ਟੋਰਾਂਟੋ ਵਿੱਚ ਮਈ ਮਹੀਨੇ ਪਈ ਬਰਫ਼ ਨੇ ਲੋਕਾਂ ਨੂੰ ਅਚੰਭੇ ਕੀਤਾ

292

ਟੋਰਾਂਟੋ( ਬਲਜਿੰਦਰ ਸੇਖਾ ) ਅੱਜ ਮਈ ਮਹੀਨੇ ਦੇ ਅੱਧ ਵਿੱਚ ਟੋਰਾਂਟੋ ਇਲਾਕੇ ਵਿੱਚ ਬਰਫ਼ ਪੈ ਰਹੀ ਹੈ। ਜਦ ਕਿ ਦੇਸੀ ਮਹੀਨਿਆਂ ਵਿੱਚੋ ਅੱਤ ਗਰਮੀ ਦਾ ਮਹੀਨਾ “ਜੇਠ “ ਹੁਣ ਚੜ੍ਹਨ ਵਾਲਾ ਹੈ। ਪਿਛਲੇ ਤਕਰੀਬਨ ਪੰਜਾਹ ਸਾਲ ਤੋ ਕਨੇਡਾ ਵਸਦੇ ਮੋਗੇ ਵਾਲੇ ਅਮਰਜੀਤ ਸਿੰਘ ਫਰਮਾਹ ਅਨੁਸਾਰ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ । ਜਦ ਅੱਧ ਮਈ ਵਿੱਚ ਵੀ ਬਰਫ਼ ਪੈ ਰਹੀ ਹੈ । ਕਰੋਨਾਵਾਈਰਸ ਦੇ ਨਾਲ ਨਾਲ ਇਸ ਬਰਫ਼ ਨੂੰ ਵੀ ਯਾਦ ਰੱਖਿਆ ਜਾਵੇਗਾ ।ਅੱਜ ਰਾਤ ਦਾ ਤਾਪਮਾਨ ਠੰਢੀਆਂ ਹਵਾਵਾਂ ਨਾਲ ਮਾਈਨਸ਼ ਤਿੰਨ ਡਿਗਰੀ ਤੱਕ ਚਲਾ ਜਾਵੇਗਾ । ਮਾਹਿਰਾਂ ਨੇ ਕਰੋਨਾ ਦੇ ਨਾਲ ਨਾਲ ਠੰਢ ਤੇ ਬਚਨ ਦੀ ਸਲਾਹ ਦਿੱਤੀ ਹੈ ।

Real Estate