ਇੱਕ ਹੋਰ ਲੜਾਕੂ ਜਹਾਜ਼ ਡਿੱਗਿਆ , ਪਾਇਲਟ ਸੁਰੱਖਿਅਤ

382

ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-29 ਅੱਜ ਹੁਸਿ਼ਆਰਪੁਰ ਜਿਲ੍ਹੇ ਦੇ ਪਿੰਡ ਰੁੜਕੀ ਕਲਾਂ ਦੇ ਖੇਤਾਂ ਵਿੱਚ ਡਿੱਗ ਪਿਆ ।
ਏਅਰ ਫੋਰਸ ਦੇ ਬੁਲਾਰੇ ਵਿੰਗ ਕਮਾਂਡਰ ਇੰਦਰਨੀਲ ਨੰਦੀ ਨੇ ਦੱਸਿਆ ਕਿ ਅੱਜ ਸਵੇਰੇ 10:45 ਵਜੇ ਇੱਕ ਮਿਗ -29 ਟਰੇਨਿੰਗ ‘ਤੇ ਸੀ , ਜਦੋਂ ਜਲੰਧਰ ਏਅਰਬੇਸ ਕੋਲ ਹਾਦਸਾ ਹੋ ਗਿਆ । ਜਹਾਜ਼ ਵਿੱਚ ਤਕਨੀਕੀ ਗੜਬੜੀ ਆ ਗਈ ਸੀ , ਜਿਸ ਕਾਰਨ ਪਾਇਲਟ ਜਹਾਜ਼ ਨੂੰ ਕਾਬੂ ਕਰਨ ‘ਚ ਅਸਫ਼ਲ ਰਿਹਾ।
ਜਦੋਂ ਹੀ ਨੁਕਸ ਪੈਣ ਕਾਰਨ ਜਹਾਜ਼ ਬੇਕਾਬੂ ਹੋਣ ਲੱਗਾ ਤਾਂ ਪਾਇਲਟ ਨੇ ਪੈਰਾਸੂਟ ਖੋਲ੍ਹ ਕੇ ਛਾਲ ਮਾਰ ਦਿੱਤੀ । ਕੁਝ ਸਮੇਂ ਬਾਅਦ ਜਹਾਜ਼ ਜ਼ਮੀਨ ‘ਤੇ ਡਿੱਗ ਪਿਆ ਅਤੇ ਅੱਗ ਲੱਗ ਗਈ ।

Real Estate