ਕੋਰੋਨਾ ਦੇ 87 ਨਵੇਂ ਮਰੀਜਾਂ ਆਉਣ ਨਾਲ ਗਿਣਤੀ 1731 ਹੋਈ , ਇੱਕ ਮਰੀਜ਼ ਦੀ ਮੌਤ

198

ਚੰਡੀਗੜ, 8 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 87 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ  ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1731 ਹੋ ਗਈ ਹੈ, ਜਦਕਿ ਅੱਜ ਇੱਕ ਮੌਤ ਹੋਣ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਇਸ ਦੌਰਾਨ 152 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 37950 ਸੈਂਪਲ ਲਏ, ਜਿਹਨਾਂ ‘ਚੋਂ 31219 ਸੈਂਪਲ ਨੈਗੇਟਿ5ਵ ਆਏ ਹਨ, ਜਦਕਿ 5000 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1731 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 150 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਅੱਜ ਹੁਸਿਆਰਪੁਰ ਵਿੱਚ ਇੱਕ ਮਰੀਜ ਦੀ ਮੌਤ ਹੋਣ ਨਾਲ ਪੰਜਾਬ ਵਿੱਚ ਹੁਣ ਤੱਕ 29 ਮੌਤਾਂ ਹੋ ਚੁੱਕੀਆਂ ਅਤੇ 152 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਨਵੇਂ ਆਏ ਕੇਸਾਂ ਵਿੱਚ 87 ਕੇਸਾਂ ਵਿੱਚ ਤਰਨਤਾਰਨ 11, ਗੁਰਦਾਸਪੁਰ ‘ਚ 24, ਬਰਨਾਲਾ ‘ਚ 1, ਐਸ.ਬੀ.ਐਸ ਨਗਰ ਨਵਾਂਸ਼ਹਿਰ ‘ਚ 18, ਬਠਿੰਡਾ ‘ਚ 1, ਮਾਨਸਾ ‘ਚ 1, ਜਲੰਧਰ ‘ਚ 11, ਫਤਹਿਗੜ ਸਾਹਿਬ ‘ਚ 4, ਅੰਮ੍ਰਿਤਸਰ ਸਾਹਿਬ ‘ਚ 11, ਕਪੂਰਥਲਾ ‘ਚ 5 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਅੱਜ ਐਸ.ਏ.ਐਸ ਨਗਰ ਮੋਹਾਲੀ ਵਿੱਚ ਇੱਕ ਕੋਰੋਨਾ ਪੀੜਤ ਮਰੀਜ ਦੀ ਮੌਤ ਹੋਈ ਹੈ, ਜਦਕਿ ਇਸੇ ਜਿਲੇ ਵਿੱਚ ਹੀ 3 ਮਰੀਜ਼ ਠੀਕ ਵੀ ਹੋਏ ਹਨ।

Real Estate