ਚੀਨ ਵਿੱਚ ਤਿਆਰ ਹੋ ਰਹੇ ਕੋਰੋਨਾ ਵਾਇਰਸ ਦੇ ਵੈਕਸੀਨ ਲਈ ਕੈਨੇਡਾ ਵੀ ਸਹਿਯੋਗ ਕਰੇਗਾ

141

ਟਰਾਂਟੋ, 14 ਮਈ (ਪੰਜਾਬੀ ਨਿਊਜ ਆਨਲਾਇਨ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਇਸ ਬਿਮਾਰੀ ਦੀ ਵੈਕਸੀਨ ਬਣਾਉਣ ਲਈ ਕੈਨੇਡਾ ਦੀ ਨੈਸ਼ਨਲ ਰਿਸਰਚ ਕਾਉਂਸਿਲ ਵੱਲੋਂ ਚੀਨ ਦੀ ਇੱਕ ਕੰਪਨੀ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਚੀਨ ਦੀ ਕੰਪਨੀ ਕੈਨਸੀਨੇ ਬਾਇਉਲਾਜਿਕਸ ਵੱਲੋਂ ਪੰਜ ਵੈਕਸੀਨ ਇਨਸਾਨਾਂ ‘ਤੇ ਟਰਾਇਲ ਲਈ ਤਿਆਰ ਕੀਤੇ ਗਏ ਹਨ, ਜਿਹਨਾਂ ਵਿਚੋਂ (ਏਡੀ5-ਐਨਸੀਓਵੀ) ਇੱਕ ਅਜਿਹੀ ਵੈਕਸੀਨ ਹੈ, ਜਿਸ ਦੇ ਸਬੰਧ ਵਿੱਚ ਕੈਨੇਡਾ ਦੀ ਰਿਸਰਚ ਕਾਉਂਸਿਲ ਬਿਹਤਰ ਤਕਨਾਲੋਜੀ ਦੇਣ ਵਿੱਚ ਮੱਦਦ ਕਰ ਰਹੀ ਹੈ। ਇਸ ਬਾਰੇ ਐਨ.ਆਰ.ਸੀ ਦੇ ਹਿਊਮਨ ਹੈਲਥ ਥੈਰਾਪੁਟਿਕਸ ਰਿਸਰਚ ਸੈਂਟਰ ਦੇ ਡਾਇਰੈਕਟਰ ਜਨਰਲ ਲਕਸ਼ਮੀ ਕ੍ਰਿਸ਼ਣਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੀ ਰੋਕਥਾਮ ਲਈ ਚੀਨ ਵਿੱਚ ਵੈਕਸੀਨ ਬਣਾਉਣ ‘ਤੇ ਜੋ ਕੰਮ ਹੋ ਰਿਹਾ ਹੈ, ਕੈਨੇਡਾ ਉਸ ਵਿੱਚ ਹਰ ਤਰਾਂ ਦਾ ਯੋਗਦਾਨ ਦੇਵੇਗਾ। ਇਹ ਵੈਕਸੀਨ ਪਹਿਲਾਂ ਸਿਹਤ ਵਲੰਟੀਅਰਜ਼ ‘ਤੇ ਟੈਸਟ ਕੀਤਾ ਜਾਵੇਗੀ ਅਤੇ ਸਫਲ ਹੋਣ ਦੀ ਹਾਲਤ ਵਿੱਚ ਫਿਰ ਦੂਜੇ ਪੜਾਅ ਦੇ ਟ੍ਰਰਾਇਲ ਵਿੱਚ ਫਰੰਟ ਲਾਇਨ ‘ਤੇ ਕੰੰਮ ਕਰੇ ਵਰਕਰਜ ਉਪਰ ਇਸ ਦੀ ਵਰਤੋਂ ਹੋਵੇਗੀ।

Real Estate