ਰੰਗੇ ਹੱਥੀਂ ਫੜੇ ਆਸ਼ਕਾਂ ਦਾ ਮਾਮਲਾ ਪੁਲਸ ਵੱਲੋਂ ਰਫਾ ਦਫਾ

205

ਬਰਨਾਲਾ, 12 ਮਈ (ਜਗਸੀਰ ਸਿੰਘ ਸੰਧੂ) : ਅਨਾਜ ਮੰਡੀ ਹੰਡਿਆਇਆ ਵਿਖੇ ਅੱਜ ਸਵੇਰੇ-ਸਵੇਰੇ ਲਾਕਡਾਊਨ ਤੇ ਕਰਫਿਊ ਦਾ ਫਾਇਦਾ ਉਠਾ ਕੇ ਇੱਕ ਲੜਕੀ ਅਤੇ ਦੋ ਲੜਕੇ ਰੰਗਰਲੀਆਂ ਮਨਾਉਂਦੇ ਪੁਲਸ ਦੇ ਅੜਿੱਕੇ ਤਾਂ ਆ ਗਏ, ਪਰ ਪੁਲਸ ਵੱਲੋਂ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ । ਹੋਇਆ ਇਹ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਸੈਰ ਕਰ ਰਹੇ ਕੁਝ ਲੋਕਾਂ ਨੇ ਅਨਾਜ ਮੰਡੀ ਹੰਡਿਆਇਆ ਵਿੱਚ ਬਣੇ ਬਾਥਰੂਮਾਂ ਦੇ ਪਿਛਵਾੜੇ ਇੱਕ ਲੜਕੀ ਅਤੇ ਦੋ ਲੜਕੇ ਇਤਰਾਜਯੋਗ ਹਾਲਤ ਵਿੱਚ ਦੇਖਿਆ ਤਾਂ ਉਹਨਾਂ ਨੇ ਹੰਡਿਆਇਆ ਪੁਲਸ ਚੌਂਕੀ ਨੂੰ ਇਸ ਸਬੰਧੀ ਸੂਚਿਤ ਕੀਤਾ, ਜਿਸ ‘ਤੇ ਪੁਲਸ ਮੁਲਾਜਮਾਂ ਨੇ ਮੌਕੇ ‘ਤੇ ਪੁਹੰਚ ਕੇ ਇੱਕ ਲੜਕੀ ਅਤੇ ਦੋ ਲੜਕਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੁਲਸ ਤਿੰਨਾਂ ਨੂੰ ਚੌਂਕੀ ਵਿੱਚ ਲੈ ਗਈ । ਪਤਾ ਲਗਿਆ ਹੈ ਕਿ ਇਤਰਾਜਯੋਗ ਹਾਲਤ ਵਿੱਚ ਫੜੀ ਗਈ ਲੜਕੀ ਇੱਕ ਪ੍ਰਵਾਸੀ ਮਜਦੂਰ ਦੀ ਬੇਟੀ ਹੈ, ਜਦਕਿ ਕਿ ਇੱਕ ਲੜਕਾ ਹੰਡਿਆਇਆ ਦਾ ਅਤੇ ਇੱਕ ਫਤਿਹਗੜ ਛੰਨਾ ਦਾ ਦੱਸਿਆ ਜਾ ਰਿਹਾ ਹੈ । ਇਸ ਉਪਰੰਤ ਪੁਲਸ ਵੱਲੋਂ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਇਹ ਮਾਮਲਾ ਰਫਾ ਦਫਾ ਕਰ ਦਿੱਤਾ ਗਿਆ । ਜਦੋਕਿ ਅਨਾਜ ਮੰਡੀ ਹੰਡਿਆਇਆ ਦੇ ਆਂਢ ਗੁਆਂਢ ਰਹਿੰਦੇ ਲੋਕਾਂ ਨੇ ਦੋਸ ਲਗਾਏ ਹਨ ਕਿ ਅਨਾਜ ਮੰਡੀ ਵਿੱਚ ਬਣੇ ਬਾਥਰੂਮਾਂ ਦੇ ਪਿਛਵਾੜੇ ਅਕਸਰ ਹੀ ਅਜਿਹੇ ਗੈਰਸਮਾਜੀ ਕੰਮ ਹੁੰਦੇ ਰਹਿੰਦੇ ਹਨ ਅਤੇ ਅਨਾਜ ਮੰਡੀ ਦੀ ਇਹ ਜਗਾ ਨਸੇੜੀਆਂ ਦਾ ਅੱਡਾ ਬਣੀ ਹੋਈ ਹੈ, ਜਿਸ ਸਬੰਧੀ ਉਹ ਕਈ ਵਾਰ ਪੁਲਸ ਪ੍ਰਸਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਪੁਲਸ ਵੱਲੋਂ ਰੰਗੇ ਹੱਥੀਂ ਫੜੇ ਮਾਮਲਿਆਂ ਵਿੱਚ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਦੂਸਰੇ ਪਾਸੇ ਪੁਲਸ ਚੌਂਕੀ ਹੰਡਿਆਇਆ ਦੇ ਇੰਚਾਰਜ ਗੁਰਪਾਲ ਸਿੰਘ ਨੇ ਇਸ ਮਾਮਲੇ ਦੀ ਪੁਸਟੀ ਕਰਦਿਆਂ ਕਿਹਾ ਕਿ ਕੁਝ ਲੋਕਾਂ ਵੱਲੋਂ ਮਾਮਲਾ ਧਿਆਨ ਵਿੱਚ ਲਿਆਉਣ ‘ਤੇ ਪੁਲਸ ਨੇ ਅਨਾਜ ਮੰਡੀ ਵਿੱਚੋਂ ਇੱਕ ਲੜਕੀ ਤੇ ਦੋ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਸੀ, ਪਰ ਬਾਅਦ ਵਿੱਚ ਮਾਫੀ ਮੰਗਣ ‘ਤੇ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ।

Real Estate