ਗੈਸ ਲੀਕੇਜ – 2 ਬੱਚਿਆਂ ਦੇ ਸਮੇਤ 11 ਮੌਤਾਂ , ਮ੍ਰਿਤਕਾਂ ਦੇ ਵਾਰਿਸ ਨੂੰ 1-1 ਕਰੋੜ ਦੇਵੇਗੀ ਆਂਧਰਾ ਸਰਕਾਰ

319

ਆਂਧਰਾ ਪ੍ਰਦੇਸ ਦੇ ਵਿਸ਼ਾਖਾਪਟਨਮ ਵਿੱਚ ਵੀਰਵਾਰ ਸਵੇਰੇ ਲਗਭਗ 2: 30 ਜਵੇ ਇੱਕ ਕੈਮੀਕਲ ਪਲਾਂਟ ਵਿੱਚੋਂ ਗੈਸ ਲੀਕ ਹੋ ਗਈ । ਜਿਸ ਨੂੰ ਸਵੇਰੇ 5:30 ਵਜੇ ਨਿਊਟਾਲਾਈਜਰਸ ਦੇ ਇਸਤੇਮਾਲ ਨਾਲ ਕਾਬੂ ਕੀਤਾ । ਉਦੋਂ ਤੱਕ ਗੈਸ 4 ਕਿਲੋਮੀਟਰ ਤੱਕ ਦਾਇਰੇ ਆਉਣ ਵਾਲੇ 5 ਪਿੰਡਾਂ ‘ਚ ਫੈਲ ਗਈ । ਹਾਦਸੇ ਵਿੱਚ ਹੁਣ ਤੱਕ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਦਸਾ ਵਿਸ਼ਾਖਾਪਟਨਮ ਤੋਂ 30 ਕਿਲੋਮੀਟਰ ਦੂਰ ਵੇਂਕਟਪੁਰਮ ਪਿੰਡ ਵਿੱਚ ਹੋਇਆ । ਜਿੱਥੇ ਹੁਣ 1000 ਤੋਂ ਜਿ਼ਆਦਾ ਲੋਕ ਬਿਮਾਰ ਹੋ ਚੁੱਕੇ ਹਨ । ਲਗਭਗ 300 ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। 25 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿੰਨ੍ਹਾਂ ਨੰ ਵੈਂਟੀਲੇਟਰ ‘ਤੇ ਰੱਖਿਆ ਗਿਆ । 15 ਬੱਚਿਆਂ ਦੀ ਹਾਲਤ ਵੀ ਨਾਜ਼ਕ ਹੈ।
ਰਾਜ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਇੱਕ –ਇੱਕ ਕਰੋੜ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।

Real Estate