ਬਰਨਾਲਾ ‘ਚ ਨਹੀਂ ਖੁੱਲੇ ਸ਼ਰਾਬ ਦੇ ਠੇਕੇ, ਲਾਲ ਪਰੀ ਦੇ ਸ਼ੌਕੀਨ ਹੋਏ ਨਿਰਾਸ਼

190

ਬਰਨਾਲਾ, 7 ਮਈ  (ਜਗਸੀਰ ਸਿੰਘ ਸੰਧੂ) : ਬਰਨਾਲਾ ਜਿਲੇ ਵਿੱਚ ਅੱਜ ਸਰਾਬ ਦੇ ਠੇਕੇ ਨਾ ਖੁੱਲਣ ਕਰਕੇ ਲਾਲ ਪਰੀ ਦੇ ਸ਼ੌਕੀਨਾਂ ਦੇ ਪੱਲੇ ਨਿਰਾਸਤਾ ਹੀ ਪਈ। ਭਾਵੇਂ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸੂਬੇ ਵਿੱਚ ਸਰਾਬ ਦੇ ਠੇਕੇ ਖੋਲਣ ਅਤੇ ਘਰਾਂ ਵਿੱਚ ਸਰਾਬ ਸਪਲਾਈ ਕਰਨ ਦੀ ਇਜਾਜਤ ਦੇ ਦਿੱਤੀ ਗਈ ਹੈ, ਪਰ ਬਰਨਾਲਾ ਜਿਲੇ ਦੇ ਸਾਰੇ ਹੀ ਠੇਕੇਦਾਰਾਂ ਵੱਲੋਂ ਉਹਨਾਂ ਚਿਰ ਸ਼ਰਾਬ ਦੇ ਠੇਕੇ ਖੋਲਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਹਨਾਂ ਚਿਰ ਸਰਕਾਰ ਉਹਨਾਂ ਦੀਆਂ ਮੰਗਾਂ ਬਾਰੇ ਸਪੱਸ਼ਟ ਨਹੀਂ ਕਰਦੀ। ਬਰਨਾਲਾ ਜਿਲੇ ਅੰਦਰ ਭਾਵੇਂ ਸ਼ਰਾਬ ਦੇ ਠੇਕੇਦਾਰਾਂ ਦੇ ਚਾਰ ਪੰਜ ਗਰੁੱਪ ਹਨ, ਪਰ ਇਹਨਾਂ ਸਾਰਿਆਂ ਨੇ ਏਕਾ ਕਰਕੇ ਇਹ ਫੈਸਲਾ ਲਿਆ ਹੈ। ਠੇਕੇਦਾਰਾਂ ਦੀ ਤਰਫੋਂ ਸਚਿਨ ਸੂਦ ਨੇ ਕਿਹਾ ਹੈ ਕਿ ਸਰਾਬ ਦੇ ਠੇਕੇਦਾਰਾਂ ਨੂੰ ਅਸਲ ਕਮਾਈ 31 ਮਾਰਚ ਨੂੰ ਹੁੰਦੀ ਹੈ, ਜਦੋਂ ਠੇਕੇ ਬਦਲੇ ਜਾਂਦੇ ਹਨ, ਪਰ ਇਸ ਵਾਰ ਲਾਕਡਾਊਨ ਤੇ ਕਰਫਿਊ ਕਾਰਨ 31 ਮਾਰਚ ਤੋਂ 9 ਦਿਨ ਪਹਿਲਾਂ ਹੀ ਠੇਕੇ ਬੰਦ ਹੋ ਗਏ ਅਤੇ ਸਾਰੇ ਠੇਕੇਦਾਰਾਂ ਦੀ ਅਖੀਰਲੇ 9 ਦਿਨਾਂ ਦੀ ਕਮਾਈ ਖਤਮ ਹੋ ਗਈ, ਜਦਕਿ ਉਹਨਾਂ ਵੱਲੋਂ ਪੂਰੇ ਦਾ ਰੈਵੀਨਿÀ ਅਤੇ ਟੈਕਸ ਭਰਿਆ ਗਿਆ ਹੈ। ਇਸ ਲਈ ਸਰਕਾਰ ਸਪੱਸਟ ਕਰਕੇ ਕਿ ਠੇਕੇਦਾਰ ਦੀ ਉਸ 9 ਦਿਨ ਦੀ ਕਮਾਈ ਦਾ ਕੀ ਕੀਤਾ ਜਾਵੇਗਾ? ਦੂਸਰੀ ਮੰਗ ਉਹਨਾਂ ਨੇ ਕੀਤੀ ਕਿ ਉਹਨਾਂ ਨੇ ਨਵੇਂ ਠੇਕੇ 1 ਅਪ੍ਰੈਲ 2020 ਤੋਂ 31 ਮਾਰਚ 2021 ਤੱਕ ਲਏ ਹਨ, ਪਰ ਠੇਕੇ ਅੱਜ 7 ਮਈ ਤੋਂ ਖੁੱਲ ਰਹੇ ਹਨ, ਇਸ ਲਈ ਸਰਕਾਰ ਇਹ ਸਪੱਸ਼ਟ ਕਰੇ ਕਿ ਉਹਨਾਂ ਨੂੰ ਹੁਣ 7 ਮਈ 2021 ਤੱਕ ਦਾ ਸਮਾਂ ਦਿੱਤਾ ਜਾਵੇਗਾ ਜਾਂ ਇਸ ਸਮੇਂ ਦਾ ਰੈਵੀਨਿਊ ਨਹੀਂ ਲਿਆ ਜਾਵੇਗਾ। ਇਸ ਤੋਂ ਠੇਕੇਦਾਰਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਵੱਲੋਂ ਸ਼ਰਾਬ ਦੀ ਹੋਮ ਡਿਲਵਰੀ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ, ਪਰ ਇਹ ਹੋਮ ਡਿਲਵਰੀ ਕਰੇਗਾ ਕੌਣ? ਕਿਉਂਕਿ ਉਹਨਾਂ ਕੋਲ ਨਾ ਤਾਂ ਹੋਮ ਡਿਲਵਰੀ ਲਈ ਬੰਦੇ ਹਨ ਅਤੇ ਨਾ ਹੀ ਰੈਵੀਨਿਊ ਭਰਨ ਤੋਂ ਇਲਾਵਾ ਇਹ ਹੋਰ ਖਰਚ ਚੁੱਕ ਸਕਦੇ ਹਨ। ਠੇਕੇਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੀ ਕਮਾਈ ਦਾ ਤਾਂ ਫਿਕਰ ਹੈ, ਪਰ ਉਹਨਾਂ ਨਾਲ ਹੋਏ ਧੱਕੇ ਬਾਰੇ ਸਰਕਾਰ ਕੁਝ ਵੀ ਸਪੱਸ਼ਟ ਨਹੀਂ ਕਰ ਰਹੀ। ਇਸ ਲਈ ਜਿੰਨਾਂ ਚਿਰ ਸਰਕਾਰ ਉਹਨਾਂ ਦੀ ਮੰਗਾਂ ਬਾਰੇ ਸਪੱਸਟ ਨਹੀਂ ਕਰਦੀ ਉਹ ਠੇਕੇ ਨਹੀਂ ਖੋਲਣਗੇ।

Real Estate