ਪੰਜਾਬ ਵਿੱਚ ਅੱਜ ਕੋਰੋਨਾ ਦੇ 61 ਨਵੇਂ ਮਰੀਜਾਂ ਆਉਣ ਨਾਲ ਗਿਣਤੀ 1823 ਹੋਈ

ਚੰਡੀਗੜ, 10 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 61 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ  ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1823 ਹੋ ਗਈ ਹੈ, ਜਦਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 31 ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 1626 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 166 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 40962 ਸੈਂਪਲ ਲਏ, ਜਿਹਨਾਂ ‘ਚੋਂ 35293 ਸੈਂਪਲ ਨੈਗੇਟਿਵ ਆਏ ਹਨ, ਜਦਕਿ 3845 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1823 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 1626 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ 2 ਮਰੀਜ ਵੈਂਟੀਲੇਟਰ ‘ਤੇ ਹਨ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 31 ਮੌਤਾਂ ਹੋ ਚੁੱਕੀਆਂ ਅਤੇ 166 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਨਵੇਂ ਆਏ ਕੇਸਾਂ ਵਿੱਚ ਸਭ ਤੋਂ ਵੱਧ ਰੋਪੜ ਜਿਲੇ ਤੋਂ 35 ਨਵੇਂ ਮਰੀਜ ਕੋਰਨਾ ਪਾਜੇਟਿਵ ਪਾਏ ਹਨ, ਇਸੇ ਤਰਾਂ ਅੰਮ੍ਰਿਤਸਰ ਸਾਹਿਬ ਤੋਂ 8 ਮਰੀਜ਼, ਫਤਿਹਗੜ ਸਾਹਿਬ ਤੋਂ 8 ਮਰੀਜ਼, ਐਸ.ਏ.ਐਸ ਨਗਰ ਮੋਹਾਲੀ ਤੋਂ 7 ਮਰੀਜ਼, ਪਟਿਆਲਾ, ਕਪੂਰਥਲਾ ਅਤੇ ਮੋਗਾ ਤੋਂ ਇੱਕ-ਇੱਕ ਨਵਾਂ ਮਰੀਜ਼ ਕੋਰੋਨਾ ਪਾਜੇਟਿਵ ਆਇਆ ਹੈ।

Real Estate