ਬਿੱਲਾ ਮੰਡਿਆਲਾ ਨਾਲ ਫੜੇ ਨੌਜਵਾਨਾਂ ਨਾਲ ਤਸਵੀਰਾਂ ਜਨਤਕ ਹੋਣ ‘ਤੇ ਕਾਂਗਰਸੀ ਐਮ.ਪੀ ਜਸਵੀਰ ਡਿੰਪਾ ਤੇ ਵਿਧਾਇਕ ਨਵਤੇਜ ਚੀਮਾ ਦੀਆਂ ਮੁਸ਼ਕਿਲਾਂ ਵਧੀਆਂ

371

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਫੜੇ ਗਏ ਸੁਲਤਾਨਪੁਰ ਲੋਧੀ ਦੇ ਚਾਰ ਨੌਜਵਾਨਾਂ ਦੀਆਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਕਾਂਗਰਸੀ ਐਮ.ਸੀ ਜਸਬੀਰ ਸਿੰਘ ਡਿੰਪਾ ਨਾਲ ਤਸਵੀਰਾਂ ਜਨਤਕ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਹੋ ਗਈ ਹੈ। ਸੀਨੀਅਰ ਅਕਾਲੀ ਆਗੂ ਸੱਜਣ ਸਿੰਘ ਚੀਮਾ ਨੇ ਚਾਰ ਨੌਜਵਾਨਾਂ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਨਾਲ ਉਨ•ਾਂ ਦੀਆਂ ਤਸਵੀਰਾਂ ਪੇਸ਼ ਕਰਦੇ ਹੋਏ ਨਵਤੇਜ ਸਿੰਘ ਚੀਮਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹੈ। ਇਹਨਾਂ ਤਸਵੀਰਾਂ ਵਿੱਚ ਇਹ ਨੌਜਵਾਲ ਕਈ ਵਾਰ ਸਿਆਸੀ ਮੰਚਾਂ ‘ਤੇ ਦੇਖੇ ਜਾਂਦੇ ਰਹੇ ਹਨ। ਇਹ ਨੌਜਵਾਨ ਕਈ ਵਾਰ ਚੀਮਾ ਦੇ ਕਾਫਲੇ ਵਿਚ ਵੀ ਸ਼ਾਮਲ ਰਹੇ ਅਤੇ ਯੂਥ ਕਾਂਗਰਸ ਦੇ ਅਹੁਦੇਦਾਰ ਵੀ ਹਨ। ਇਨ•ਾਂ ਵਿਚ ਕੁਝ ਤਾਂ ਯੂਥ ਕਾਂਗਰਸ ਦੇ ਬਕਾਇਦਾ ਅਹੁਦੇਦਾਰ ਵੀ ਹਨ। ਜਿਨ•ਾਂ ਦੀ ਚੀਮਾ ਨਾਲ ਕਈ ਵਾਰ ਫੋਟੋ ਵੀ ਸਾਹਮਣੇ ਆਈ ਹੈ। ਜਿਕਰਯੋਗ ਹੈ ਕਿ 7 ਮਈ ਨੂੰ ਵੱਡੀ ਮਾਤਰਾ ‘ਚ ਵਿਦੇਸ਼ੀ ਹਥਿਆਰਾਂ ਨਾਲ ਪਿੰਡ ਕਮਾਲਪੁਰ ਮੋਠਾਂਵਾਲ ਤੋਂ ਫੜੇ ਗਏ ਪਾਕਿਸਤਾਨ ਨਾਲ ਜੁੜੇ ਗੈਂਗਸਟਰ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਗ੍ਰਿਫਤਾਰ ਕੀਤੇ ਗਏ ਹਨ। ਸੀਨੀਅਰ ਅਕਾਲੀ ਆਗੂ ਸੱਜਣ ਸਿੰਘ ਨੇ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਚੋਣਾਂ ਸਮੇਂ ਪਿੰਡ ਭਰੋਆਣਾ ਵਾਸੀ ਮਨਿੰਦਰ ਸਿੰਘ ਢਿੱਲੋਂ ਨੇ ਖੂਬ ਪ੍ਰਚਾਰ ਕੀਤਾ ਤੇ ਇਹ ਯੂਥ ਕਾਂਗਰਸ ਦਾ ਅਹੁਦੇਦਾਰ ਵੀ ਹੈ ਅਤੇ ਵਿਧਾਇਕ ਦਾ ਕਰੀਬੀ ਵੀ। ਬਾਕੀ ਨੌਜਵਾਨ ਇਸ ਦੇ ਨਾਲ ਹਮੇਸ਼ਾ ਰਹਿੰਦੇ ਹਨ। ਪੰਜਾਬ ਪੁਲਿਸ ਦੀ ਟੀਮ ਨੇ ਛਾਪੇਮਾਰੀ ਕਰਕੇ ਜਿਸ ਲਵਪ੍ਰੀਤ ਸਿੰਘ ਵਾਸੀ ਮੋਠਾਂਵਾਲ ਦੇ ਘਰ ਤੋਂ ਇਨ•ਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਉਹ ਵੀ ਕਾਂਗਰਸੀ ਵਰਕਰ ਹਨ ਅਤੇ ਮਨਿੰਦਰ ਦੇ ਨਾਲ ਹੀ ਹੁੰਦੇ ਹਨ। ਉਨ•ਾਂ ਦਾਅਵਾ ਕੀਤਾ ਕਿ ਮੋਹਿਤ ਸ਼ਰਮਾ ਵਾਸੀ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਅਤੇ ਮੰਗਲ ਸਿੰਘ ਵਾਸੀ ਪਿੰਡ ਸਰੂਪਵਾਲ ਵੀ ਮਨਿੰਦਰ ਸਿੰਘ ਨਾਲ ਦਿਖਾਈ ਦਿੰਦੇ ਰਹੇ ਹਨ। ਅਕਾਲੀ ਆਗੂ ਨੇ ਦਾਅਵਾ ਕੀਤਾ ਕਿ ਮਨਿੰਦਰ ਸਿੰਘ ਉਰਫ ਹੈਪੀ ਯੂਥ ਕਾਂਗਰਸ ਦਾ ਜ਼ਿਲ•ਾ ਸਕੱਤਰ ਹੈ। ਬਾਕੀ ਵੀ ਯੂਥ ਕਾਂਗਰਸ ਨਾਲ ਜੁੜੇ ਹੋਏ ਹਨ। ਉਨ•ਾਂ ਨੇ ਇਸ ਅੰਤਰਰਾਸ਼ਟਰੀ ਮਾਮਲੇ ਦੀ ਜਾਂਚ ਸੀਬੀਆਈ ਦੇ ਕਿਸੇ ਇਮਾਨਦਾਰ ਤੇ ਨਿਰਪੱਖ ਅਧਿਕਾਰੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ।ਦੂਸਰੇ ਪਾਸੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦਾ ਕਹਿਣਾ ਹੈ, ਕਿ ਉਹਨਾਂ ਨਾਲ ਹਜਾਰਾਂ ਲੋਕ ਤਸਵੀਰਾਂ ਖਿਚਵਾ ਲੈਂਦੇ ਹਨ, ਉਹਨਾਂ ਨੂੰ ਕੀ ਪਤਾ ਹੈ ਕਿ ਕੌਣ ਕੀ ਕੰਮ ਕਰਦਾ ਹੈ। ਇਹ ਤਾਂ ਵਿਰੋਧੀ ਲੋਕ ਐਵੇਂ ਫੋਕੀ ਸ਼ੋਹਰਤ ਲਈ ਰੌਲਾ ਪਾ ਰਹੇ ਹਨ।

Real Estate