
ਕ੍ਰਿਸ਼ਨ ਕੁਮਾਰ ਪਾਂਡੇਆ
ਅਥਲੈਟਿਕਸ ਵਿੱਚ ਉਲੰਪਿਕ ਮੈਡਲ ਜਿੱਤਣਾ ਸੌਖਾ ਨਹੀਂ ਹੈ। ਉਸਦੇ ਲਈ ਖਿਡਾਰੀ ਅਤੇ ਕੋਚ ਵਿੱਚ ਸੰਜਮ , ਮਿਹਨਤ ਅਤੇ ਅਨੁਸ਼ਾਸਨ ਦੀ ਜਰੂਰਤ ਹੈ। ਇਸ ਖੇਡ ਵਿੱਚ ਮੈਡਲ ਦਿਵਾਉਣ ਲਈ ਦੇਸ ਦੀਆਂ ਅਲੱਗ –ਅਲੱਗ ਏਜੰਸੀਆਂ ਨੂੰ ਮਿਲ ਕੇ ਗੰਭੀਰਤਾ ਨਾਲ ਕੰਮ ਕਰਨਾ ਹੋਵੇਗਾ ,ਤਾਂ ਹੀ ਸਾਰਥਕ ਨਤੀਜਾ ਨਿਕਲੇਗਾ । ਮੈਨੂੰ ਟੋਕਿਓ ਉਲੰਪਿਕ ਵਿੱਚ ਭਾਰਤੀ ਅਥਲੀਟ ਤੋਂ ਮੈਡਲ ਦੀ ਉਮੀਦ ਨਹੀਂ , ਇਹ ਕਹਿਣਾ ਹੈ ਮਿਲਖਾ ਸਿੰਘ ਦਾ ।
ਉਹਨਾਂ ਨੇ ਅਥਲੈਟਿਕਸ ਮੈਡਲ ਦੀ ਸੰਭਾਵਨਾਵਾਂ ਬਾਰੇ ਕਿਹਾ , ‘ ਇਹ ਐਨਾ ਸੌਖਾ ਨਹੀਂ ਹੈ। ਅਥਲੈਟਿਕਸ ਉਲੰਪਿਕ ਵਿੱਚ ਨੰਬਰ-1 ਖੇਡ ਹੈ। ਬਾਕੀ ਖੇਡ ਉਸਦੇ ਪਿੱਛੇ ਹਨ, ਚਾਹੇ ਉਹ ਕੁਸ਼ਤੀ ਹੋਵੇ ਜਾਂ ਸੂਟਿੰਗ । ਇਹ ਕ੍ਰਿਕਟ ਨਹੀਂ ਹੈ, ਜਿਸ ਵਿੱਚ ਸਿਰਫ਼ 5-7 ਦੇਸ਼ ਹੀ ਖੇਡਦੇ ਹਨ। ਜਿਸ ਵਿੱਚ ਅੱਜ ਭਾਰਤ ਜਿੱਤ ਗਿਆ ਤਾਂ ਕੱਲ੍ਹ ਹਾਰ ਗਿਆ । ਓਲੰਪਿਕ ਖੇਡਾਂ ਵਿੱਚ 200 ਤੋਂ 220 ਦੇਸਾਂ ਦੇ ਅਥਲੀਟ ਹਿੱਸਾ ਲੈਂਦੇ ਹਨ। ਅਜਿਹੇ ਵਿੱਚ ਅਥਲੈਟਿਕਸ ਵਿੱਚ ਉਲੰਪਿਕ ਮੈਡਲ ਮਿਲਣ ਵਾਲਾ ਨਹੀਂ ਹੈ। ਆਜ਼ਾਦੀ ਤੋਂ ਬਾਅਦ ਜੋ ਵੀ ਅਥਲੀਟ ਹੈ ਫਾਈਨਲ ਪਹੁੰਚ ਸਕੇ ਹਨ, ਜਿਵੇਂ ਮੈਂ ਖੁਦ , ਪੀਟੀ ਊਸ਼ਾ , ਸ੍ਰੀ ਰਾਮ , ਗੁਰਬਚਨ ਸਿੰਘ ਰੰਧਾਵਾ, ਅੰਜੂ ਬਾਬੀ ਜਾਰਜ । ਹਾਲਾਂਕਿ ਅਸੀਂ ਮੈਡਲ ਨਹੀਂ ਜਿੱਤ ਸਕੇ ਪਰ ਫਾਈਨਲ ਤੱਕ ਪਹੁੰਚਣਾ ਵੀ ਆਸਾਨ ਨਹੀਂ ਹੁੰਦਾ ।
ਮਿਲਖਾ ਸਿੰਘ ਨੇ ਕਿਹਾ, ‘ ਮੈਨੂੰ ਨਹੀਂ ਲੱਗਦਾ ਕਿ ਟੋਕਿਓ ਵਿੱਚ ਸਾਨੂੰ ਅਥਲੈਟਿਕਸ ਵਿੱਚ ਕੋਈ ਮੈਡਲ ਮਿਲ ਸਕੇਗਾ। ਦੁੱਤੀ ਚੰਦ ਅਤੇ ਹਿਮਾ ਦਾਸ ਬੇਸ਼ੱਕ ਬਹੁਤ ਚੰਗੇ ਅਥਲੀਟ ਹਨ। ਪਰ , ਉਹਨਾਂ ਨੂੰ ਬਿਹਤਰ ਟਰੇਨਿੰਗ ਦੀ ਜਰੂਰਤ ਹੈ। ਉਹਨਾਂ ਨੂੰ ਸਹੀ ਗਾਇਡੈਂਸ ਮਿਲੇ ਤਾਂ ਉਹ ਕੁਝ ਕਰ ਸਕਦੇ ਹਨ। ਹਾਲੇ ਭਾਰਤ ਵਿੱਚ ਅਥਲੈਟਿਕਸ ਦਾ ਸਟੈਂਡਰਡ ਨਹੀਂ ਪਤਾ । ਅਮਰੀਕਾ, ਕੀਨੀਆ, ਜਮਾਇਕਾ , ਆਸਟਰੇਲੀਆ ਦੀ ਲੜਕੀਆਂ ਤੂਫਾਨ ਹਨ। ਉਹ ਫਿਨਿਸ਼ ਲਾਈਨ ਤੋਂ ਪਹਿਲਾਂ ਬਾਜ਼ੀ ਪਲਟ ਦਿੰਦੀਆਂ ਹਨ।’
ਉਡਣੇ ਸਿੱਖ ਨੇ ਕਿਹਾ, ‘ ਮੈਂ ਕੋਚ ਨੂੰ ਜਿੰਮੇਦਾਰ ਨਹੀਂ ਠਹਿਰਾਉਂਦਾ ਕਿਉਂਕਿ ਉਹ ਹਮੇਸਾ ਮੇਰੇ ਖਿਲਾਫ਼ ਰਹਿੰਦੇ ਹਨ। ਮੇਰਾ ਕਹਿਣਾ ਹੈ ਕਿ ਪੁਲੇਲਾ ਗੋਪੀਚੰਚ ਨੇ ਵਰਲਡ ਲੇਬਲਰ ਤੇ ਸ਼ਟਲਰ ਤਿਆਰ ਕੀਤੇ ਹਨ । ਪੀਟੀ ਊਸ਼ਾ ਦੇ ਕੋਚ ਪੀਤਾਂਬਰਮ ਨੇ ਉਸਨੂੰ ਤਿਆਰ ਕੀਤਾ । ਕੁਸ਼ਤੀ , ਬਾਕਸਿੰਗ, ਸੂਟਿੰਗ ਦੇ ਕੋਚ ਉਲੰਪਿਕ ਮੈਡਲਿਸਟ ਖਿਡਾਰੀ ਤਿਆਰ ਕਰ ਸਕੇ ਹਨ ਤਾਂ ਅਥਲੈਟਿਕਸ ਦੇ ਕੋਚ ਕਿਉਂ ਨਹੀਂ । ਜਰੂਰਤ ਹੈ ਦ੍ਰਿੜ ਇੱਛਾ ਸ਼ਕਤੀ ਅਤੇ ਸਖ਼ਤ ਅਭਿਆਸ ਸੀ ।’ ਉਹਨਾਂ ਕਿਹਾ , ‘ਸਾਡੇ ਕੋਚ ਅਤੇ ਖਿਡਾਰੀਆਂ ਨੂੰ ਜਰੂਰਤ ਤੋਂ ਜਿ਼ਆਦਾ ਗੰਭੀਰ ਹੋਣਾ ਹੋਵੇਗਾ। ਹਰ ਅਥਲੀਟ ਨੂੰ ਆਪਣੇ-ਆਪਣੇ ਈਵੈਂਟ ਵਿੱਚ ਵਰਲਡ ਰਿਕਾਰਡ ਨੂੰ ਧਿਆਨ ‘ਚ ਰੱਖ ਕੇ ਪ੍ਰੈਕਟਿਸ ਕਰਨੀ ਹੋਵੇਗੀ ।’
ਮੈਡਲ ਦੇ ਲਈ 5 ਏਜੰਸੀਆਂ ਨੂੰ ਮਿਲ ਕੇ ਕੰਮ ਕਰਨ ਹੋਵੇਗਾ। ਇਹਨਾਂ ਵਿੱਚ ਅਥਲੀਟ, ਕੋਚ , ਭਾਰਤੀ ਅਥਲੈਟਿਕਸ ਫਾਊਂਡੇਸ਼ਨ , ਇੰਡੀਅਨ ਉਲੰਪਿਕ ਐਸੈਸੀਏਸ਼ਨ ਸ਼ਾਮਿਲ ਹੈ। ਖੇਡ ਮੰਤਰਾਲੇ ਨੂੰ ਇਹਨਾਂ ਸਾਰਿਆਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ , ਜਿੰਨ੍ਹਾਂ ਵਿੱਚ ਸੰਘਾਂ ਦੇ ਪ੍ਰਧਾਨ ਅਤੇ ਸਕੱਤਰ ਸ਼ਾਮਿਲ ਹੋਣ।
ਜਦੋਂ ਸਰਕਾਰ ਪੈਸਾ, ਸਟੇਡੀਅਮ , ਖੇਡ ਸਮੱਗਰੀ , ਕੋਚ ਉਪਲਬੱਧ ਕਰਾ ਰਹੀ ਹੈ ਤਾਂ ਮੈਡਲ ਕਿਉਂ ਨਹੀਂ ਆ ਰਹੇ। ਸਾਨੂੰ ਸਕੂਲ ਖੇਡਾਂ ਦੀਆਂ ਨੈਸ਼ਨਲ ਅਥਲੈਟਿਕਸ ਚੈਂਪੀਅਨਸਿ਼ਪ ਵਿੱਚੋਂ ਅਥਲੀਟ ਭਾਲਣੇ ਚਾਹੀਦੇ ਅਤੇ ਉਹਨਾ ਨੂੰ ਤਿਆਰ ਹੋਵੇਗਾ ਕਿਉਂਕਿ ਸਕੂਲ ਖੇਡਾਂ ਵਿੱਚ ਹਰ ਉਮਰ ਵਰਗ ਦਾ ਟੈਲੇਂਟ ਆਉਂਦਾ ਹੈ। ਚੁਣੇ ਹੋਏ ਅਥਲੀਟ ਨੂੰ ਅਕੈਡਮੀ ਵਿੱਚ ਭਰਤੀ ਕਰਨਾ ਹੋਵੇਗਾ।’
ਹਰੇਕ ਸਟੇਟ ਵਿੱਚ ਅਥਲੈਟਿਕਸ ਅਕੈਡਮੀ ਖੋਲ੍ਹਣੀ ਹੋਵੇਗੀ । ਅਕੈਡਮੀ ਵਿੱਚ ਚੰਗੀ ਤਨਖਾਹ (2 ਤੋਂ 3 ਲੱਖ ) ਉਪਰ ਕੋਚਾਂ ਦੀ ਨਿਯੁਕਤੀ ਠੇਕੇ ਅਧਾਰਤ ਹੋਵੇ । ਕੋਚਾਂ ਨੂੰ ਕਹਿਣਾ ਪਵੇਗਾ ਕਿ 2 ਸਾਲ ਵਿੱਚ ਏਸ਼ੀਅਨ, 4 ਸਾਲ ਵਿੱਚ ਉਲੰਪਿਕ ਮੈਡਲਿਸਟ ਖਿਡਾਰੀ ਚਾਹੀਦੇ। ਹੁਣ ਤੁਸੀ ਦੱਸੋ ਕੀ ਸੁਵਿਧਾਵਾਂ ਚਾਹੀਦੀਆ , ਨਾਲ ਹੀ ਅਥਲੀਟ ਦੇ ਪ੍ਰਦਰਸ਼ਨ ਵਿੱਚ ਉਪਰ ਲਗਾਤਾਰ ਨਜ਼ਰ ਰੱਖਣੀ ਹੋਵੇਗੀ । ਤਾਂ ਜਾ ਕੇ 2024 ਵਿੱਚ ਉਲੰਪਿਕ ਮੈਡਲ ਦਾ ਮੌਕਾ ਮਿਲ ਸਕਦਾ ।