ਫੋਰਡ ਡੀਲਰਸ਼ਿੱਪ ਬਿਜ਼ਨਸ ਦੇ ਮੁੜ ਸ਼ੁਰੂ ਹੋਣ ‘ਤੇ ਡਾਇਲ-ਏ-ਫੋਰਡ ਦੇ ਨਾਲ ਸੇਲਜ਼ ਅਤੇ ਸਰਵਿਸ ਅਨੁਭਵ ਨੂੰ ਨਵਾਂ ਰੂਪ ਦੇਣ ਜਾ ਰਹੀ ਹੈ

260

ਉਪਭੋਗਤਾਵਾਂ ਦੇ ਲਈ ਸੁਰੱਖਿਅਤ ਅਤੇ ਸੈਨਾਈਟਜ਼ਡ ਮਹੌਲ ਪ੍ਰਦਾਨ ਕਰਨ ਸਦਕਾ ਕੇਵਲ ਮੁੱਢਲੀਆਂ ਤਕਨੀਕਾਂ ਤੋਂ ਅੱਗੇ ਵੱਧਦੇ ਹੋਏ ਫੋਰਡ ਇੰਡੀਆ ਸਥਾਨਿਕ ਨਿਰਦੇਸ਼ਾਂ ਅਨੁਸਾਰ ਆਪਣੇ ਕਾਰਜਾਂ ਦੀ ਮੁੜ ਸ਼ੁਰੂਆਤ ਤੋਂ ਆਪਣੀਆਂ ਡੀਲਰਸ਼ਿੱਪਾਂ ਵਿਖੇ ਕਨਵੀਨੀਏਂਸ (ਅਸਾਨੀ) ਨੂੰ ਪ੍ਰਾਥਮਿਕਤਾ ਦੇਣ ਜਾ ਰਿਹਾ ਹੈ।ਇੱਕ ਫੋਰਡ ਡੀਲਰਸ਼ਿੱਪ ਨੂੰ ਆਪਣੇ ਘਰ ਦੇ ਦਰਵਾਜ਼ੇ ‘ਤੇ ਬੁਲਾਉਂਣ ਲਈ ਗ੍ਰਾਹਕਾਂ ਨੂੰ ਕੇਵਲ ਡਾਇਲ-ਏ-ਫੋਰਡ ਕਰਨ ਦੀ ਜ਼ਰੂਰਤ ਹੈ। ਇਸ ਨਵੀਂ ਤਕਨੀਕ ਵਿੱਚ ਸੇਲਜ਼ ਅਤੇ ਸਰਵਿਸ ਸੰਬੰਧੀ ਬਿਹਤਰੀਨ ਇੰਗੇਜਮੈਂਟ ਪ੍ਰਕਿਰਿਆਵਾਂ ਅਤੇ ਪਾਲਸੀਆਂ ਹਨ ਜਿਹਨਾਂ ਨੂੰ ਹੈਲਪਲਾਈਨ 1800-419-3000 ਦੇ ਜ਼ਰੀਏ ਕੇਂਦਰੀ ਤੌਰ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ।ਡਾਇਲ-ਏ-ਫੋਰਡ ਗ੍ਰਾਹਕਾਂ ਨੂੰ ਇੱਕ ਫੋਰਡ ਟੀਮ ਨਾਲ ਜੋੜੇਗਾ ਅਤੇ ਨਵੇਂ ਵੀਹੀਕਲ ਦੀ ਬੁਕਿੰਗ, ਟੈਸਟ ਡ੍ਰਾਈਵ ਜਾਂ ਇੱਥੋਂ ਤੱਕ ਕਿ ਘਰ ਤੱਕ ਡਿਲੀਵਰੀ ਜਿਹੇ ਕੰਮਾਂ ਨੂੰ ਸਫਲਤਾਪੂਰਵਕ ਪੂਰਾ ਕਰੇਗਾ। ਮੌਜੂਦਾ ਗ੍ਰਾਹਕਾਂ ਦੇ ਲਈ ਡਾਇਲ-ਏ-ਫੋਰਡ ਟੈਕਨੋਲੋਜੀ ਦੀ ਮਦਦ ਨਾਲ ਆੱਨਲਾਈਨ ਸਲਾਹ ਪ੍ਰਦਾਨ ਕਰਨ ਦੇ ਨਾਲ-ਨਾਲ ਇੱਕ ਪਿੱਕ-ਅੱਪ ਅਤੇ ਡ੍ਰਾੱਪ ਸਰਵਿਸ ਮੁਹੱਈਆ ਕਰਵਾਏਗਾ। ਵੀਹੀਕਲ ਸਰਵਿਸਿੰਗ ਦੀਆਂ ਰੈਗੂਲਰ ਅਪਡੇਟਸ ਅਤੇ ਡਿਜੀਟਲ ਭੁਗਤਾਨ ਵੀ ਇਸ ਨਵੇਂ ਰੋਡਮੈਪ ਦਾ ਹਿੱਸਾ ਹਨ।ਗ੍ਰਾਹਕ ਇਹ ਸਭ ਕੁਝ ਆਪਣੇ ਘਰ ਬੈਠੇ ਜਾਂ ਆਪਣੀ ਪਸੰਦੀਦਾ ਜਗਾਹ ‘ਤੇ ਰਹਿ ਕੇ ਕਰ ਸਕਦੇ ਹਨ।ਇਹ ਨਵੀਂ ਤਕਨੀਕ ਫੋਰਡ ਫੈਸੀਲਿਟੀਆਂ ਦੀ ਸੈਨੀਟਾਈਜ਼ੇਸ਼ਨ ਸੰਬੰਧੀ ਇੰਡਸਟਰੀ ਦੀਆਂ ਸਰਵਸ੍ਰੇਸ਼ਠ ਪ੍ਰੈਕਟਿਸਾਂ ‘ਤੇ ਜ਼ੋਰ ਦਿੰਦੀ ਹੈ ਅਤੇ ਡੀਲਰਸ਼ਿੱਪਾਂ ਵਿਖੇ ਲੋਕਾਂ ਅਤੇ ਵੀਹੀਕਲਾਂ ਪ੍ਰਤੀ ਸਖਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਹੈ।ਵਿਕਰੀ ਲਈ ਸਾਰੇ ਵੀਹੀਕਲ ਅਤੇ ਸਰਵਿਸ ਪ੍ਰਕਿਰਿਆਵਾਂ ਨੂੰ ਡਿਲੀਵਰੀ, ਪਿੱਕ-ਅੱਪ ਜਾਂ ਡ੍ਰਾੱਪ ਦੇ ਸਮੇਂ ਬਰੀਕੀ ਨਾਲ ਡਿਸਇਨਫੈਕਟ ਕੀਤਾ ਜਾਵੇਗਾ। ਫੋਰਡ ਡੀਲਰਾਂ ਵਿਖੇ ਉੱਚ ਦਰਜੇ ਦੀਆਂ ਹਾਈਜੀਨ ਪ੍ਰੈਕਟਿਸਾਂ ਨੂੰ ਲਾਗੂ ਕੀਤਾ ਜਾਵੇਗਾ ਜਿਹਨਾਂ ਵਿੱਚ ਇਹ ਕੁਝ ਸ਼ਾਮਿਲ ਹੋਵੇਗਾ:·         ਡੀਲਰ ਕਰਮਚਾਰੀ ਅਤੇ ਗ੍ਰਾਹਕਾਂ ਸਮੇਤ ਫੋਰਡ ਡੀਲਰਸ਼ਿੱਪ ਵਿਖੇ ਆਉਂਣ ਵਾਲੇ ਹਰ ਇੱਕ ਵਿਅਕਤੀ ਨੂੰ ਨੋ-ਟੱਚ ਇਨਫ੍ਰਾਰੈੱਟ ਥਰਮੋਮੀਟਰ ਦੇ ਨਾਲ ਆਪਣੇ ਸਰੀਰ ਦਾ ਤਾਪਮਾਨ ਚੈੱਕ ਕਵਾਉਂਣਾ ਪਵੇਗਾ।·         ਸਮਾਜਿਕ ਦੂਰੀ ਦੀ ਸਹੀ ਪਾਲਣਾ ਕਰਨ ਲਈ ਡੀਲਰਸ਼ਿੱਪ ਲੇਆਊਟ/ਫਲੋਰ ਪਲੈਨ ਅਤੇ ਕਸਟਮਰ ਵੇਟਿੰਗ ਏਰੀਏ ਨੂੰ ਦੁਬਾਰਾ ਆੱਰਗੇਨਾਈਜ਼ ਕੀਤਾ ਜਾਵੇਗਾ।·         ਸਾਰੇ ਫੋਰਡ ਡੀਲਰ ਕਰਮਚਾਰੀਆਂ ਅਤੇ ਗ੍ਰਾਹਕਾਂ ਨੂੰ ਹਰ ਸਮੇਂ ਫੇਸ ਮਾਸਕ ਅਤੇ ਦਸਤਾਨੇ ਪਾਉਂਣੇ ਪੈਣਗੇ। ਵਰਤੇ ਗਏ ਮਾਸਕ, ਦਸਤਾਨੇ ਅਤੇ ਹੋਰ ਸੰਭਾਵੀ ਦੂਸ਼ਿਤ ਸਮੱਗਰੀ ਦੇ ਲਈ ਇੱਕ ਹਜ਼ਾਰਡਸ ਵੇਸਟ ਕੰਟੇਨਰ ਰੱਖਿਆ ਜਾਵੇਗਾ।·         ਗ੍ਰਾਹਕਾਂ ਨਾਲ ਕਿਸੇ ਵੀ ਤਰਾਂ ਦੀ ਗੱਲਬਾਤ ਕਰਨ ਦੌਰਾਨ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।·         ਸਾਰੀਆਂ ਫੋਰਡ ਡੀਲਰਸ਼ਿੱਪਾਂ ਨੂੰ ਦਿਨ ਵਿੱਚ ਤਿੰਨ ਬਾਰ ਬਰੀਕੀ ਨਾਲ ਡਿਸਇਨਫੈਕਟ ਕੀਤਾ ਜਾਵੇਗਾ।·         ਹਾਈ ਵਿਜ਼ੀਬਿਲਿਟੀ ਅਤੇ ਟ੍ਰੈਫਿਕ ਏਰੀਏ ਵਿੱਚ ਸਾਰੀਆਂ ਡੀਲਰਸ਼ਿੱਪਾਂ ਵਿਖੇ ਹੈਂਡ ਸੈਨੀਟਾਈਜ਼ਰ ਡਿਸਪੈਂਸਰ ਰੱਖੇ ਜਾਣਗੇ।“ਡਾਇਲ-ਏ-ਫੋਰਡ ਸਾਡੇ ਫੀਲਜ਼ ਲਾਈਕ ਫੈਮਿਲੀ (ਪਰਿਵਾਰ ਦੀ ਤਰਾਂ ਮਹਿਸੂਸ ਹੁੰਦਾ ਹੈ) ਦਾ ਪ੍ਰਤੀਕ ਹੈ ਜਿਥੇ ਅਸੀਂ ਅਰਾਮ ਦੇ ਨਾਲ ਸਮਝੌਤਾ ਕੀਤੇ ਬਿਨਾ ਸੇਲਜ਼ ਅਤੇ ਸਰਵਿਸ ਅਨੁਭਵ ਦੇ ਸੁਰੱਖਿਅਤ ਅਤੇ ਹਾਈਜੀਨ ਸਟੈਂਡਰਡਾਂ ਨੂੰ ਡਿਲੀਵਰ ਕਰਨ ਦੇ ਵਾਅਦੇ ਨੂੰ ਪੂਰਾ ਕਰਦੇ ਹਾਂ,” ਸ਼੍ਰੀ ਵਿਨੈ ਰਾਇਨਾ, ਐਗਜ਼ੀਕਿਊਟਿਵ ਡਾਇਰੈਕਟਰ ਆੱਫ ਮਾਰਕਿਟਿੰਗ, ਸੇਲਜ਼ ਅਤੇ ਸਰਵਿਸ, ਫੋਰਡ ਇੰਡੀਆ ਨੇ ਕਿਹਾ।ਜਿਵੇਂ ਕਿ ਬਿਜ਼ਨਸ ਦੁਬਾਰਾ ਸ਼ੁਰੂ ਹੋਣ ਵਾਲਾ ਹੈ, ਇਸ ਮੌਕੇ ‘ਤੇ ਫੋਰਡ 30 ਜੂਨ 2020 ਤੱਕ ਦੇ ਹਰ ਤਰਾਂ ਦੇ ਸ਼ਿਡਿਊਲਡ ਫਾਇਦਿਆਂ, ਜਿਵੇਂ ਕਿ ਮੁਫਤ ਸਰਵਿਸ, ਨੂੰ ਹਾਸਿਲ ਕਰਨ ਲਈ ਤਿੰਨ-ਮਹੀਨੇ ਦਾ ਵਾਧੂ ਸਮਾਂ ਦੇ ਰਿਹਾ ਹੈ ਅਤੇ ਇਸ ਨਾਲ ਫੈਕਟਰੀ ਵਾਰੰਟੀ ਜਾਂ ਐਕਸਟੇਂਡਡ ਵਾਰੰਟੀ ‘ਤੇ ਕੋਈ ਅਸਰ ਨਹੀਂ ਹੋਵੇਗਾ।ਜਿਹਨਾਂ ਵੀਹੀਕਲਾਂ ਦੀ ਵਾਰੰਟੀ 15 ਮਾਰਚ ਤੋਂ 30 ਮਈ 2020 ਦੇ ਵਿਚਕਾਰ ਨੂੰ ਸਮਾਪਤ ਹੋਣੀ ਸੀ ਉਹਨਾਂ ਨੂੰ ਬਿਲਕੁਲ ਮੁਫਤ ਵਿੱਚ 30 ਜੂਨ 2020 ਤੱਕ ਦਾ ਵਾਧੂ ਸਮਾਂ ਦੇ ਦਿੱਤਾ ਗਿਆ ਹੈ।ਜਿਹੜੇ ਗ੍ਰਾਹਕ ਲਾਕਡਾਉਨ ਦੇ ਕਾਰਨ ਐਕਸਟੇਂਡਡ ਵਾਰੰਟੀ ਵਾਲੇ ਪ੍ਰੋਡਕਟ ਨਹੀਂ ਖ੍ਰੀਦ ਪਾਏ ਸਨ ਉਹ ਵੀ ਹੁਣ 30 ਜੂਨ ਤੱਕ ਇਹਨਾਂ ਨੂੰ ਖ੍ਰੀਦ ਸਕਦੇ ਹਨ। ਇਸ ਤੋਂ ਇਲਾਵਾ, ਜਿਹਨਾਂ ਗ੍ਰਾਹਕਾਂ ਨੇ ਇੱਕ ਨਵੀਂ ਫੋਰਡ ਕਾਰ ਨੂੰ 30 ਅਪ੍ਰੈਲ ਤੱਕ ਬੁੱਕ ਕੀਤਾ ਸੀ ਉਹਨਾਂ ਨੂੰ, ਜਦੋਂ ਵੀ ਐਪਲੀਕੇਬਲ ਹੋਵੇਗਾ, ਡਿਲੀਵਰੀ ਦੇ ਸਮੇਂ ਸੰਪੂਰਨ ਪ੍ਰਾਈਸ ਪ੍ਰੋਟੈਕਸ਼ਨ ਪ੍ਰਦਾਨ ਕੀਤਾ ਜਾਵੇਗਾ।

Real Estate