ਅੱਜ ਦੋ ਸਾਲ ਦੇ ਬੱਚੀ ਸਮੇਤ 5 ਬੱਚੇ ਕਰੋਨਾ ਪਾਜੇਟਿਵ ਪਏ ਗਏ

296

ਕੋਰੋਨਾ ਦੇ ਅੱਜ 37 ਨਵੇਂ ਮਰੀਜਾਂ ਆਉਣ ਨਾਲ ਗਿਣਤੀ 1914 ਹੋਈ, ਇੱਕ ਹੋਰ ਮੌਤ ਹੋਣ ਨਾਲ ਕੁੱਲ 32 ਮੌਤਾਂ 
ਚੰਡੀਗੜ, 12 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 37ਨਵੇਂ ਮਰੀਜਾਂ ਦੀ ਜਾਂਚ ਰਿਪੋਰਟ carona ਪਾਜੇਟਿਵ ਆਉਣ ਨਾਲ  ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1914 ਹੋ ਗਈ ਹੈ, ਜਦਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 32 ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 1711 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 171 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 43999 ਸੈਂਪਲ ਲਏ, ਜਿਹਨਾਂ ‘ਚੋਂ 39060 ਸੈਂਪਲ ਨੈਗੇਟਿਵ ਆਏ ਹਨ, ਜਦਕਿ 3025 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1914 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 1711 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਅਤੇ 171 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਨਵੇਂ ਆਏ ਕੇਸਾਂ ਵਿੱਚ ਸਭ ਤੋਂ ਵੱਧ ਲੁਧਿਆਣਾ ਜਿਲੇ ਤੋਂ 16 ਨਵੇਂ ਮਰੀਜ ਕੋਰਨਾ ਪਾਜੇਟਿਵ ਪਾਏ ਹਨ, ਜਲੰਧਰ ਜ਼ਿਲੇ ਵਿੱਚ 9 ਨਵੇਂ ਮਰੀਜ, ਫਤਹਿਗੜ ਸਾਹਿਬ ਜ਼ਿਲੇ ਵਿੱਚ 8 ਨਵੇਂ ਮਰੀਜ਼, ਇਸੇ ਤਰਾਂ ਪਟਿਆਲਾ, ਫਾਜਲਿਕਾ, ਅੰਮ੍ਰਿਤਸਰ ਸਾਹਿਬ ਅਤੇ ਕਪੂਰਥਲਾ ਜਿਲਿਆਂ ਵਿੱਚ ਇੱਕ-ਇੱਕ ਨਵਾਂ ਮਰੀਜ਼ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ।
ਅੱਜ ਅੰਮ੍ਰਿਤਸਰ ਸਾਹਿਬ ਜਿਲੇ ਵਿੱਚ ਕੋਰੋਨਾ ਪ੍ਰਭਾਵਿਤ 33 ਸਾਲਾ ਇੱਕ ਪ੍ਰਵਾਸੀ ਮਜ਼ਦੂਰ ਇਲਾਜ ਦੌਰਾਨ ਅੱਜ ਦਮ ਤੋੜ ਗਿਆ, ਜਿਸ ਨੂੰ ਲੰਬੇ ਸਮੇਂ ਤੋਂ ਟੀ.ਬੀ ਦੀ ਸਿਕਾਇਤ ਵੀ ਦੱਸੀ ਜਾਂਦੀ ਹੈ। ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਵਿੱਚ ਹੁਣ ਤਕ 296 ਲੋਕ ਪ੍ਰਭਾਵਿਤ ਪਾਏ ਗਏ, ਪ੍ਰਵਾਸੀ ਮਜ਼ਦੂਰ ਸਮੇਤ ਅੰਮ੍ਰਿਤਸਰ ਵਿੱਚ ਇਹ ਚੌਥੀ ਮੌਤ ਹੈ।
ਜਲੰਧਰ ਜਿਲੇ ਵਿੱਚ ਸ਼ਾਮ 9 ਸ਼ੱਕੀ ਮਰੀਜ਼ਾਂ ਦੀਆਂ ਕੋਰੋਨਾ ਟੈਸਟ ਰਿਪੋਰਟਾਂ ਪਾਜ਼ੇਟਿਵ ਆਉਣ ਤੋਂ ਬਾਅਦ ਤੋਂ ਜ਼ਿਲ•ੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 197 ਹੋ ਗਈ ਹੈ। ਸੂਤਰਾਂ ਮੁਤਾਬਕ ਇਨ•ਾਂ ਮਰੀਜ਼ਾਂ ਵਿਚ 6 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਇਨ•ਾਂ ਵਿਚੋਂ 8 ਵਿਅਕਤੀ ਨਿਊ ਗੋਬਿੰਦ ਨਗਰ ਗੁੱਜਾਪੀਰ ਇਲਾਕੇ ਦੇ ਹਨ, ਜਦੋਂਕਿ ਇਕ ਰਸਤੇ ਮੁਹੱਲੇ ਦਾ ਰਹਿਣ ਵਾਲਾ ਹੈ। ਅੱਜ ਦੇ ਮਰੀਜ਼ਾਂ ਵਿਚ ਇਕ ਪੰਜ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।
ਸਿਹਤ ਵਿਭਾਗ ਵੱਲੋਂ ਮੰਗਲਵਾਰ ਦੇਰ ਰਾਤ ਜਾਰੀ ਕੀਤੀ ਰਿਪੋਰਟ ‘ਚ ਫਤਹਿਗੜ ਸਾਹਿਬ ਜਿਲੇ ਵਿੱਚ ਕੋਰੋਨਾ ਨੇ 5 ਬੱਚਿਆਂ ਸਮੇਤ 3 ਬਜ਼ੁਰਗਾਂ ਨੂੰ ਲਪੇਟ ‘ਚ ਲੈ ਲਿਆ। ਉਕਤ ਵਿਅਕਤੀਆਂ ‘ਚ 2 ਸਾਲ, 9 ਸਾਲ, 12 ਤੇ 17 ਸਾਲ ਦੀ ਬੱਚੀ ਤੇ 12 ਸਾਲ ਦੇ ਲੜਕੇ ਤੋਂ ਇਲਾਵਾ 68 ਤੇ 60 ਅਤੇ 30 ਸਾਲ ਦੀ ਔਰਤਾਂ ਤੋਂ ਇਲਾਵਾ 52 ਸਾਲ ਦਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ।
ਪਟਿਆਲਾ ਤੋਂ ਆ ਰਹੀਆਂ ਖਬਰਾਂ ਮੁਤਾਬਿਕ ਇਕਾਂਤਵਾਸ ਕੀਤੇ ਗਏ ਕੁਝ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਇਕਾਂਤਵਾਸ ਕੇਂਦਰ ਤੋਂ ਬਾਹਰ ਆ ਕੇ ਪ੍ਰਸ਼ਾਸਨ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ, ਜਿਕਰਯੋਗ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਆਏ ਪੀਆਰਟੀਸੀ ਦੇ ਸਟਾਫ ਸਮੇਤ ਕਈ ਸ਼ਰਧਾਲੂ ਇਥੇ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਿਖੇ ਇਕਾਂਤਵਾਸ ਕੀਤੇ ਗਏ ਹਨ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਦੱਸਿਆ ਕਿ ਉਨ•ਾਂ ਨੂੰ ਇੱਥੇ ਰਹਿਣ ਅਤੇ ਖਾਣ-ਪੀਣ ਦੀ ਕੋਈ ਦਿੱਕਤ ਪੇਸ਼ ਨਹੀਂ ਆ ਰਹੀ ਹੈ ਪਰ ਕਈ ਦਿਨਾਂ ਤੋਂ ਉਨ•ਾਂ ਨੂੰ ਘਰ ਜਾਣ ਸਬੰਧੀ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਜਿਸ ਕਰਕੇ ਉਹ ਬੇਚੈਨੀ ਮਹਿਸੂਸ ਕਰ ਰਹੇ ਹਨ

Real Estate