ਹੁਣ ਤੱਕ 27 ਮਰੀਜਾਂ ਦੀ ਮੌਤ, 135 ਮਰੀਜ਼ ਠੀਕ ਵੀ ਹੋਏ
ਚੰਡੀਗੜ, 6 ਮਈ (ਜਗਸੀਰ ਸਿੰਘ ਸੰਧੂ) : ਕੋਰੋਨ ਵਾਇਰਸ ਦੇ ਅੱਜ 75 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1526 ਹੋ ਗਈ ਹੈ, ਜਦਕਿ ਹੁਣ ਤੱਕ 27 ਮਰੀਜਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਦੌਰਾਨ 135 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 32060 ਸੈਂਪਲ ਲਏ, ਜਿਹਨਾਂ ‘ਚੋਂ 24303 ਸੈਂਪਲ ਨੈਗੇਟਿਵ ਆਏ ਹਨ, ਜਦਕਿ 6231 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 480 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 1364 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ 27 ਮੌਤਾਂ ਹੋ ਚੁੱਕੀਆਂ ਅਤੇ 135 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਨਵੇਂ ਆਏ ਕੇਸਾਂ ਵਿੱਚ ਮੋਗਾ ਵਿੱਚ 28, ਤਰਨਤਾਰਨ 16, ਅੰਮ੍ਰਿਤਸਰ ਸਾਹਿਬ ਵਿੱਚ 13, ਪਟਿਆਲਾ ‘ਚ 2, ਮਾਨਸਾ ‘ਚ 2, ਸੰਗਰੂਰ ‘ਚ 2, ਫਤਿਹਗੜ ਸਾਹਿਬ ‘ਚ 2 ਅਤੇ ਬਰਨਾਲਾ, ਮੁਕਤਸਰ, ਗੁਰਦਾਸਪੁਰ, ਫਤਹਿਗੜ ਸਾਹਿਬ, ਐਸ.ਬੀ.ਐਸ ਨਗਰ ਨਵਾਂ ਸਹਿਰ, ਫਾਜਿਲਕਾ, ਫਿਰੋਜਪੁਰ, ਬਠਿੰਡਾ, ਹੁਸਿਆਰਪੁਰ ਤੇ ਜਲੰਧਰ ਵਿੱਚ ਇੱਕ-ਇੱਕ ਨਵਾਂ ਕੇਸ ਕੋਰੋਨਾ ਪਾਜੇਟਿਵ ਪਾਇਆ ਗਿਆ ਹੈ। ਅੱਜ ਲੁਧਿਆਣਾ ਜਿਲੇ ਦੇ ਦੋ ਮਰੀਜ ਠੀਕ ਹੋਏ ਹਨ, ਜਦਕਿ ਪਟਿਆਲਾ ਤੇ ਜਲੰਧਰ ਜਿਲੇ ਵਿੱਚ ਇੱਕ-ਇੱਕ ਮਰੀਜ ਦੀ ਮੌਤ ਹੋਈ ਹੈ।
ਪੰਜਾਬ ‘ਚ ਹੁਣ ਤਕ ਦੀ ਸਥਿਤੀ
ਜ਼ਿਲੇ ਪਾਜ਼ੇਟਿਵ ਮੌਤਾਂ
1 ਜਲੰਧਰ 135 5
2. ਮੋਹਾਲੀ 95 2
3. ਪਟਿਆਲਾ 89 2
4. ਪਠਾਨਕੋਟ 27 1
5. ਨਵਾਂਸ਼ਹਿਰ 85 1
6. ਲੁਧਿਆਣਾ 124 5
7. ਅੰਮ੍ਰਿਤਸਰ ਸਾਹਿਬ 230 3
8. ਮਾਨਸਾ 19 0
9. ਹੁਸ਼ਿਆਰਪੁਰ 89 2
10. ਮੋਗਾ 56 0
11. ਫ਼ਰੀਦਕੋਟ 45 0
12. ਰੂਪਨਗਰ 16 1
13. ਸੰਗਰੂਰ 87 0
14. ਕਪੂਰਥਲਾ 18 2
15. ਬਰਨਾਲਾ 20 1
16. ਫ਼ਤਹਿਗੜ ਸਾਹਿਬ 19 0
17. ਗੁਰਦਾਸਪੁਰ 85 1
18. ਮੁਕਤਸਰ ਸਾਹਿਬ 65 0
19. ਫਿਰੋਜ਼ਪੁਰ 43 1
20. ਬਠਿੰਡਾ 37 0
21. ਤਰਨਤਾਰਨ 103 0
22. ਫਾਜਿਲਕਾ 39 0
ਕੁੱਲ 1526 27