ਨਵੀਂ ਖੋਜ- ਅੱਖਾਂ ਰਾਹੀਂ ਵੀ ਸ਼ਰੀਰ ਵਿੱਚ ਪਹੁੰਚ ਸਕਦਾ ਹੈ ਕਰੋਨਾ ਵਾਇਰਸ

433

ਕਰੋਨਾ ਵਾਇਰਸ ਅੱਖਾਂ ਰਾਹੀਂ ਵੀ ਸਰੀਰ ਵਿੱਚ ਦਾਖਿਲ ਹੋ ਸਕਦਾ ਅਤੇ ਹੰਝੂਆਂ ਦੇ ਜ਼ਰੀਏ ਇਨਫੈਕਸ਼ਨ ਫੈਲ ਸਕਦੀ ਹੈ। ਇਹ ਖੋਜ ਅਮਰੀਕਾ ਦੀ ਜੌਨਸ ਹਾਪਕਿਨਸਜ ਦੇ ਖੋਜ਼ੀਆਂ ਨੇ ਕੀਤਾ ਹੈ। ਉਹਨਾਂ ਦਾ ਕਹਿਣਾ ਕਿ ਏਸੀਈ-2 ਨਾਂ ਦੇ ਐਂਜਾਈਮ ਰਿਸੇਪਟਰ ਦੀ ਸਹਾਇਤਾ ਨਾਲ ਕਰੋਨਾ ਵਾਇਰਸ ਸਰੀਰ ਦੀ ਕੋਸਿ਼ਕਾਵਾਂ ਨੂੰ ਜਕੜ ਕੇ ਇਨਸਾਨ ਦੀ ਅੱਖਾਂ ਵਿੱਚੋਂ ਦਾਖਲ ਹੋ ਸਕਦਾ ਹੈ।
ਨਵੀਂ ਖੋਜ ਦੇ ਨਤੀਜੇ ਵਿੱਚ ਸਾਹਮਣੇ ਆਇਆ ਹੈ ਕਿ ਫੇਫੜਿਆਂ , ਸਾਹ ਨਲੀ ਅਤੇ ਦੂਸਰੇ ਅੰਗਾਂ ਦੀ ਤਰ੍ਹਾਂ ਅੱਖਾਂ ਵਿੱਚੋਂ ਵੀ ਏਸੀਈ-2 ਰਿਸਪੇਟਰ ਦਾ ਨਿਰਮਾਣ ਹੁੰਦਾ ਹੈ। ਇਸਦੀ ਮੱਦਦ ਨਾਲ ਕਰੋਨਾ ਦਾ ਸਾਰਸ-ਕੋਵ-2 ਸ਼ਰੀਰ ਵਿੱਚ ਪਹੁੰਚ ਸਕਦਾ ਹੈ। ਅਗਰ ਪ੍ਰਭਾਵਿਤ ਮਰੀਜ ਦੇ ਖੰਘਣ ਜਾਂ ਥੁੱਕ ਦੀਆਂ ਬੂੰਦਾਂ ਅੱਖਾਂ ਪਹੁੰਚ ਸਕਦੀਆਂ ਹਨ ਤਾਂ ਕਰੋਨਾ ਵਾਇਰਸ ਫੈਲਣ ਦਾ ਖ਼ਤਰਾ ਹੋ ਸਕਦਾ ਹੈ।
ਖੋਜ ਰਿਪੋਰਟ ਦੇ ਮੁਤਾਬਿਕ , ਕੋਵਿਡ -19 ਅੱਖਾਂ ਦੀ ਪ੍ਰਚਲਿਤ ਬਿਮਾਰੀ ਕੰਜੇਕਿਟਵਾੲਟਿਸ ਦੀ ਵਜਾਅ ਵੀ ਬਣ ਸਕਦਾ ਹੈ। 30% ਮਰੀਜਾਂ ਵਿੱਚ ਅਜਿਹੇ ਲੱਛਣ ਪਾਏ ਗਏ ਹਨ। ਜਦੋਂ ਅੱਖਾਂ ਵਿੱਚ ਸੋਜ ਆਉਂਦੀ ਹੈ ਅਤੇ ਉਹ ਲਾਲ ਹੋ ਜਾਂਦੀਆਂ ਹਨ। ਕਰੋਨਾ ਵਾਇਰਸ ਸਾਹ ਨਲੀ ਤੋਂ ਵੀ ਅੱਖਾਂ ਤੱਕ ਪਹੁੰਚ ਸਕਦਾ ਅਤੇ ਅਜਿਹੀ ਸਥਿਤੀ ਬਿਮਾਰੀ ਨੂੰ ਹੋਰ ਵੀ ਗੰਭੀਰ ਬਣਾ ਦਿੰਦੀ ਹੈ।
ਖੋਜੀਆਂ ਮੁਤਾਬਿਕ , ਸੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜਾਂ ਵਿੱਚ ਏਸੀਈ-2 ਰਿਸਪੇਟਰ ਸਿਹਤਮੰਦ ਲੋਕਾਂ ਦੇ ਮੁਕਾਬਲੇ ਜਿ਼ਆਦਾ ਹੁੰਦਾ ਹੈ , ਇਸ ਲਈ ਉਹਨਾਂ ਨੂੰ ਲਾਗ ਦਾ ਖ਼ਤਰਾ ਵੱਧ ਹੁੰਦਾ ਹੈ। ਖੋਜ ਮੁਤਾਬਿਕ ਅਜਿਹੇ ਨਤੀਜੇ ਵੀ ਮਿਲੇ ਹਨ ਜੋ ਦੱਸਦੇ ਹਨ ਕਿ ਸਿਗਰਟਨੋਸ਼ੀ ਵਾਲਿਆਂ ਵਿੱਚ ਵੀ ਖ਼ਤਰਾ ਵੱਧ ਹੁੰਦਾ ਹੈ।
ਇਹ ਵੀ ਕਿਹਾ ਗਿਆ ਕਿ ਕਰੋਨਾ ਅੱਖਾਂ ਦੇ ਜਰੀਏ ਸ਼ਰੀਰ ਵਿੱਚ ਪਹੁੰਚ ਸਕਦਾ ਹੈ ਇਸ ਲਈ ਹੰਝੂਆਂ ਰਾਹੀਂ ਇਹ ਫੈਲ ਸਕਦਾ ਹੈ। ਏਸੀਏ-2 ਰਿਸਪੇਟਰ ਇੱਕ ਤਰ੍ਹਾਂ ਵਿੱਚ ਕਰੋਨਾ ਦਾ ਗੇਟ-ਵੇ ਹੈ ਜਿਸਦੀ ਮੱਦਦ ਵਿੱਚ ਇਹ ਐਂਟਰੀ ਕਰਦਾ ਹੈ।
ਏਸੀਈ-2 ਰਿਸਪੇਟਰ ਅੱਖਾਂ ਦੇ ਕੋਰਨੀਆਂ ਵਿੱਚ ਪਾਇਆ ਜਾਂਦਾ ਹੈ। ਰਿਸਰਚ ਟੀਮ ਨੇ ਪ੍ਰਮੁੱਖ ਵਿਗਿਆਨੀ ਲਿਨਗਲੀ ਝਾਊ ਦੇ ਮੁਤਾਬਿਕ , ਸ਼ਰੀਰ ਵਿੱਚ ਰਿਸਪੇਟਰ ਜਿੰਨੀ ਜਿ਼ਆਦਾ ਮਾਤਰਾ ਵਿੱਚ ਬਣੇਗਾ ਇਨਫੈਕਸ਼ਨ ਦਾ ਖ਼ਤਰਾ ਉਹਨਾ ਹੀ ਜਿ਼ਆਦਾ ਹੈ ਅਤੇ ਵਾਇਰਸ ਆਸਾਨੀ ਨਾਲ ਖੂਨ ਤੱਕ ਪਹੁੰਚ ਜਾਵੇਗਾ।
ਏਸੀਈ-2 ਰਿਸਪੇਟਰ ਕੋਸਿ਼ਕਾਵਾਂ ਦੀ ਸਤਹਿ ਉਪਰ ਪਾਏ ਜਾਂਦੇ ਹਨ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦੇ ਹਨ।
ਖੋਜੀਆਂ ਦੇ ਮੁਤਾਬਿਕ , ਜੇ ਸਰੀਰ ਦੀਆਂ ਕੋਸਿ਼ਕਾਵਾਂ ਵਿੱਚ ਟੀਐਮਪੀਆਰਐਸਐਸ2 ਨਾਂਮ ਐਜਾਈਮ ਪਾਇਆ ਜਾਂਦਾ ਹੈ ਤਾਂ ਏਸੀਈ-2 ਰਿਸਪੇਟਰ ਆਸਾਨੀ ਲਾਗ ਫੈਲਾਉਣ ਵਿੱਚ ਕਰੋਨਾ ਵਾਇਰਸ ਦੀ ਮੱਦਦ ਕਰਦਾ ਹੈ। ਕੋਸਿ਼ਕਾਵਾਂ ਵਿੱਚ ਇਹ ਦੋਵੇ ਹੀ ਹੋਣ ਕਰਕੇ ਵਾਇਰਸ ਆਸਾਨੀ ਨਾਲ ਸਰੀਰ ਵਿੱਚ ਆਪਣੀ ਸੰਖਿਆ ਨੂੰ ਵਧਾਉਂਦਾ ਹੈ।
ਡਾ: ਲਿੰਗਲੀ ਝਾਊ ਦੇ ਮੁਤਾਬਿਕ , ਕਰੋਨਾ ਪੀੜਤ ਇਨਸਾਨ ਦੇ ਹੰਝੂਆਂ ਵਿੱਚ ਵਾਇਰਸ ਦੇ ਅੰਸ਼ ਹੋ ਸਕਦੇ ਹਨ। ਇਸ ਲਈ ਮਾਸਕ ਦੇ ਨਾਲ ਅੱਖਾਂ ਦਾ ਬਚਾਅ ਵੀ ਜਰੂਰੀ ਹੈ। ਬਚਾਅ ਲਈ ਐਨਕ ਜਾਂ ਸੀਲਡ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

Real Estate