ਹੋਟਲ ਇੰਟਰਨੈਸ਼ਨਲ ‘ਚ ਲੌਕਡਾਊਨ ਦੀਆਂ ਉੱਡ ਰਹੀਆਂ ਧੱਜੀਆਂ

265
– ਹਰ ਰੋਜ਼ ਰਾਤ ਨੂੰ ਟਕਰਾਏ ਜਾਂਦੇ ਹਨ ਜਾਮ
– ਹੋਟਲ ਦੀਆਂ ਵੀਡੀਓ ਹੋਈਆਂ ਵਾਇਰਲ
ਫਿਰੋਜ਼ਪੁਰ 8 ਮਈ (ਬਲਬੀਰ ਸਿੰਘ ਜੋਸਨ)-: ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਜਿਥੇ ਪੂਰਾ ਦੇਸ਼ ਵਿੱਚ ਲੌਕਡਾਊਨ ਕੀਤਾ ਗਿਆ ਹੈ ਓਥੇ ਫਿਰੋਜ਼ਪੁਰ ਦੇ ਇੱਕ ਹੋਟਲ ਵੱਲੋਂ ਪੁਲਸ ਦੇ ਨੱਕ ਹੇਠ ਸ਼ਰੇਆਮ ਧੱਜੀਆਂ ਉਡਾਈਆਂ ਜ਼ਾ ਰਹੀਆਂ ਹਨ। ਇਸ ਸਬੰਧੀ ਵਾਇਰਲ ਹੋ ਰਹੀ ਵੀਡੀਓ ਨੇ ਸ਼ਹਿਰ ਵਿਚ ਨਵੀ ਚਰਚਾ ਛੇੜ ਦਿੱਤੀ ਹੈ।
ਦੱਸਣਯੋਗ ਹੇੈ ਕਿ ਫਿਰੋਜ਼ਪੁਰ ਸ਼ਹੀਦ ਊਧਮ ਸਿੰਘ ਚੌਕ ਚ ਸਥਿਤ ਸ਼ਹਿਰ ਦਾ ਨਾਮੀ ਹੋਟਲ ਇੰਟਰਨੈਸ਼ਨਲ ਹੈ ਜਿਸ ਦੇ ਸੱਜੇ ਪਾਸੇ ਪੁਲਸ ਥਾਣਾ ਹੈ ਅਤੇ ਖੱਬੇ ਪਾਸੇ  ਚੌਕ ਚ ਦਿਨ ਰਾਤ ਨਾਕਾ ਲੱਗਾ ਰਹਿੰਦਾ ਹੈ ਪਰ ਬਾਵਜ਼ੂਦ ਇਹ ਹੋਟਲ ਰੋਜ਼ਾਨਾ ਰਾਤ ਨੂੰ ਖੁੱਲ੍ਹਾ ਰਹਿੰਦਾ ਹੈ। ਪੀਣ ਦੇ ਸ਼ੌਕੀਨ ਰੋਜ਼ ਰਾਤ ਨੂੰ ਦਾਰੂ ਦਾ ਪਿਆਲਾ ਟਕਰਾਉਂਦੇ ਨਜ਼ਰੀਂ ਆਉਂਦੇ ਹਨ। ਇਸ ਸਬੰਧੀ ਫਿਰੋਜ਼ਪੁਰ ਦੇ ਕਿਸੇ ਵਿਅਕਤੀ ਵੱਲੋਂ ਹੋਟਲ ਦਾ ਸਟਿੰਗ ਅਪ੍ਰੇਸ਼ਨ ਕੀਤਾ ਗਿਆ ਹੈ ਜਿਸ ਦੀ ਵੀਡੀਓ ਵਾਇਰਲ ਹੋਣ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਹਰਕਤ ਵਿਚ ਆ ਗਿਆ ਹੈ। ਸਟਿੰਗ ਵੀਡੀਓ ਵਿਚ ਦੱਸਿਆ ਜਾ ਰਿਹਾ ਹੈ ਕਿ ਹੋਟਲ ਪਿਛਲੇ ਦਿਨਾਂ ਤੋਂ ਲਗਾਤਾਰ ਕਨੂੰਨ ਦੀਆਂ ਖਿੱਲੀਆਂ ਉਡਾ ਰਿਹਾ ਹੈ। ਵੀਡੀਓ ਵਿੱਚ ਹੋਟਲ ਦੇ ਅੰਦਰਲਾ ਦ੍ਰਿਸ਼ ਵੀ ਵਿਖਾਇਆ ਗਿਆ ਹੈ ਜਿਥੇ ਕੁਝ ਲੋਕ ਦਾਰੂ ਪੀ ਰਹੇ ਹਨ। ਹੋਟਲ ਦੀ ਰਸੋਈ ਵਿਚ ਜ਼ੋਰਾਂ ਸ਼ੋਰਾਂ ਨਾਲ ਖਾਣਾ ਬਣਾਇਆ ਜਾ ਰਿਹਾ ਹੈ। ਓਧਰ ਇਸ ਸਬੰਧੀ ਐੱਸ ਐੱਸ ਪੀ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਗਰ ਇਹ ਸੱਚ ਹੈ ਤਾਂ ਉਹ ਜਲਦੀ ਐਕਸ਼ਨ ਲੈਣਗੇ। ਡੀ ਐੱਸ ਪੀ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਤਾਂ ਰੇਡ ਵੀ ਮਾਰ ਰਹੇ ਹਨ ਪਰ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਦਿਸਿਆ। ਇਸ ਸਬੰਧੀ ਜਦ ਸ਼ਰਾਬ ਦੇ ਠੇਕੇਦਾਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਦ ਦਾਰੂ ਹੋਟਲਾਂ ਵਿਚ ਹੀ ਵੇਚਣੀ ਹੈ ਤਾਂ ਅਸੀਂ ਠੇਕੇ ਬੰਦ ਕਰ ਦਿੰਦੇ ਹਾਂ।
ਜਦਕਿ ਕੁਝ ਲੋਕਾਂ ਨੇ ਕਿਹਾ ਕਿ ਇਹ ਸਭ ਮਿਲੀ ਭੁਗਤ ਨਾਲ ਚੱਲ ਰਿਹਾ ਹੈ ਜੋ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸਬੰਧੀ ਕੀ ਐਕਸ਼ਨ ਲੈਂਦਾ ਹੈ।
Real Estate