ਫ਼ਿਰੋਜ਼ਪੁਰ ਚ ਇੱਕ ਹੋਰ ਕਰੋਨਾ ਮਰੀਜ਼ ਆਉਣ ਕਾਰਨ ਕੁੱਲ ਗਿਣਤੀ 40 ਹੋਈ 

369
ਫਿਰੋਜ਼ਪੁਰ 6 ਮਈ (ਬਲਬੀਰ ਸਿੰਘ ਜੋਸਨ) : ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸੰਗਤ ਵਿੱਚ ਇੱਕ ਹੋਰ ਵਿਅਕਤੀ ਦੀ ਕਰੋਨਾ ਰਿਪੋਰਟ ਪੋਜਟਿਵ ਆਈ ਹੈ । ਜਿਸ ਕਾਰਨ ਹੁਣ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਰੋਨਾ ਮਰੀਜਾਂ ਦੀ ਕੁੱਲ ਗਿਣਤੀ 40 ਹੋ ਗਈ ਹੈ। ਇਹ ਪੁਸ਼ਟੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ ਕੁਲਵੰਤ ਸਿੰਘ ਨੇ ਕੀਤੀ।ਦੱਸਣਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇਹ ਸਾਰੇ ਮਰੀਜ਼ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੇ ਹੋਰ ਸੁੂਬਿਆ ਤੋ ਜ਼ਿਲ੍ਹੇ ਵਿੱਚ ਆਏ ਸਨ । ਜਿਨ੍ਹਾਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ ਕੁਲਵੰਤ ਸਿੰਘ ਵੱਲੋਂ ਵੱਖ ਵੱਖ ਜਗ੍ਹਾ ਤੇ ਇਕਾਂਤਵਾਸ ਵਿੱਚ  ਭੇਜਿਆ ਗਿਆ ਸੀ ।
Real Estate