ਮੁਲਤਾਨੀ ਅਗਵਾ ਕੇਸ : ਸੁਮੇਧ ਸੈਣੀ ਦੀ ਅਗਾਊਂ ਜਮਾਨਤ ਸਬੰਧੀ ਫੈਸਲਾ ਸੋਮਵਾਰ ਨੂੰ ਹੋਵੇਗਾ

367

ਚੰਡੀਗੜ, 9 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਪੁਲਸ ਦੇ ਸਾਬਕਾ ਡੀਂਜੀਪੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜਮਾਨਤ ਦੀ Sumed Sainiਪਟੀਸ਼ਨ ‘ਤੇ ਅੱਜ ਮੁਹਾਲੀ ਅਦਾਲਤ ਵਿੱਚ ਸੁਣਵਾਈ ਦੌਰਾਨ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਫੈਸਲਾ ਸੋਮਵਾਰ ਲਈ ਸੁਰੱਖਿਅਤ ਰੱਖ ਲਿਆ ਹੈ। ਜਿਕਰਯੋਗ ਹੈ ਕਿ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਦੇ 29 ਸਾਲ ਪੁਰਾਣੇ ਅਗਵਾ ਮਾਮਲੇ ਵਿੱਚ ਪੰਜਾਬ ਪੁਲਸ ਦੇ ਸਾਬਕਾ ਮੁੱਖੀ ਸੁਮੇਧ ਸੈਣੀ ਉਪਰ ਬੀਤੇ ਦਿਨ ਮੁਹਾਲੀ ਦੇ ਮਟੌਰ ਥਾਣੇ ‘ਚ ਆਈਪੀਸੀ ਦੀ ਧਾਰਾ 364, (ਅਗਵਾ ਕਰਨ ਜਾਂ ਕਤਲ ਕਰਨ ਲਈ ਅਗਵਾ ਕਰਨ), 201(ਸਬੂਤ ਮਿਟਾਉਣ), 344, 330 ਤੇ 120 (ਬੀ) ਤਹਿਤ ਐਫ਼.ਆਈ.ਆਰ ਦਰਜ ਹੋਈਹੈ, ਜਿਸ ਦੇ ਮੱਦੇਨਜਰ ਗ੍ਰਿਫਤਾਰ ਤੋਂ ਬਚਣ ਲਈ ਸੁਮੇਧ ਸੈਣੀ ਵੱਲੋਂ ਮੁਹਾਲੀ ਅਦਾਲਤ ਵਿੱਚ ਅਗਾਊਂ ਜਮਾਨਤ ਲਈ ਅਰਜੀ ਦਾਇਰ ਕੀਤੀ ਗਈ ਹੈ। ਡੀਜੀਪੀ ਵਲੋਂ ਪੇਸ਼ ਹੋਏ ਵਕੀਲ ਏਪੀਐਸ ਦਿਓਲ, ਨੇ ਬਚਾਅ ਪੱਖ ਰੱਖਦੇ ਹੋਏ ਕਿਹਾ, ਸੀਬੀਆਈ ਨੇ 2008 ‘ਚ ਵੀ ਸਾਬਕਾ ਡੀਜੀਪੀ ਖਿਲਾਫ ਐਫਆਈਆਰ ਦਰਜ ਕੀਤੀ ਸੀ।2011 ‘ਚ ਸੁਪਰੀਮ ਕੋਰਟ ਨੇ ਜਿਸ ਨੂੰ ਖਾਰਜ ਕਰ ਦਿੱਤਾ। ਫਿਰ ਹੁਣ 9 ਸਾਲ ਬਾਅਦ ਮੁੜ ਐਫਆਈਆਰ ਕਿਉਂ ਦਰਜ ਕੀਤੀ ਗਈਹੈ।ਜਦਕਿ ਮੁਲਤਾਨੀ ਪਰਵਾਰ ਵੱਲੋਂ ਵਕੀਲ ਪ੍ਰਦੀਪ ਵਿਰਕ ਨੇ ਬਚਾਓ ਪੱਖ ਦੇ ਵਕੀਲ ਦੀਆਂ ਦਲੀਲਾਂ ਦਾ ਜਵਾਬ ਦਿੰਦਿਆਂ ਅਗਾਊਂ ਜਮਾਨਤ ਦੇਣ ਦਾ ਡਟਵਾਂ ਵਿਰੋਧ ਕੀਤਾ। ਦੋਵਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਉਪਰੰਤ ਮਾਨਯੋਗ ਅਦਾਲਤ ਨੇ ਫੈਸਲਾ ਸੋਮਵਾਰ ਤੱਕ ਰਾਖਵਾਂ ਰੱਖ ਲਿਆ ਹੈ।

Real Estate