ਘਰ ਵਿੱਚ ਇਕਾਂਤਵਾਸ ਕੀਤੇ ਮਾਂਗੇਵਾਲ ਦੇ ਨੌਜਵਾਨ ਵੱਲੋਂ ਖੁਦਕੁਸੀ

277

ਬਰਨਾਲਾ, 9 ਮਈ (ਜਗਸੀਰ ਸਿੰਘ ਸੰਧੂ) : ਨੇੜਲੇ ਪਿੰਡ ਮਾਂਗੇਵਾਲ ਵਿਖੇ ਘਰ ਵਿੱਚ ਇਕਾਂਤਵਾਸ ਕੀਤੇ ਮਾਂਗੇਵਾਲ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮਾਂਗੇਵਾਲ ਦੇ ਨੌਜਵਾਨ ਪੱਪੂ ਸਿੰਘ (38) ਪੁੱਤਰ ਤੇਜਾ ਸਿੰਘ ਬੀਤੀ 30 ਅਪ੍ਰੈਲ ਨੂੰ ਹਰਿਆਣਾ ਤੋਂ ਕਣਕ ਦਾ ਸੀਜ਼ਨ ਲਗਾ ਕੇ ਪਿੰਡ ਆਇਆ ਸੀ, ਜਿਸ ਕਾਰਨ ਸਿਹਤ ਵਿਭਾਗ ਧਨੌਲਾ ਦੀ ਟੀਮ ਵਲੋਂ ਉਸ ਨੇ ਘਰ ’ਚ ਹੀ 21 ਦਿਨਾਂ ਲਈ ਇਕਾਂਤਵਾਸ ਕੀਤਾ ਹੋਇਆ ਸੀ। ਇਹ ਇਕਾਂਤਵਾਸ ਅਜੇ 20 ਮਈ ਨੂੰ ਪੂਰਾ ਹੋਣਾ ਸੀ, ਕਿ ਅੱਜ ਦੁਪਹਿਰ 2 ਵਜੇ ਦੇ ਕਰੀਬ ਉਸ ਨੇ ਆਪਣੇ ਘਰ ਦੇ ਇਕ ਕਮਰੇ ਅੰਦਰ ਹੀ ਛੱਤ ਵਾਲੇ ਪੱਖੇ ਨਾਲ ਪਰਨਾ ਪਾ ਕੇ ਫਾਹਾ ਲੈ ਲਿਆ । ਠੁੱਲੀਵਾਲ ਪੁਲਿਸ ਨੇ ਮਿ੍ਰਤਕ ਦੀ ਮਾਂ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਤਹਿਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

Real Estate