21 ਦਿਨਾਂ ਲਈ ਇਕਾਂਤਵਾਸ ਕੇਂਦਰ ‘ਚ ਰੱਖੇ ਮਰੀਜ਼ ਪੰਜਵੇਂ ਦਿਨ ਹੀ ਘਰਾਂ ‘ਚ ਭੇਜੇ

180

ਬਰਨਾਲਾ, 11 ਮਈ (ਜਗਸੀਰ ਸਿੰਘ ਸੰਧੂ) : ਬਰਨਾਲਾ ਜਿਲੇ ਦੇ ਪਿੰਡ ਸੱਦੋਵਾਲ ਵਿਖ 21 ਦਿਨਾਂ ਲਈ ਇਕਾਂਤਵਾਸ ਵਿੱਚ ਰੱਖੇ 12 ਵਿਅਕਤੀ ਪੰਜਵੇਂ ਦਿਨ ਹੀ ਘਰਾਂ ਨੂੰ ਤੋਰ ਦਿੱਤੇ ਗਏ ਹਨ ਅਤੇ ਇਕਾਂਤਵਾਸ ਕੇਂਦਰ ਨੂੰ ਜਿੰਦਰਾ ਲਗਾ ਦਿੱਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੱਧ ਪ੍ਰਦੇਸ਼ ਤੋਂ ਕੰਬਾਇਨ ‘ਤੇ ਸ਼ੀਜਨ ਲਾ ਕੇ ਪਰਤੇ ਡਰਾਇਵਰਾਂ, ਹੈਲਪਰਾਂ ਅਤੇ ਹੋਰ ਵਰਕਰਾਂ ਨੂੰ ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਬਣਾਏ ਗਏ ਇਕਾਂਤਵਾਸ ਕੇਂਦਰ ਵਿੱਚ 21 ਦਿਨਾਂ ਲਈ ਰੱਖਿਆ ਗਿਆ ਸੀ। ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਬਣਾਏ ਇਸ ਇਕਾਂਤਵਾਸ ਕੇਂਦਰ ਵਿੱਚ ਬਕਾਇਦਾ ਨੋਟਿਸ ਬੋਰਡ ਲਗਾਇਆ ਗਿਆ ਹੈ, ਜਿਸ ‘ਤੇ ਇਕਾਂਤਵਾਸ ਦਾ ਸਮਾਂ 5 ਮਈ ਤੋਂ 24 ਮਈ 2020 ਲਿਖਿਆ ਹੋਇਆ ਹੈ, ਪਰ ਇਹਨਾਂ 12 ਵਿਅਕਤੀਆਂ ਵਿੱਚੋਂ 4 ਵਿਅਕਤੀ ਕੱਲ ਘਰਾਂ ਨੂੰ ਭੇਜ ਦਿੱਤੇ ਗਏ ਅਤੇ ਬਾਕੀ ਬਚਦੇ 8 ਵਿਅਕਤੀ ਅੱਜ ਘਰਾਂ ਨੂੰ ਤੋਰ ਦਿੱਤੇ ਗਏ ਅਤੇ ਇਸ ਇਕਾਂਤਵਾਸ ਕੇਂਦਰ ਨੂੰ ਜਿੰਦਰਾ ਲਗਾ ਦਿੱਤਾ ਗਿਆ ਹੈ। ਇਸ ਤਰ•ਾਂ ਸਾਰੇ ਵਿਅਕਤੀਆਂ ਨੂੰ ਇਕਾਂਤਵਾਸ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਘਰਾਂ ਵਿੱਚ ਭੇਜ ਦੇਣ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਸਿਵਲ ਸਰਜਨ ਬਰਨਾਲਾ ਸ੍ਰ: ਗੁਰਿੰਦਰਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਵੀਆਂ ਹਦਾਇਤਾਂ ਮੁਤਾਬਿਕ ਜਿਹਨਾਂ ਮਰੀਜਾਂ ਦੀ ਰਿਪੋਰਟ ਇੱਕ ਵਾਰ ਨੈਗੇਟਿਵ ਆ ਜਾਂਦੀ ਹੈ, ਉਹਨਾਂ ਨੂੰ ਘਰਾਂ ਵਿੱਚ ਭੇਜਿਆ ਜਾ ਰਿਹਾ ਹੈ, ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

Real Estate