ਗੁਜਰਾਤ ਦਾ ਵਿਕਾਸ ਮਾਡਲ ਲੱਭਦਾ ਈ ਨੀ

345

ਦਵਿੰਦਰ ਸਿੰਘ ਸੌਮਲ
0044-7931709701
ਸਭ ਨੂੰ ਯਾਦ ਹੀ ਹੋਣਾ ਕੀ ਗੁਜਰਾਤ ਮਾਡਲ ਨੂੰ ਵਿਕਾਸ ਮਾਡਲ ਦੱਸ 2014 ਚ ਭਾਜਪਾ ਕਿਵੇ ਚੋਣਾਂ ਦਾ ਰਣ ਜਿੱਤ ਕੇ ਸੱਤਾ ਵਿੱਚ ਆਈ ਸੀ। ਕਿਆ ਸਮਾਂ ਸੀ । ਕਿਵੇ ਸੋਹਲੇ ਗਾਏ ਸੀ ਮੀਡੀਆ ਦੇ ਇੱਕ ਬਹੁਤ ਵੱਡੇ ਹਿੱਸੇ ਨੇ , ਗੁਜਰਾਤ ਮਾਡਲ ਦੇ ਮੋਦੀ ਮਾਡਲ ਦੇ,ਨਰਿੰਦਰ ਮੋਦੀ ਨੂੰ ਇੱਕ ਵਿਕਾਸ ਪੁਰਸ਼ ਬਣਾ ਕੇ ਪੇਸ਼ ਕੀਤਾ ਗਿਆ ਸੀ। ਨਿਰਪੱਖ ਮੀਡੀਆ ਦਾ ਕੰਮ ਸੀ ਕੇ ਉਸ ਵਕਤ ਜਾ ਕੇ ਵੇਖਦੀ ਕੇ ਜਿਹੜੀਆ ਗੱਲਾਂ ਗੁਜਰਾਤ ਬਾਰੇ ਕੀਤੀਆ ਜਾ ਰਹੀਆ ਨੇ ਉਹ ਕਿੰਨੀਆ ਕੇ ਸੱਚੀਆਂ ਨੇ,ਪਰ ਇਹ ਨਹੀ ਹੋਇਆ । ਕੁਝ ਨਿਰਪੱਖ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਪਰ ਉਹ ਉਸ ਸਮੇ ਮੋਦੀ ਸਾਹਬ ਦੀ ਪ੍ਰਸੰਸਾ ਦੇ ਸ਼ੋਰ ‘ਚ ਗਵਾਚ ਗਈ । ਭਾਰਤੀ ਨੈਸ਼ਨਲ ਮੀਡੀਆ ਦਾ ਇੱਕ ਬਹੁਤ ਵੱਡਾ ਹਿੱਸਾ ਤਾਂ ਅੱਜ ਵੀ ਸੱਤਾਧਾਰੀਆਂ ਨੂੰ ਨਾ ਤਾਂ ਸਵਾਲ ਕਰਦਾ ਹੈ ਤੇ ਨਾ ਹੀ ਉਹਨਾਂ ਵੱਲੋ ਕੀਤੇ ਕਿਸੇ ਵੀ ਦਾਅਵੇ ਨੂੰ ਪਰਖਣ ਦੀ ਕੋਸ਼ਿਸ਼ । ਹਾਲਾਤ ਤਾਂ ਇਹ ਬਣ ਚੁੱਕੇ ਨੇ ਕੁਝ ਕੁ ਪੱਤਰਕਾਰ ਜਿਹੜੇ ਉੱਚੇ ਸੁਰ ਚ ਜਿ਼ਆਦਾਤਾਰ ਰਾਗ ਦਰਬਾਰੀ ਹੀ ਪੇਸ਼ ਕਰਦੇ ਨੇ ਉਹ ਤਾਂ ਹਰ ਗੱਲ ਤੇ ਜਵਾਬ ਹੀ ਵਿਰੋਧੀ ਧਿਰਾਂ ਤੋ ਮੰਗਦੇ ਨੇ ਜਾਂ ਫਿਰ ਇੱਕ ਫਿਰਕੂ ਤਾਸ਼ ਬਣਾ ਕੇ ਰੱਖੀ ਹੋਈ ਹੈ ਉਹਨਾਂ ਨੇ ਜਦੋ ਜੀਅ ਕਰਦਾ ਉਸਦੀ ਬਾਜੀ ਲਾ ਲੈਦੇ ਨੇ । ਨਹੀ ਸਾਡੇ ਗਵਾਂਢੀ ਤਾਂ ਹੈ ਹੀ ਨੇ ਸਾਡੇ ਮੁੱਲਖਵਾਸੀਆ ਦਾ ਗੁੱਸਾ ਸਹਿਣ ਲਈ,ਪਰ ਫਿਰ ਵੀ ਸੱਚਾਈ ਜਿੰਨੀ ਮਰਜੀ ਲੁਕਾ ਲਵੋ ਇੱਕ ਦਿਨ ਤਾਂ ਸਾਹਮਣੇ ਆ ਹੀ ਜਾਂਦੀ ਆ । ਕੋਰੋਨਾ ਵਾਇਰਸ ਵਕਤ ਜਿੱਥੇ ਪੂਰੀ ਦੁਨੀਆ ਦੇ ਸਿਹਤ ਅਦਾਰੇ ਪੱਬਾਂ ਭਾਰ ਨੇ ਉੱਥੇ ਭਾਰਤ ਦੇ ਸਰਕਾਰੀ ਸਿਹਤ ਅਦਾਰੇ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕੋਵਿਡ-19 ਨਾਂਮ ਦੇ ਇਸ ਲੁਕਵੇਂ ਦੁਸ਼ਮਣ ਨਾਲ ਲੜਨ ਦੀ, ਤੇ ਇਸ ਲਈ ਸਾਰੇ ਸਿਹਤ ਅਧਿਕਾਰੀਆ ਨੂੰ ਅਸੀ ਸਲਾਮ ਵੀ ਕਰਦੇ ਹਾਂ ਕਿ ਉਹ ਇਸ ਔਖੇ ਵਕਤ ਮੁੱਲਖ ਲਈ ਆਪਣੀ ਜਾਨ ਤਲੀ ਤੇ ਰੱਖ ਕੇ ਲੜ ਰਹੇ ਨੇ । ਪਰ ਇਸ ਕੋਰੋਨਾ ਨੇ ਸਾਡੇ ਮੁਲਖ ਦੇ ਸਿਹਤ ਸਿਸਟਮ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ ਤੇ ਨਾਲ ਦੀ ਨਾਲ ਮੁੱਲਖ ਨੂੰ ਚਲਾ ਰਹੀ ਲੀਡਰਸ਼ਿੱਪ ਕਿਵੇ ਦੇ ਫੈਸਲੈ ਕਰ ਰਹੀ ਹੈ , ਇਸਤੇ ਵੀ ਬਹੁਤ ਵੱਡੇ-੨ ਸਵਾਲ ਖੜੇ ਹੋ ਰਹੇ ਨੇ।
ਪੱਤਰਕਾਰ ਅਭਿਸਾਰ ਸ਼ਰਮਾ ਨੇ ਇੱਕ ਰਿਪੋਰਟ ਕੀਤੀ ਹੈ ਜਿਸ ਵਿੱਚ ਉਸਨੇ ਗੁਜਰਾਤ ਦੇ ਇਸ ਸਮੇਂ ਦੇ ਹਾਲਾਤ ਦੱਸੇ ਨੇ, ਜਿੱਥੇ ਇਸ ਸਮੇਂ ਬਾਕੀ ਮੁੱਲਖ ਚ ਲੌਕਡਾਊਨ ਖੁੱਲਣ ਦੀਆਂ ਗੱਲਾਂ ਹੋ ਰਹੀਆਂ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਸਥਾਨਿਕ ਪ੍ਰਸਾਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਵਧਣ ਕਾਰਣ ਦੁੱਧ ਦਵਾਈ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ । ਇੱਥੋ ਤੱਕ ਕੇ ਫ਼ਲ ਸਬਜ਼ੀ ਕਰਿਆਨੇ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਾਂ , ਸਵੀਗੀ ਤੇ ਜਮੈਟੋ ਵਰਗੀਆਂ ਡਿਲਵਰੀ ਸਰਵਿਸ ਵੀ ਬੰਦ ਹੋਣਗੀਆਂ,ਅਹਿਮਦਾਬਾਦ ਮਿਉਂਸੀਪਲ ਕਾਰਪੋਰੇਸ਼ਨ ਨੇ ਹੁਕਮ ਦਿੱਤਾ ਹੈ ਕਿ ਸਾਰੇ ਨਿੱਜੀ ਹਸਪਤਾਲ ਕਲਨਿਕ ਅਤੇ ਨਰਸਿੰਗ ਹੋਮ ਖੁੱਲ੍ਹ ਜਾਣੇ ਚਾਹੀਦੇ ਨੇ ਨਹੀ ਤਾਂ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ । ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ , ਭਾਰਤ ਦੇ ਗ੍ਰਹਿ ਮੰਤਰੀ ਤੋ ਮੰਗ ਕਰ ਰਹੇ ਨੇ ਕਿ ਸਾਡੇ ਲਈ ਕੋਰੋਨਾ ਨਾਲ ਲੜਨ ਲਈ ਵਿਸ਼ੇਸ਼ ਡਾਕਟਰ ਭੇਜੇ ਜਾਣ । ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਇਹ ਗੱਲ ਵੀ ਨਹੀ ਦੱਸੀ ਕਿ ਗੁਜਰਾਤ ਸਰਕਾਰ ਨੇ ਆਪਣੇ ਕੁਝ ਆਈਏਐਸ ਆਈਪੀਐਸ ਨੂੰ ਨਿਯੁਕਤ ਕੀਤਾ ਹੈ ਕਿ ਉਹ ਦੂਸਰੇ ਰਾਜਾਂ ਨਾਲ ਤਾਲਮੇਲ ਬਿਠਾਉਣ ਤਾਂ ਜੋ ਮਜਦੂਰ ਆਪਣੇ ਘਰਾਂ ਨੂੰ ਵਾਪਸ ਜਾ ਸਕਣ ਮਜਦੂਰ ਆਪਣੇ ਖੁਦ ਦੇ ਪੈਸੈ ਖਰਚ ਕੇ ।
ਇਸ ਵਿੱਚ ਕੋਈ ਸ਼ੱਕ ਨਹੀ ਕੇ ਇਸ ਮਹਾਂਮਾਰੀ ਨੇ ਤੇ ਇਸੇ ਕਾਰਨ ਲੰਬੇ ਲੌਕਡਾਊਨ ਨੇ ਸਾਰੇ ਵਿਸ਼ਵ ਦੇ ਸਿਸਟਮ ਨੂੰ ਉੱਤੇ ਥੱਲੇ ਕਰ ਦਿੱਤਾ ਹੈ ਪਰ ਜਿਸ ਤਰੀਕੇ ਨਾਲ ਗੁਜਰਾਤ ਮਾਡਲ ਨੂੰ ਸਾਡੇ ਮੁਲਖ ਚ ਉਭਾਰਿਆ ਗਿਆ ਸੀ । ਉਸ ਹਿਸਾਬ ਨਾਲ ਤਾਂ ਗੁਜਰਾਤ ਨੂੰ ਇਸ ਵਕਤ ਸਾਰੇ ਮੁਲਖ ਦੀ ਨੁੰਮਾਇਦਗੀ ਕਰਨੀ ਚਾਹੀਦੀ ਸੀ,ਜਿਸ ਵਕਤ ਸਾਰੀ ਦੁਨੀਆ ਕੋਵਿਡ ਤੋ ਡਰ ਰਹੀ ਸੀ । ਉਸ ਵਕਤ ਗੁਜਰਾਤ ‘ਚ ‘ਨਮਸਤੇ ਟਰੰਪ’ ਹੋ ਰਿਹਾ ਸੀ । ਖ਼ਬਰੀ ਚੈਨਲਾਂ ਦੀ ਹਰ ਖ਼ਬਰ ਨੂੰ ਸੱਚ ਮੰਨਣ ਵਾਲੇ ਤੇ ਵਟਸਐਪ ਦੇ ਝੂਠੇ ਪ੍ਰੋਪੇਗੰਡੇ ਨਾਲ ਪਾਜ਼ਟਿਵ ਸੋਚ ਰਹੇ ਹੋਣਗੇ ਕਿ ਗੁਜਰਾਤ ਵਿੱਚ ਤਰੱਕੀ ਹੀ ਇਸ ਹੱਦ ਦੀ ਹੈ ਜੇਕਰ ਕੁਝ ਹੋ ਵੀ ਗਿਆ ਤਾਂ ਗੁਜਰਾਤ ਮਾਡਲ ਗੁਜਰਾਤੀਆਂ ਦੇ ਨਾਲ-੨ ਸਾਰੇ ਮੁੱਲਖ ਦੇ ਕੰਮ ਆਊ । ਪਰ ਹਾਲਾਤ ਸਾਡੇ ਸਾਹਮਣੇ ਹੀ ਨੇ,ਸਾਡੀ ਅਰਦਾਸ ਹੈ ਵਾਹਿਗੁਰੂ ਦੇ ਚਰਨਾਂ ‘ਚ ਕੇ ਇਸ ਮਹਾਂਮਾਰੀ ਤੋ ਵਿਸ਼ਵ ਜਲਦੀ ਹੀ ਸੁਰਖੁਰੂ ਹੋਵੇ ।

Real Estate