ਚੰਡੀਗੜ, 11 ਮਈ (ਜਗਸੀਰ ਸਿੰਘ ਸੰਧੂ) : ਕਰੀਬ 29 ਸਾਲ ਪਹਿਲਾਂ ਪੁਲਸ ਵੱਲੋਂ ਅਗਵਾ ਕਰਕੇ ਖਪਾਏ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਵਿੱਚੋਂ ਮੋਹਾਲੀ ਅਦਾਲਤ ਨੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅਗਾਊਂ ਜਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ। ਜਿਕਰਯੋਗ ਹੈ ਪੰਜਾਬ ਪੁਲਸ ਦੇ ਸਾਬਾਕਾ ਡੀਜੀਪੀ ਖਿਲਾਫ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਕੇਸ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਦੇ ਸਬੰਧ ਵਿੱਚ ਸੁਮੇਧ ਸੈਣੀ ਵੱਲੋਂ ਮੋਹਾਲੀ ਅਦਾਲਤ ਅਦਾਲਤ ਵਿੱਚ ਅਗਾਊਂ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ, ਜਿਸ ‘ਤੇ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਮਾਨਯੋਗ ਅਦਾਲਤ ਨੇ ਫੈਸਲਾ ਸੋਮਵਾਰ ‘ਤੇ ਰਾਖਵਾਂ ਰੱਖ ਲਿਆ ਸੀ। ਅੱਜ ਮਾਨਯੋਗ ਮੋਹਾਲੀ ਅਦਾਲਤ ਨੇ ਸੁਮੇਣ ਸੈਣੀ ਦੀ ਅਰਜ਼ੀ ‘ਤੇ ਫੈਸਲਾ ਦਿੰਦੇ ਹੋਏ ਉਨ•ਾਂ ਦੀ ਅਗਾਊਂ ਜਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ, ਜਿਸ ਨੂੰ ਸੁਮੇਧ ਸੈਣੀ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ।
Real Estate