ਅਨੋਖੀ ਪਹਿਲ : ‘ਫਿਰੋਜ਼ਪੁਰ ਦਾ ਮਾਮਲਾ’ ਵੱਟਸਐਪ ਗਰੁੱਪ ਨੇ ਵੈਂਟੀਲੇਟਰ ਲਈ ਦਿੱਤਾ 5 ਲੱਖ ਰੁਪੈ ਦਾ ਚੈਕ

190
ਸਿਵਲ ਹਸਪਤਾਲ ਲਈ ਵੈਂਟੀਲੇਟਰ ਵਾਸਤੇ 5 ਲੱਖ ਦਾ ਚੈੱਕ ਦੇਣ ਤੇ ਡੀ.ਸੀ ਵੱਲੋਂ ਧੰਨਵਾਦ
ਫਿਰੋਜ਼ਪੁਰ, 8 ਮਈ (ਬਲਬੀਰ ਸਿੰਘ ਜੋਸਨ) : ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਫਿਰੋਜ਼ਪੁਰ ਦੇ ਇੱਕ ਵਟਸਐਪ ਗਰੁੱਪ “ਫਿਰੋਜ਼ਪੁਰ ਦਾ ਮਾਮਲਾ” ਦੇ ਮੈਂਬਰਾਂ ਨੇ ਸਿਵਲ ਹਸਪਤਾਲ ਲਈ ਵੈਂਟੀਲੇਟਰ ਵਾਸਤੇ 5 ਲੱਖ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਸੌਂਪਿਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਦਿਵਸ ਦੀ ਵਧਾਈ ਅਤੇ ਵਟਸਐਪ ਗਰੁੱਪ ਮੈਂਬਰਾਂ ਧੰਨਵਾਦ ਕਰਦਿਆਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਸ ਵਟਸਐਪ ਗਰੁੱਪ ਵਿਚ ਫਿਰੋਜ਼ਪੁਰ ਦੇ ਜੋ ਵਿਅਕਤੀ ਸ਼ਾਮਲ ਹਨ, ਉਨ੍ਹਾਂ ਵਿਅਕਤੀਆਂ ਵੱਲੋਂ ਸਿਵਲ ਹਸਪਤਾਲ ਲਈ ਵੈਂਟੀਲੇਟਰ ਲੈਣ ਬਾਰੇ ਗੱਲ ਕੀਤੀ ਗਈ ਸੀ, ਇਸ ਉਪਰੰਤ ਇਨ੍ਹਾਂ ਮੈਂਬਰਾਂ ਅਤੇ ਗਰੁੱਪ ਵਿਚ ਸ਼ਾਮਲ ਹੋਰ ਦਾਨੀ ਲੋਕਾਂ ਵੱਲੋਂ ਕੁੱਝ ਨਾ ਕੁੱਝ ਰਾਸ਼ੀ ਇਕੱਠੀ ਕੀਤੀ ਗਈ ਅਤੇ ਕੁੱਝ ਹੀ ਦਿਨਾਂ ਵਿਚ 5 ਲੱਖ ਰੁਪਏ ਦੀ ਰਾਸ਼ੀ ਇਕੱਠੀ ਹੋ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਰੁੱਪ ਵੱਲੋਂ 5 ਲੱਖ ਦੀ ਰਾਸ਼ੀ ਇਕੱਠੀ ਹੋਣ ਉਪਰੰਤ ਰੈੱਡ ਕਰਾਸ ਦਿਵਸ ਮੌਕੇ ਫਿਰੋਜ਼ਪੁਰ ਦਾ ਮਾਮਲਾ” ਵਟਸਐਪ ਗਰੁੱਪ ਦੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ 5 ਲੱਖ ਦੀ ਰਾਸ਼ੀ ਭੇਟ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਇਹ 5 ਲੱਖ ਦੀ ਰਾਸ਼ੀ ਦਾ ਚੈੱਕ ਸਵੀਕਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਵੈਂਟੀਲੇਟਰ ਲੈਣ ਵਾਸਤੇ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੰਮ ਦੀ ਸ਼ੁਰੂਆਤ ਵਟਸਐਪ ਗਰੁੱਪ ਦੇ ਐਡਮਿਨ ਰਾਜਿੰਦਰ ਮਲਹੋਤਰਾਂ ਵੱਲੋਂ ਕੀਤੀ ਗਈ, ਉਨ੍ਹਾਂ ਦੀ ਕੋਸ਼ਿਸ਼ ਤੋਂ ਬਾਅਦ ਇਸ ਗਰੁੱਪ ਰਾਹੀਂ 5 ਲੱਖ ਦੀ ਰਾਸ਼ੀ ਇੱਕਠੀ ਹੋਈ।
ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਵਿਚ ਇਸ ਵਟਸਐਪ ਗਰੁੱਪ ਦੇ ਮੈਂਬਰਾਂ ਵੱਲੋਂ ਹੋਰ ਰਾਸ਼ੀ ਇਕੱਠੀ ਕੀਤੀ ਜਾਵੇਗੀ ਅਤੇ  ਜੇਕਰ ਕੋਈ ਹੋਰ ਪੈਸੇ ਦੀ ਲੋੜ ਹੋਈ ਤਾਂ ਉਹ ਰੈੱਡ ਕਰਾਸ ਵਿਚੋਂ ਦੇ ਕੇ ਸਿਵਲ ਹਸਪਤਾਲ ਲਈ ਵੈਂਟੀਲੇਟਰ ਖ਼ਰੀਦਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਦੇ ਹੋਰਨਾਂ ਦਾਨੀ ਲੋਕਾਂ ਨੂੰ ਵੀ ਫਿਰੋਜ਼ਪੁਰ ਦੀ ਭਲਾਈ ਵਾਸਤੇ ਅੱਗੇ ਆ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਹੈ ਕਿ ਸੋਸ਼ਲ ਮੀਡੀਆ ਦਾ ਇਸਤੇਮਾਲ ਇਸ ਤਰ੍ਹਾਂ ਦੇ ਭਲਾਈ ਦੇ ਕੰਮ ਕਰਨ ਵਾਸਤੇ ਵੀ ਲਿਆ ਜਾਵੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਦੇ ਸੰਸਥਾਪਕ ਹੈਨਰੀ ਡੂਨਟ ਦੀ ਫ਼ੋਟੋ ਤੇ ਫ਼ੁਲ ਚੜ੍ਹਾ ਕੇ ਸ਼ਰਧਾਂਜਲੀ ਵੀ ਭੇਟ ਕੀਤੀ।
ਇਸ ਮੌਕੇ ਐਸਡੀਐਮ ਅਮਿੱਤ ਗੁਪਤਾ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਡੀਸੀਐਮ ਗਰੁੱਪ ਦੀ ਸੀਈਓ ਅਨਿਰੁੱਧ ਗੁਪਤਾ, ਸੀਏ ਵਰਿੰਦਰ ਸਿੰਗਾਲ, ਦੀਪਕ ਸ਼ਰਮਾ, ਡਾ. ਸਤਿੰਦਰ ਸਿੰਘ, ਦੀਪਕ ਗਰੌਵਰ ਆਦਿ ਹਾਜ਼ਰ ਸਨ।
Real Estate