ਡਿਸਕਾਮ ਨੂੰ 90 ਹਜ਼ਾਰ ਕਰੋੜ ਰੁਪਏ ਦਾ ਪੈਕੇਜ – ਬਿਜਲੀ ਕੰਪਨੀਆਂ ਵੱਲੋਂ ਪਹਿਲਾਂ ਹੀ 94 ਹਜ਼ਾਰ ਕਰੋੜ ਰੁਪਏ ਬਕਾਇਆ

280

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੁਸ਼ਕਿਲ ਹਾਲਾਤਾਂ ਵਿੱਚੋਂ ਰਹੀਆਂ ਰਾਜਾਂ ਦੀਆਂ ਪਾਵਰ ਜਨਰੇਟਿੰਗ ਕੰਪਨੀਆਂ ਨੂੰ ਪੈਰਾਂ ਸਿਰ ਕਰਨ ਲਈ 90,000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪਰ ਪੈਕੇਜ ਕਿਵੇਂ ਦਿੱਤਾ ਜਾਵੇਗਾ , ਇਸਦੀ ਚਰਚਾ ਕਰੀਏ।
ਪਿਛਲੇ ਕੁਝ ਸਮੇਂਤੋਂ ਪਾਵਰ ਡਿਸਟ੍ਰੀਬਿਊਸ਼ਨ ਕੰਪਨੀਆਂ ( ਡਿਸਕਾਮ) ਦੇ ਰੈਵੇਨਿਊ ਵਿੱਚ ਕਾਫੀ ਕਮੀ ਆਈ ਹੈ। ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਦੇ ਆਰਥਿਕ ਪੈਕੇਜ ਨਾਲ ਡਿਸਕਾਮ ਨੂੰ ਫਾਇਦਾ ਮਿਲੇਗਾ। ਜਦਕਿ ਬਿਜਲੀ ਕੰਪਨੀਆਂ ਪਹਿਲਾਂ ਹੀ ਬਹੁਤ ਜਿ਼ਆਦਾ ਗਹਿਰੇ ਆਰਥਿਕ ਸੰਕਟ ਵਿੱਚ ਹਨ। ਬਿਜਲੀ ਕੰਪਨੀਆਂ ਦਾ ਡਿਸਕਾਮ ਵੱਲ 94000 ਕਰੋੜ ਰੁਪਏ ਦਾ ਬਕਾਇਆ ਹੈ। ਭਾਵ ਇਸ ਪੈਕੇਜ ਦੇ ਬਾਵਜੂਦ ਡਿਸਕਾਮ ਕਰੀਬ ਚਾਰ ਹਜ਼ਾਰ ਕਰੋੜ ਰੁਪਏ ਦੇ ਘਾਟੇ ਵਿੱਚ ਰਹੇਗੀ।
ਕੀਹਨੂੰ ਮਿਲੇਗਾ ਪੈਕੇਜ ? ਪਾਵਰ ਫਾਇਨੈਂਸ ਕਾਰਪੋਰੇਸ਼ਨ ਅਤੇ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਡਿਸਕਾਮ ਕੰਪਨੀਆਂ ਨੂੰ ਇਹ ਮੱਦਦ ਮਿਲੇਗੀ । ਦਰਅਸਲ, ਪਿਛਲੇ ਦੋਵੇ ਲੌਕਡਾਊਨ ਅਤੇ ਕਰੋਨਾਵਾਇਰਸ ਆਦਿ ਦੇ ਚੱਲਦੇ ਬਿਜਲੀ ਵੰਡ ਕੰਪਨੀਆਂ ਦੀ ਆਮਦਨ ਵਿੱਚ ਵੀ ਭਾਰੀ ਕਮੀ ਆਈ ਹੈ। ਇਸ ਦੇ ਚੱਲਦੇ ਬਿਜਲੀ ਉਤਪਾਦਨ ਅਤੇ ਵੰਡ ਕਰਨ ਵਾਲੀਆਂ ਕੰਪਨੀਆਂ ਦੇ ਇਕ ਪ੍ਰਵਾਧਾਨ ਕੀਤਾ ਗਿਆ ਹੈ।
90 ਹਜ਼ਾਰ ਕਰੋੜ ਰੁਪਏ ਸਰਕਾਰੀ ਕੰਪਨੀਆਂ ਪੀਐਫਸੀ, ਆਰਈਸੀ ਦੇ ਮਾਧਿਆਮ ਵਿੱਚ ਦਿੱਤਾ ਜਾਵੇਗਾ। ਇਸ ਨਾਲ ਰਾਜ-ਸਰਕਾਰਾਂ ਇਸਹਨਾਂ ਕੰਪਨੀਆਂ ਨੂੰ ਕੰਮ ਦੀ ਗਰੰਟੀ ਵੀ ਦੇ ਸਕਦੀਆਂ ਹਨ। ਠੇਕੇਦਾਰ ਨੂੰ 6 ਮਹੀਨੇ ਦੀ ਰਾਹਤ ਬਿਨਾ ਕਿਸੇ ਸ਼ਰਤ ਦੇ ਦਿੱਤੀ ਜਾਵੇਗੀ । ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਡਿਸਕਾਮ ਹਾਲੇ ਅਸਧਾਰਨ ਕੈਸ਼ ਫਲੋਦ ੇ ਪ੍ਰਵਾਹ ਵਿੱਚ ਗੁਜਰ ਰਹੀ ਹੈ। ਅਜਿਹੇ ਵਿੱਚ ਉਹਨਾਂ ਦੀ ਮੱਦਦ ਦੀ ਜਰੂਰਤ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਫਾਇਦੇ ਖਪਤਕਾਰ ਤੱਕ ਸਿੱਧੇ ਪਹੁੰਚਣ ।
ਕਿਉਂ ਮਿਲੇਗਾ ? ਹਾਲੇ ਬਿਜਲੀ ਵੰਡ ਕੰਪਨੀਆਂ ਨੇ ਪਾਵਰ ਜਨਰੇਸ਼ਨ ਕੰਪਨੀਆਂ ਅਤੇ ਟ੍ਰਾਂਸਮਿਸ਼ਨ ਕੰਪਨੀਆਂ ਨੂੰ 94 ਹਜ਼ਾਰ ਕਰੋੜ ਰੁਪਏ ਅਦਾ ਕਰਨੇ ਹਨ, ਪਰ ਇਹਨਾ ਕੋਲ ਪੈਸੇ ਦੀ ਕਮੀ ਹੈ। ਇਸ ਢੰਗ ਨਾਲ ਸੈਂਟਰਲ ਪਬਲਿਕ ਸੈਕਟਰ ਦੀ ਪਾਵਰ ਜੈਨਰੇਸ਼ਨ ਕੰਪਨੀਆਂ, ਟਰਾਂਸਮਿਸ਼ਨ ਕੰਪਨੀਆਂ , ਨਿੱਜੀ ਕੰਪਨੀਆਂ ਅਤੇ ਰਿਨਿਊਵਲ ਐਨਰਜੀ ਜੈਨਰੇਟਸ ਨੂੰ ਪੇਮੈਟ ਕੀਤਾ ਜਾ ਸਕੇਗਾ। ਰਾਜ ਸਰਕਾਰਾਂ ਦੁਆਰਾ ਸੰਚਾਲਿਤ ਪੀਐਫਸੀ ਅਤੇ ਆਰਈਸੀ ਦੇ ਕੋਲ 6 ਲੱਖ ਕਰੋੜ ਰੁਪਏ ਦੀ ਸੰਪਤੀ ਹੇ। ਇਹ ਪਾਵਰ ਸੈਕਟਰ ‘ਚ ਸਭ ਤੋਂ ਵੱਡੀਆਂ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਹਨ ।
ਅਰਥਸ਼ਾਸਤਰੀ ਵਿਦੁੱਤ ਜੋਸ਼ੀ ਆਖਦੇ ਹਨ ਕਿ ਸਰਕਾਰ ਨੇ ਅੱਜ 90 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਹ ਥੋੜਾ ਜਿ਼ਆਦਾ ਹੈ। ਇਹ ਕਿਹਾ ਜਾਂਦਾ ਹੈ ਕਿ ਨਿੱਜੀ ਕੰਪਨੀਆਂ ਅਤੇ ਸਰਕਾਰੀ ਕੰਪਨੀਆਂ ਵੱਖ-ਵੱਖ ਕਾਰਨਾਂ ਕਰਕੇ ਨੁਕਸਾਨ ਕਰ ਰਹੀਆਂ ਹਨ ਪਰ ਇਹਨਾਂ ਵਿੱਚ ਜਿ਼ਆਦਾਤਰ ਸਰਕਾਰੀ ਕੰਪਨੀਆਂ ਅਤੇ ਨਿੱਜੀ ਕੰਪਨੀਆਂ ਵੀ ਵੱਡੀਆਂ ਹਨ , ਇਸ ਲਈ ਉਹ ਥੋੜੇ ਸਮੇਂ ਤੱਕ ਬੋਝ ਸਹਿ ਸਕਦੀਆਂ ਹਨ।
ਕੇਂਦਰ ਸਰਕਾਰ ਦੇ ਰਾਹਤ ਪੈਕੇਜ ਦਾ ਆਇਡੀਆ ਸਬੰਧਿਤ ਰਾਜ ਸਰਕਾਰਾਂ ਦੁਆਰਾ ਗਾਰੰਟੀਯੁਕਤ ਰਿਆਇਤੀ ਕਰਜ਼ੇ ਦੇ ਨਾਲ ਬੈਕਲਾਗ ਭੁਗਤਾਨ ਨੂੰ ਮਨਜੂਰੀ ਦੇਣ ਦੇ ਲਈ ਵੀ ਹੈ। ਦਰਅਸਲ, ਊਰਜਾ ਦੀ ਖਪ਼ਤ , ਖਾਸ ਤੌਰ ‘ਤੇ ਬਿਜਲੀ ਅਤੇ ਰਿਫਾਈਨਰੀ ਉਤਪਾਦ ਆਮ ਤੌਰ ‘ਤੇ ਅਰਥ ਵਿਵਸਥਾ ਵਿੱਚ ਡਿਮਾਂਡ ਨਾਲ ਜੁੜੇ ਹੁੰਦੇ ਹਨ। 10 ਰਾਜਾਂ ਵਿੱਚ ਕਰੀਬ ਇੱਕ ਤਿਹਾਈ ਪਾਵਰ ਸਪਲਾਈ ਆਪਣੇ ਖਪਤਕਾਰਾ ਵਿੱਚ ਵੰਡ ਦੌਰਾਨ ਗਵਾਈ ਹੈ। ਇਸ ਕਾਰਨ ਕੰਪਨੀਆਂ ਉਪਰ ਬਕਾਇਆ ਵੱਧ ਗਿਆ ਹੈ। ਇਸ ਨਾਲ ਹੀ ਉਹਨਾ ਕੰਪਨੀਆਂ ਨੂੰ ਲੋਨ ਦੇਣ ਵਾਲੇ ਬੈਂਕਿੰਗ ਸੈਕਟਰ ‘ਤੇ ਅਸਰ ਪਿਆ ਹੈ।

Real Estate