ਉੱਘੇ ਕਾਂਗਰਸੀ ਆਗੂ ਸ੍ਰੀ ਸੁਖਰਾਜ ਸਿੰਘ ਨੱਤ ਦੀ ਮੌਤ ਤੇ ਦੁੱਖ ਪ੍ਰਗਟ

183

ਬਠਿੰਡਾ/ 14 ਮਈ/ ਬਲਵਿੰਦਰ ਸਿੰਘ ਭੁੱਲਰ
ਵਿਧਾਨ ਸਭਾ ਹਲਕਾ ਜੋਗਾ ਦੇ ਉੱਘੇ ਕਾਂਗਰਸੀ ਆਗੂ ਸ੍ਰੀ ਸੁਖਰਾਜ ਸਿੰਘ ਨੱਤ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਸਦਕਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਹ ਬੜੀ ਜੁਅੱਰਤ ਵਾਲੇ, ਗਰੀਬਾਂ ਦੇ ਹਮਦਰਦ ਅਤੇ ਲੋਕਾਂ ਦੇ ਦੁਖਾਂ ਸੁੱਖਾਂ ਦੇ ਸਾਥੀ ਸਨ, ਪਾਰਟੀ ਸਫ਼ਾਂ ਤੋਂ ਉੱਪਰ ਉੱਠ ਕੇ ਵੀ ਉਹ ਜਰੂਰਤਮੰਦ ਦੀ ਧਿਰ ਬਣ ਕੇ ਖੜਦੇ ਸਨ। ਇਲਾਕੇ ਭਰ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਸੀ। ਅਚਾਨਕ ਹੋਈ ਉਹਨਾਂ ਦੀ ਮੌਤ ਨਾਲ ਕੇਵਲ ਹਲਕਾ ਜੋਗਾ ਹੀ ਨਹੀਂ ਸਮੁੱਚੇ ਜਿਲ੍ਹਾ ਬਠਿੰਡਾ ਵਿੱਚ ਸੋਗ ਦੀ ਲਹਿਰ ਫੈਲ ਗਈ।
ਸ੍ਰੀ ਨੱਤ ਦੀ ਅਚਾਨਕ ਹੋਈ ਮੌਤ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਸ੍ਰੀ ਕੇਵਲ ਕ੍ਰਿਸਨ ਅਗਰਵਾਲ, ਕਾਂਗਰਸੀ ਆਗੂਆਂ ਜਗਰੂਪ ਸਿੰਘ ਗਿੱਲ, ਦਰਸਨ ਸਿੰਘ ਜੀਦਾ, ਗੁਰਮੀਤ ਸਿੰਘ ਖੁੱਡੀਆਂ, ਜਗਦੇਵ ਸਿੰਘ ਐਡਵੋਕੇਟ, ਟਹਿਲ ਸਿੰਘ ਸੰਧੂ, ਮੋਹਨ ਲਾਲ ਝੁੰਬਾ, ਆਮ ਆਦਮੀ ਪਾਰਟੀ ਦੀ ਕੌਮੀ ਆਗੂ ਪ੍ਰੋ: ਬਲਜਿੰਦਰ ਕੌਰ ਵਿਧਾਇਕਾ, ਸ੍ਰੀ ਜਗਦੇਵ ਸਿੰਘ ਕਮਾਲੂ ਵਿਧਾਇਕ, ਰੁਪਿੰਦਰ ਕੌਰ ਰੂਬੀ ਵਿਧਾਇਕਾ, ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਜਗਦੀਪ ਸਿੰਘ ਨਕੱਈ, ਬਲਦੇਵ ਸਿੰਘ ਝੰਡੂਕੇ, ਡਾ: ਓਮ ਪ੍ਰਕਾਸ ਸਰਮਾਂ, ਸੀ ਪੀ ਆਈ ਐ¤ਮ ਦੇ ਸੁਬਾਈ ਆਗੂਆਂ ਕਾ: ਜਗਜੀਤ ਸਿੰਘ ਜੋਗਾ, ਬਲਕਰਨ ਸਿੰਘ ਬਰਾੜ, ਸੀ ਪੀ ਆਈ ਐ¤ਮ ਦੇ ਜਿਲ•ਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ, ਐਮ ਸੀ ਪੀ ਆਈ ਦੇ ਸੀਨੀਅਰ ਆਗੂ ਸਾਥੀ ਮਹੀਪਾਲ, ਸੀ ਪੀ ਆਈ ਐਮ ਐਲ ਲਿਬਰੇਸਨ ਦੇ ਸ੍ਰੀ ਹਰਵਿੰਦਰ ਸਿੰਘ ਸੇਮਾ ਆਦਿ ਨੇ ਸ੍ਰੀ ਨੱਤ ਦੀ ਅਚਾਨਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਨੇਤਾਵਾਂ ਨੇ ਕਿਹਾ ਕਿ ਜਿਲੇ ਦੇ ਇੱਕ ਲੋਕ ਆਗੂ ਦਾ ਚਲੇ ਜਾਣਾ ਦੁਖਦਾਈ ਹੈ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਹੈ।

Real Estate