ਅਜੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਬੰਦ ਹੀ ਰਹਿਣਗੇ

348

ਚੰਡੀਗੜ, 9 ਮਈ (ਜਗਸੀਰ ਸਿੰਘ ਸੰਧੂ) : ਆਬਕਾਰੀ ਅਧਿਕਾਰੀਆਂ ਅਤੇ ਸਰਕਾਰ ਵਿਚਕਾਰ ਗੱਲਬਾਤ ਸਿਰੇ ਨਾ ਚੜਨ ਕਰਕੇ ਫਿਲਹਾਲ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਬੰਦ ਹੀ ਰਹਿਣਗੇ। ਅੱਜ ਆਬਕਾਰੀ ਅਧਿਕਾਰੀਆਂ ਅਤੇ ਸਰਕਾਰ ਦਰਮਿਆਨ ਨਵੀਂ ਆਬਕਾਰੀ ਨੀਤੀ ਬਣਾਉਣ ਲਈ ਵਿਚਾਰ ਵਿਟਾਂਦਰੇ ਸਬੰਧੀ ਕੋਈ ਸਹਿਮਤੀ ਨਹੀ ਬਣੀ, ਜਿਸ ਦੇ ਮੱਦੇਨਜਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ ਬੁਲਾ ਲਈ ਹੈ। ਸਾਲ 2020-2021 ਲਈ ਨਵੀਂ ਆਬਕਾਰੀ ਨਹੀਤ ਹੁਣ ਸੋਮਵਾਰ ਨੂੰ ਕੈਬਨਿਟ ਅੱਗੇ ਰੱਖੀ ਜਾਵੇਗੀ, ਜਿਸ ਵਿੱਓ ਅੱਚ ਸੁਝਾਏ ਗਏ ਬਦਲਾਵਾਂ ਬਾਰੇ ਵਿਚਾਰ ਵਿਟਾਂਦਰਾ ਹੋਵੇਗਾ। ਇਸ ਸਬੰਧੀ ਹੁਣ ਕੋਈ ਫੈਸਲਾ ਸੋਮਵਾਰ ਦੀ ਕੈਬਨਿਟ ਮੀਟਿੰਗ ਉਪਰੰਤ ਹੀ ਲਿਆ ਜਾਵੇਗਾ। ਲਿਹਾਜਾ ਪੰਜਾਬ ਵਿੱਚ ਅਜੇ ਸ਼ਰਾਬ ਦੇ ਠੇਕੇ ਬੰਦ ਹੀ ਰਹਿਣਗੇ।

Real Estate