ਪ੍ਰਧਾਨ ਮੰਤਰੀ ਵੱਲੋਂ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ

78

ਇਸ ਵਿਸੇਸ਼ ਆਰਥਿਕ ਪੈਕੇਜ ਸਬੰਧੀ ਕੱਲ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਿਸਥਾਰ ਨਾਲ ਜਾਣਕਾਰੀ ਦੇਣਗੇ
ਚੰਡੀਗੜ, 12 ਮਈ (ਜਗਸੀਰ ਸਿੰਘ ਸੰਧੂ) : ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਨਾਮ ਸੰਬੋਧਨ ਕਰਦਿਆਂ ਕੋਰੋਨਾ ਵਾਇਰਸ ਦੇ ਮੱਦੇਨਜਰ 20 ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਆਰਥਿਕ ਪੈਕਿਜ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਤਮ ਨਿਰਭਰ ਭਾਰਤ ਅਭਿਆਨ ਨੂੰ ਨਵੀਂ ਗਤੀ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿਸੇਸ਼ ਆਰਥਿਕ ਪੈਕਿਜ ਦਾ ਹਰ ਤਬਕੇ ਨੂੰ ਲਾਭ ਹੋਵੇਗਾ। ਉਹਨਾਂ ਲਾਅ, ਲੈਂਡ, ਲੇਬਰ, ਮੱਧ ਵਰਗ, ਕੁਟੀਰ ਉਦਯੋਗ, ਲਘੂ ਉਦਯੋਗ, ਕਿਸਾਨ, ਮਜਦੂਰ, ਰੇਹੜੀ ਫੜੀ ਵਾਲਿਆਂ ਦਾ ਵਿਸੇਸ ਜਿਕਰ ਕਰਦਿਆਂ ਕਿਹਾ ਹੈ ਕਿ ਇਸ 20 ਲੱਖ ਕਰੋੜ ਰੁਪਏ ਦੇ ਵਿਸੇਸ਼ ਆਰਥਿਕ ਪੈਕੇਜ ਸਬੰਧੀ ਕੱਲ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਿਸਥਾਰ ਨਾਲ ਜਾਣਕਾਰੀ ਦੇਣਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਾਈ ਲੰਬੀ ਚੱਲਣ ਵਾਲੀ ਹੈ, ਜਿਸ ਵਿੱਚ ਮਾਸਕ ਪਹਿਨਣ ਅਤੇ ਸ਼ੋਸਲ ਡਿਸਟੈਂਸ ਦਾ ਧਿਆਨ ਰੱਖਦਿਆਂ ਅਸੀਂ ਅੱਗੇ ਵਧਣਾ ਹੈ। ਉਹਨਾਂ ਲਾਕਡਾਊਨ-4 ਦੀ ਗੱਲ ਕਰਦਿਆਂ ਕਿਹਾ ਕਿ ਹੁਣ ਇਹ ਲਾਕ ਡਾਊਨ ਨਵੇਂ ਨਿਯਮਾਂ ਵਾਲਾ ਹੋਵੇਗਾ, ਜਿਸ ਸਬੰਧੀ 18 ਮਈ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਨੂੰ ਕੋਰੋਨਾ ਨਾਲ ਲੜਦਿਆਂ 4 ਮਹੀਨੇ ਹੋ ਗਏ ਹਨ ਅਤੇ ਹੁਣ ਤੱਕ ਪੂਰੀ ਦੁਨੀਆਂ ਵਿੱਚ 42 ਲੱਖ ਲੋਕ ਕੋਰੋਨਾ ਨਾਲ ਪੀੜਤ ਹੋਏ ਹਨ ਅਤੇ ਪੌਣੇ ਤਿੰਨ ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਅਜਿਹੀ ਮਹਾਂਮਾਰੀ ਨਾ ਅਸੀਂ ਦੇਖੀ ਸੀ ਅਤੇ ਨਾ ਸੁਣੀ ਸੀ, ਪਰ ਫਿਰ ਵੀ ਅਸੀਂ ਪੂਰੇ ਆਤਮ ਬਲ ਨਾਲ ਇਸ ਮਹਾਂਮਾਰੀ ਨਾਲ ਲੜੇ ਹਾਂ। ਕੋਰੋਨਾ ਤੋਂ ਪਹਿਲਾਂ ਭਾਰਤ ਵਿੱਚ ਨਾ ਕੋਈ ਪੀ.ਪੀ.ਈ ਕਿੱਟ ਬਣਦੀ ਸੀ ਅਤੇ ਨਾ ਹੀ ਮਾਸਕ, ਪਰ ਹੁਣ ਅਸੀ ਰੋਜ਼ਾਨਾ 2 ਲੱਖ ਪੀ.ਪੀ.ਈ ਕਿੱਟ ਤੇ 2 ਲੱਖ ਮਾਸਕ ਬਣਾ ਰਹੇ ਹਾਂ। ਉਹਨਾਂ ਕਿਹਾ ਕਿ ਦੇਸ਼ ਬਹੁਤ ਅਹਿਮ ਮੋੜ ‘ਤੇ ਖੜਾ ਹੈ, ਜਿਥੇ ਅਸੀਂ ਆਤਮ ਨਿਰਭਰ ਭਾਰਤ ਸਿਰਜਣਾ ਹੈ। ਜਿਸ ਲਈ ਅਰਥ ਵਿਵਸਥਾ, ਅਧੁਨਿਕ ਢਾਂਚਾ, ਸਿਸਟਮ, ਲੋਕਤੰਰਤਾ ਅਤੇ ਮੰਗ ਅਤੇ ਸਪਲਾਈ ਪੰਜ ਪਿਲਰਾਂ ਨੂੰ ਮਜਬੂਤ ਕਰਨਾ ਹੈ। ਇਸ ਦੌਰਾਨ ਭਾਰਤ ਮੰਤਰੀ ਨੇ ਲੋਕਲ ਲਈ ਵੋਕਲ ਬਣਨ ‘ਤੇ ਵੀ ਜ਼ੋਰ ਦਿੱਤਾ। ਭਾਵੇਂ ਪ੍ਰਧਾਨ ਮੰਤਰੀ ਨੇ 20 ਲੱਖ ਕਰੋੜ ਰੁਪਏ ਦੇ ਵਿਸ਼ੇਸ ਪੈਕੇਜ ਦਾ ਐਲਾਨ ਕਰ ਦਿੱਤਾ ਹੈ, ਪਰ ਇਹ ਪੈਸਾ ਕਿਥੋਂ ਆਵੇਗਾ, ਕਿਸ ਵਰਗ ਲਈ ਕੀ ਦਿੱਤਾ ਜਾਵੇਗਾ, ਕੀ ਪਹਿਲਾਂ ਖਰਚ ਹੋਇਆ ਪੈਸਾ ਵੀ ਇਸ 20 ਲੱਖ ਕਰੋੜ ਵਿੱਚ ਗਿਣਿਆ ਜਾਵੇਗਾ, ਇਸ ਪੈਕੇਜ ਨਾਲ ਮੱਧ ਵਰਗ ਅਤੇ ਗਰੀਬ ਲੋਕਾਂ ਨੂੰ ਕਿਵੇਂ ਲਾਭ ਮਿਲੇਗਾ? ਇਸ ਬਾਰੇ ਕੱਲ ਵਿੱਤ ਮੰਤਰੀ ਨਿਰਮਲਾ ਸੀਤਾਰਮÎਣ ਦੇ ਵਿਸਥਾਰ ਦੇਣ ਤੋਂ ਬਾਅਦ ਹੀ ਸਪੱਸਟ ਹੋ ਸਕੇਗਾ।

Real Estate