ਜਥੇਦਾਰ ਰਣਜੀਤ ਸਿੰਘ ਸੰਘੇੜਾ ਨੂੰ ਇਲਾਕਾ ਭਰ ਦੇ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ

263

ਬਰਨਾਲਾ, 14 ਮਈ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਅਤੇ ਵਰਕਿੰਗ ਕਮੇਟੀਮੈਂਬਰ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਪ੍ਰੋ: ਮਹਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਜਥੇਦਾਰ ਸੰਘੇੜਾ ਦੀ ਬੇਵਕਤੀ ਮੌਤ ਨੇ ਸਿੱਖ ਕੌਮ ਕੋਲੋਂ ਇੱਕ ਜੁਝਾਰੂ ਆਗੂ ਖੋਹ ਲਿਆ ਹੈ, ਜੋ ਸਿੱਖ ਰਾਜ ਦੀ ਪ੍ਰਾਪਤੀ ਲਈ ਦਿਨ ਰਾਤ ਯਤਨਸ਼ੀਲ ਸੀ। ਉਹਨਾਂ ਕਿਹਾ ਕਿ ਇਸ ਨਾਲ ਪਾਰਟੀ ਅਤੇ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਜਥੇਦਾਰ ਸੰਘੇੜਾ ਦੀ ਮ੍ਰਿਤਕ ਦੇਹ ‘ਤੇ ਖਾਲਿਸਤਾਨ ਦਾ ਝੰਡਾ ਪਾਕੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਲਾਕਡਾਊਨ ਅਤੇ ਕਰਵਿਊ ਦੇ ਚਲਦਿਆਂ ਸ਼ੋਸ਼ਲ ਡਿਸਟੈਂਸ ਦਾ ਖਿਆਲ ਰੱਖਦਿਆਂ ਸੈਂਕੜੇ ਲੋਕਾਂ ਨੇ ਜਥੇਦਾਰ ਸੰਘੇੜਾ ਦੇ ਅੰਤਿਕ ਮੌਕੇ ਸਿਕਰਤ ਕੀਤੀ। ਜਥੇਦਾਰ ਸੰਘੇੜਾ ਦੀ ਚਿਖਾ ਨੂੰ ਉਹਨਾਂ ਦੇ ਸਪੁੱਤਰ ਜਗਜੀਤ ਸਿੰਘ ਸੰਘੇੜਾ ਨੇ ਅਗਨੀ ਦਿਖਾਈ। ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਪ੍ਰੋ: ਮਹਿੰਦਰਪਾਲ ਸਿੰਘ ਤੋਂ ਇਲਾਵਾ ਹਰਪਾਲ ਸਿੰਘ ਬੁਲੇਰ, ਗੁਰਨੈਬ ਸਿੰਘ ਰਾਮਪੁਰਾ, ਜਥੇਦਾਰ ਪਰਮਜੀਤ ਸਿੰਘ ਖਾਲਸਾ, ਗੁਰਜੰਟ ਸਿੰਘ ਕੱਟੂ, ਲੱਖਾ ਸਿਧਾਣਾ, ਹਰਭਜਨ ਸਿੰਘ ਕਸ਼ਮੀਰੀ, ਗੁਰਦੀਪ ਸਿੰਘ ਫੱਗੂਵਾਲਾ, ਸਰਪੰਚ ਰਣਜੀਤ ਸਿੰਘ ਰਾਣਾ ਕਲਾਲਾ, ਸਰਪੰਚ ਹਰਵਿੰਦਰ ਸਿੰਘ ਹਰੀਗੜ, ਸਰਪੰਚ ਸੁਖਪਾਲ ਸਿੰਘ ਛੰਨਾ, ਮਨਜੀਤ ਸਿੰਘ ਮੱਲਾ, ਦਰਸ਼ਨ ਸਿੰਘ ਮੰਡੇਰ, ਜਸਵੀਰ ਸਿੰਘ ਬਿੱਲਾ, ਗੁਰਚਰਨ ਸਿੰਘ ਭੁੱਲਰ, ਮਨਜੀਤ ਸਿੰਘ ਮੱਲਾ, ਹਰਪਾਲ ਸਿੰਘ ਕੁੱਸਾ, ਪ੍ਰੀਤਮ ਸਿੰਘ ਟੋਨੀ ਸੰਘੇੜਾ, ਮਹਿੰਦਰ ਸਿੰਘ ਸਹਿਜੜਾ, ਰੇਸ਼ਮ ਸਿੰਘ ਠੁੱਲੀਵਾਲ, ਜੀਤ ਸਿੰਘ ਮਾਂਗੇਵਾਲ, ਜੱਸਾ ਮਾਣਕੀ, ਮਨਜੀਤ ਸਿੰਘ ਸੰਘੇੜਾ ਆਦਿ ਆਗੂ ਹਾਜਰ ਸਨ। ਜਥੇਦਾਰ ਰਣਜੀਤ ਸਿੰਘ ਸੰਘੇੜਾ ਦੇ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 22 ਮਈ 2020 ਨੂੰ ਵੱਡਾ ਗੁਰਦੁਆਰਾ ਸਾਹਿਬ ਸੰਘੇੜਾ ਵਿਖੇ ਹੋਵੇਗੀ।

Real Estate