸੂਬਿਆਂ ਤੋਂ ਲੇਬਰ ਨਹੀਂ ਆ ਸਕੇਗੀ, ਕਿਉਂਕਿ ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸ਼ੀਜਨ ਲਾਉਣ ਲਈ ਜਿਆਦਾਤਰ ਬਿਹਾਰ, ਯੂ.ਪੀ ਅਤੇ ਛੱਤੀਸਗੜ ਦੇ ਮਜਦੂਰ ਹੀ ਆਉਂਦੇ ਸਨ, ਜਿਹਨਾਂ ਦੇ ਆਉਣ ਦਾ ਸਾਧਨ ਕੇਵਲ ਰੇਲਵੇ ਹੀ ਸੀ। ਇਸ ਵਾਰ ਪੰਜਾਬ ਵਿਚੋਂ ਤਾਂ ਬਿਹਾਰ, ਯੂ.ਪੀ, ਛੱਤੀਸਗੜ ਅਤੇ ਹੋਰ ਸੂਬਿਆਂ ਦੇ ਮਜਦੂਰ ਸਪੈਸ਼ਲ ਰੇਲ ਗੱਡੀਆਂ ਰਾਹੀਂ ਆਪੋ ਆਪਣੇ ਰਾਜਾਂ ਨੂੰ ਜਾ ਰਹੇ ਹਨ, ਜੋ ਸਰਕਾਰੀ ਅੰਕੜਿਆਂ ਮੁਤਾਬਿਕ ਬੀਤੇ ਕੱਲ ਤੱਕ ਸਵਾ ਲੱਖ ਦੇ ਕਰੀਬ ਜਾ ਚੁੱਕੇ ਹਨ। ਇਸ ਵਾਰ ਸਪੱਸ਼ਟ ਹੈ ਕਿ ਪੰਜਾਬੀਆਂ ਨੂੰ ਝੋਨਾ ਲਾਉਣ ਲਈ ਪੰਜਾਬੀ ਲੇਬਰ ‘ਤੇ ਨਿਰਭਰ ਰਹਿਣਾ ਪਵੇਗਾ ਜਾਂ ਫਿਰ ਝੋਨੇ ਦੀ ਮਸ਼ੀਨਾਂ ਰਾਹੀਂ ਸਿੱਧੀ ਬਿਜਾਈ ਹੀ ਕਰਨੀ ਪਵੇਗੀ, ਕਿਉਂਕਿ ਭਾਰਤੀ ਰੇਲਵੇ ਦੇ ਇਸ ਫੈਸਲੇ ਨੇ ਪੱਕੀ ਮੋਹਰ ਲਗਾ ਦਿੱਤੀ ਹੈ ਕਿ ਇਸ ਵਾਰ ਬਿਹਾਰ, ਯੂ.ਪੀ ਜਾਂ ਛੱਤਸੀਗੜ ਆਦਿ ਰਾਜਾਂ ਤੋਂ ਝੋਨਾ ਲਾਉਣ ਲਈ ਮਜਦੂਰ ਕਿਸੇ ਵੀ ਹਾਲਤ ਵਿੱਚ ਨਹੀਂ ਆ ਸਕੇਗਾ

Real Estate