ਪੰਜਾਬ ‘ਚ ਅੱਜ ਕੋਰੋਨਾ ਨਾਲ 2 ਮੌਤਾਂ, 31 ਨਵੇਂ ਮਰੀਜ਼ ਪਾਜੇਟਿਵ ਪਾਏ ਗਏ

353

ਚੰਡੀਗੜ, 9 ਮਈ (ਜਗਸੀਰ ਸਿੰਘ ਸੰਧੂ) : ਅੱਜ 31 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1762 ਹੋ ਗਈ ਹੈ, ਜਦਕਿ ਅੱਜ 2 ਮੌਤਾਂ ਹੋ ਜਾਣ ਨਾਲ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 31 ਹੋ ਗਿਆ ਹੈ। ਇਸ ਦੌਰਾਨ 157 ਮਰੀਜ਼ਾਂ ਦੇ ਠੀਕ ਹੋਣ ਦਾ ਵੀ ਸਮਾਚਾਰ ਹੈ।
ਪੰਜਾਬ ਵਿੱਚ ਹੁਣ ਤੱਕ 39462 ਮਰੀਜ਼ਾਂ ਦੇ ਸੈਂਪਲ ਲਏ ਹਨ, ਜਿਹਨਾਂ ਵਿਚੋਂ 33639 ਮਰੀਜ਼ਾਂ ਦੇ ਸੈਂਪਲ ਨੈਗੇਟਿਵ ਆਏ ਹਨ, ਜਦਕਿ 4061 ਮਰੀਜਾਂ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜਾਰ ਹੈ। ਪੰਜਾਬ ਵਿੱਚ ਹੁਣ ਤੱਕ 1731 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਹਨਾਂ ਵਿੱਚੋ. 1574 ਐਕਟਿਵ ਕੇਸ ਹਨ, ਜਦਕਿ ਇੱਕ ਮਰੀਜ਼ ਆਕਸੀਜਨ ‘ਤੇ ਹੈ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਅੱਜ ਹੁਸਿਆਰਪੁਰ ਵਿੱਚ 1 ਮਰੀਜ ਅਤੇ ਲੁਧਿਆਣਾ ਵਿੱਚ ਵੀ 1 ਮਰੀਜ਼ ਦੀ ਮੌਤ ਹੋ ਗਈ ਹੈ, ਜਦਕਿ ਜਲੰਧਰ ਜਿਲੇ ਵਿੱਚ ਅੱਜ 5 ਮਰੀਜ ਠੀਕ ਵੀ ਹੋਏ ਹਨ।
ਅੱਜ ਆਏ ਨਵੇਂ ਕੇੇਸਾਂ ਵਿੱਚ ਜਲੰਧਰ ‘ਚ 17, ਫਤਿਹਗੜ ਸਾਹਿਰ ‘ਚ 5, ਰੋਪੜ ਵਿੱਚ 4, ਪਠਾਨਕੋਟ ਵਿੱਚ 2, ਪਟਿਆਲਾ, ਕਪੂਰਥਲਾ ਅਤੇ ਹੁਸਿਆਰਪੁਰ ਵਿੱਚ ਇੱਕ-ਇੱਕ ਮਰੀਜ਼ ਕੋਰੋਨਾ ਪਾਜੇਟਿਵ ਪਾਏ ਗਏ ਹਨ। ਇਸ ਤਰ੍ਹਾਂ ਪੰਜਾਬ ਵਿੱਚ ਹੁਣ ਤੱਕ 1762 ਮਰੀਜ ਕਰੋਨਾ ਪਾਜੇਟਿਵ ਹਨ, ਕੋਰੋਨਾ ਦੇ 31 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹੁਣ ਤੱਕ 152 ਮਰੀਜ ਠੀਕ ਵੀ ਹੋ ਚੁੱਕੇ ਹਨ।

Real Estate