ਚੰਡੀਗੜ, 13 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 10 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1924 ਹੋ ਗਈ ਹੈ, ਜਦਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 32 ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 1692 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 200 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 46026 ਸੈਂਪਲ ਲਏ, ਜਿਹਨਾਂ ‘ਚੋਂ 40637 ਸੈਂਪਲ ਨੈਗੇਟਿਵ ਆਏ ਹਨ, ਜਦਕਿ 3025 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1924 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 1692 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਅਤੇ 200 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਨਵੇਂ ਆਏ ਕੇਸਾਂ ਵਿੱਚ ਸਭ ਤੋਂ ਵੱਧ ਲੁਧਿਆਣਾ ਜਿਲੇ ਤੋਂ 5 ਨਵੇਂ ਮਰੀਜ ਕੋਰਨਾ ਪਾਜੇਟਿਵ ਪਾਏ ਹਨ। ਲੁਧਿਆਣਾ ‘ਚ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਮਾਮਲੇ ਲੁਧਿਆਣਾ ਦੀ ਇਕ ਨਾਮੀ ਟਾਇਰ ਫੈਕਟਰੀ ਦੇ ਹੀ ਹਨ। ਇਹ 5 ਨਵੇਂ ਮਰੀਜ ਆਉਣ ਨਾਲ ਹੁਣ ਲੁਧਿਆਣਾ ‘ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 141 ਹੋ ਗਈ ਹੈ। ਇਸੇ ਤਰਾਂ ਰੋਪੜ ਜਿਲੇ ਵਿੱਚ 2 ਨਵੇਂ ਮਰੀਜ਼ ਅਤੇ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜਿਲਿਆਂ ਵਿੱਚ ਇੱਕ-ਇੱਕ ਨਵਾਂ ਮਰੀਜ਼ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ।
ਜਿਲੇਵਾਰ ਸਥਿਤੀ
ਜ਼ਿਲੇ ਪਾਜ਼ੇਟਿਵ ਐਕਟਿਵ ਕੇਸ ਠੀਕ ਹੋਏ ਮੌਤਾਂ
1. ਅੰਮ੍ਰਿਤਸਰ 297 259 34 4
2. ਜਲੰਧਰ 198 169 24 5
3. ਤਰਨਤਾਰਨ 158 158 0 0
4. ਲੁਧਿਆਣਾ 148 134 8 6
5. ਗੁਰਦਾਸਪੁਰ 122 121 0 1
6. ਐਸ.ਬੀ.ਐਸ ਨਗਰ 103 84 18 1
7. ਐਸ.ਏ.ਐਸ ਨਗਰ 102 42 57 3
8. ਪਟਿਆਲਾ 99 81 16 2
9. ਹੁਸ਼ਿਆਰਪੁਰ 92 82 6 4
0. ਸੰਗਰੂਰ 88 85 3 0
1. ਮੁਕਤਸਰ 65 64 1 0
2. ਮੋਗਾ 59 55 4 0
3. ਰੋਪੜ 58 55 2 1
14. ਫਤਹਿਗੜ ਸਾਹਿਬ 55 53 2 0
15. ਫਰੀਦਕੋਟ 46 42 4 0
6. ਫਿਰੋਜ਼ਪੁਰ 44 42 1 1
7. ਬਠਿੰਡਾ 40 40 0 0
8. ਫਾਜਿਲਕਾ 41 41 0 0
19. ਮਾਨਸਾ 32 26 6 0
20. ਪਠਾਨਕੋਟ 29 17 11 1
21. ਕਪੂਰਥਲਾ 27 23 2 2
22. ਬਰਨਾਲਾ 21 19 1 1
ਕੁੱਲ 1924 1692 200 32