ਹਰਿਆਣੇ ਦੀ ਸ਼ਰਾਬ ਦੇਸ਼ ਦੇ ਸੱਤ ਸੂਬਿਆਂ ‘ਚ ਹੁੰਦੀ ਹੈ ਸਪਲਾਈ

350

ਸੋਨੀਪਤ ਦੇ ਖਰਖੌਦਾ ‘ਚ ਫੜਿਆ ਭੁਪਿੰਦਰ ਦਹੀਆ ਹੈ ਸਰਾਬ ਤਸਕਰੀ ਦਾ ਮਾਸਟਰ ਮਾਂਇਡ

ਸ਼ਰਾਬ ਘੋਟਾਲੇ ਦੀਆਂ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਗੁਜਰਾਤ, ਦਿੱਲੀ, ਰਾਜਸਥਾਨ ਤੇ ਹਿਮਾਚਲ ਨਾਲ ਜੁੜੀਆਂ ਤਾਰਾਂ
ਚੰਡੀਗੜ, 11 ਮਈ (ਜਗਸੀਰ ਸਿੰਘ ਸੰਧੂ) : ਹਰਿਆਣਾ ਦੀ ਸ਼ਰਾਬ ਦੀ ਧਾਂਕ ਹੁਣ ਦੇਸ਼ ਦੇ ਸੱਤ ਸੂਬਿਆਂ ਵਿੱਚ ਪੈ ਰਹੀ ਹੈ। ਪ੍ਰਾਪਤ ਹੋਈ ਜਾਣਗਾਰੀ ਮੁਤਾਬਿਕ ਸੋਨੀਪਤ ਸਥਿਤ ਖਰਖੌਦਾ ਵਿੱਚ ਹੋਏ ਸ਼ਰਾਬ ਘੁਟਾਲੇ ਦੇ ਤਾਰਾਂ ਸੱਤ ਸੂਬਿਆਂ ਹਰਿਆਣਾ, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਅਤੇ ਦਿੱਲੀ ਨਾਲ ਜੁੜਦੀਆਂ ਹਨ, ਕਿਉਂਕਿ ਲਾਕਡਾਊਨ ਦੌਰਾਨ ਖਰਖੌਦਾ ਦੇ ਗੋਦਾਮ ਤੋਂ ਇਨਾਂ ਸੱਤ ਰਾਜਾਂ ਵਿੱਚ ਹਰਿਆਣੇ ਦੀ ਸ਼ਰਾਬ ਸਪਲਾਈ ਕੀਤੀ ਜਾਂਦੀ ਸੀ।  ਇਸ ਦੇ ਨਾਲ ਹੀ ਸ਼ਰਾਬ ਤਸਕਰੀ ਦੇ ਦੋਸ਼ਾਂ ਵਿੱਚ ਘਿਰੇ ਚੰਡੀਗੜ ਦੇ ਸੈਕਟਰ -50 ਵਿੱਚ ਰਹਿੰਦੇ ਭੁਪਿੰਦਰ ਸਿੰਘ ਦਹੀਆ ਦੇ ਰਾਜਨੀਤਿਕ ਸਬੰਧਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ, ਉਸ ਉੱਤੇ ਇੱਕ ਦਰਜਨ ਤੋਂ ਵੱਧ ਐਫਆਈਆਰ ਦਰਜ ਹਨ। ਜਿਕਰਯੋਗ ਹੈ ਕਿ ਭੁਪਿੰਦਰ ਦਹੀਆ ਪਹਿਲਾਂ ਆਪਣੀ ਚੰਡੀਗੜ ਵਾਲੀ ਰਿਹਾਇਸ਼ ਤੋਂ ਫ਼ਰਾਰ ਹੋ ਗਿਆ ਸੀ, ਪਰ ਹੁਣ ਦੋ ਦਿਨ ਪਹਿਲਾਂ ਭੁਪਿੰਦਰ ਦਹੀਆ ਨੇ ਖਰਖੌਦਾ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਭੁਪਿੰਦਰ ਸਿੰਘ ਦਹੀਆ ਦਾ ਸੋਨੀਪਤ ਦੇ ਖਰਖੌਦਾ ਵਿਖੇ ਸਥਿਤ ਗੁਦਾਮ ਇੱਕ ਕੇਂਦਰੀ ਬਿੰਦੂ ਸੀ, ਜਿਥੇ ਰੱਖੀ ਗਈ ਸਰਾਬ ਪੁਲਿਸ ਵੱਲੋਂ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਪੁਲਸ ਨੇ ਐਸ.ਐਚ.ਓ ਅਰੁਣ ਕੁਮਾਰ ਨੂੰ ਮੁਅੱਤਲ ਕਰਕੇ ਗ੍ਰਿਫਤਾਰ ਵੀ ਕਰ ਲਿਆ ਹੈ, ਪਰ ਦੂਸਰਾ ਮੁਅੱਤਲ ਹੋਇਆ ਐਸ.ਐਚ.ਓ ਜਸਬੀਰ ਸਿੰਘ ਅਜੇ ਫਰਾਰ ਹੈ। ਪੁਲਸ ਵੱਲੋਂ ਭੁਪਿੰਦਰ ਦਹੀਆ ਦੇ ਚਾਰ ਫੋਨ ਕਬਜੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਦੇ ਕਿਥੇ ਕਿਥੇ ਸਬੰਧ ਸਨ। ਸੋਨੀਪਤ ਦੇ ਐਸ.ਪੀ ਜਸ਼ਨਦੀਪ ਸਿੰਘ ਮੁਤਾਬਿਕ ਪੁਲਸ ਨੇ ਭੁਪਿੰਦਰ ਦਹੀਆ ਦਾ ਪੁਲਸ ਰਿਮਾਂਡ ਲਿਆ ਹੋਇਆ ਹੈ ਅਤੇ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Real Estate