ਕਿਵੇਂ ਕੋਰੋਨਾ ਦੀ ਮਾਰ ‘ਚ ਆਏ ਹਜੂਰ ਸਾਹਿਬ ਤੋਂ ਆਏ ਸਰਧਾਲੂ ?

280

ਪ੍ਰੋ: ਚੰਦੂਮਾਜਰਾ ਵੱਲੋਂ ਸਰਧਾਲੂਆਂ ਦੀ ਆੜ ‘ਚ ਬੱਸਾਂ ਵਿੱਚ ਲਿਆਂਦੇ ਫੈਕਟਰੀ ਵਰਕਰਾਂ ਬਾਰੇ ਕੀਤੇ ਇੰਕਸਾਫ ਦੇ ਬਾਵਜੂਦ ਕੈਪਟਨ ਸਰਕਾਰ ਤੇ ਅਕਾਲੀ ਚੁੱਪ ਕਿਉਂ ?
ਚੰਡੀਗੜ, 6 ਮਈ (ਜਗਸੀਰ ਸਿੰਘ ਸੰਧੂ) : ਤਖਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਲਿਆਂਦੇ ਗਏ ਸ਼ਰਧਾਲੂਆਂ ਦੇ ਕੋਰੋਨਾ ਪੀੜਤ ਹੋਣ ਸਬੰਧੀ ਹੌਲੀ ਹੌਲੀ ਬਹੁਤ ਸਾਰੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਭੇਜੀਆਂ ਇਹਨਾਂ ਬੱਸਾਂ ਵਿੱਚ ਸਰਧਾਲੂਆਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਮਹਾਂਰਸਟਰ ‘ਚੋਂ 200 ਫੈਕਟਰੀ ਵਰਕਰ ਦੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਇੱਕ ਵਿਡੀਓ ਵਿੱਚ ਇੰਕਸਾਫ ਕਰ ਰਹੇ ਹਨ ਕਿ ਇਹ ਸਾਰੇ ਫੈਕਟਰੀ ਵਰਕਰ ਉਹਨਾਂ ਦੇ ਯਤਨਾਂ ਨਾਲ ਸਰਧਾਲੂਆਂ ਵਾਲੀਆਂ ਬੱਸਾਂ ਵਿੱਚ ਚਾੜ ਕੇ ਪੰਜਾਬ ਲਿਆਂਦੇ ਗਏ ਹਨ। ਪ੍ਰੋ: ਚੰਦੂਮਾਜਰਾ ਕਿਸੇ ਚੈਨਲ ਨਾਲ ਹੋਈ ਗੱਲਬਾਤ ਦੌਰਾਨ ਦੱਸ ਰਹੇ ਹਨ ਕਿ ਮਹਾਂਰਾਸਟਰ ਤੋਂ ਕੁਝ ਲੋਕ ਪੈਦਲ ਟੈਕਸੀਆਂ ਰਸਤੇ ‘ਚ ਨਾਂਦੇੜ ਸਾਹਿਬ ਵੱਲ ਆ ਰਹੇ ਸਨ ਤਾਂ ਉਹਨਾਂ ਨੂੰ ਰਸਤਿਆਂ ਵਿੱਚ ਰੋਕ ਲਿਆ ਤਾਂ ਲੋਕਾਂ ਨੇ ਉਹਨਾਂ ਭਾਵ ਪ੍ਰੋ: ਚੰਦੂਮਾਜਰਾ ਨਾਲ ਟੈਲੀਫੋਨ ‘ਤੇ ਸੰਪਰਕ ਕੀਤਾ। ਇਸ ‘ਤੇ ਉਹਨਾਂ ਨੇ ਮਹਾਂਰਾਟਸਰ ਦੇ ਵੱਡੇ ਰਾਜਨੀਤਕ ਆਗੂ ਸਰਦ ਪਵਾਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਇਸ ‘ਤੇ ਸਰਦ ਪਵਾਰ ਨੇ ਮਹਾਂਰਾਸਟਰ ਦੇ ਮੁੱਖ ਮੰਤਰੀ ਉਧੋ ਠਾਕਰੇ ਨਾਲ ਗੱਲਬਾਤ ਕਰਕੇ ਇੱਕ ਜਨਰਲ ਲੈਟਰ ਕਢਵਾ ਦਿੱਤਾ ਕਿ ਜੋ ਵੀ ਨਾਦੇੜ ਸਾਹਿਬ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ। ਪ੍ਰੋ: ਚੰਦੂਮਾਜਰਾ ਅੱਗੇ ਦਸਦੇ ਹਨ ਕਿ ਇਸ ਉਪਰੰਤ ਉਧਰ ਆਏ ਲੋਕਾਂ ਨੂੰ ਜਦੋਂ ਨਾਂਦੇੜ ਸਾਹਿਬ ਦੇ ਬਾਹਰ ਰੋਕਿਆ ਤਾਂ ਉਹਨਾਂ ਦੇ ਸੰਪਰਕ ਕਰਨ ਨੇ ਚੰਦੂਮਾਜਰਾ ਨੇ ਨਾਂਦੇੜ ਸਾਹਿਰ ਦੇ ਕੁਲੈਕਟਰ ਨਾਲ ਗੱਲ ਕੀਤੀ ਅਤੇ ਫਿਰ ਕੁਲੈਕਟਰ ਦੇ ਦਖਲ ਤੋਂ ਬਾਅਦ ਅੱਧੇ ਘੰਟੇ ‘ਚ ਹੀ ਸਾਰੇ ਲੋਕ ਨਾਕੇ ਤੇ ਗੁਰਦੁਆਰਾ ਸਾਹਿਬ ਪੁਹੰਚ ਗਏ। ਇਸ ਉਪਰੰਤ ਰਾਤ ਦਾ ਸਮਾਂ ਹੋਣ ਕਰਕੇ ਉਹਨਾਂ ਨੇ ਬਾਬਾ ਜੀ ਨੂੰ ਕਹਿ ਕੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਕਮਰੇ ਦਿਵਾ ਕੇ ਠਹਿਰਾਇਆ। ਪਹਿਲਾਂ ਭਾਵੇ ਇਹ 8-10 ਲੋਕ ਸਨ, ਪਰ ਸਵੇਰ ਹੋਣ ਤੋਂ ਤੱਕ ਇਹਨਾਂ ਦੀ ਗਿਣਤੀ 50-60 ਦੇ ਕਰੀਬ ਹੋ ਗਈ। ਪ੍ਰੋ: ਚੰਦੂਮਾਜਰਾ ਅੱਗੇ ਦਸਦੇ ਹਨ ਕਿ ਇਸ ਦੌਰਾਨ ਹੀ ਜਦੋਂ ਸਰਧਾਲੂਆਂ ਲੈਣ ਲਈ ਪੰਜਾਬ ਤੋਂ ਬੱਸਾਂ ਨਾਂਦੇੜ ਸਾਹਿਬ ਪੁਹੰਚ ਗਈਆਂ ਤਾਂ ਉਹਨਾਂ ਨੂੰ ਹੋਰ ਬਹੁਤ ਸਾਰੇ ਲੋਕਾਂ ਦੇ ਟੈਲੀਫੂਲ ਆਉਣ ਲੱਗੇ ਕਿ ਅਸੀਂ ਬਲਾਚੌਰ ਇਲਾਕੇ ਦੇ ਹਾਂ ਜਾਂ ਸਨੌਰ ਇਲਾਕੇ (ਭਾਵ ਪ੍ਰੋ: ਚੰਦੂਮਾਜਰਾ ਦੇ ਐਮ.ਐਲ.ਏ ਪੁੱਤਰ ਦੇ ਹਲਕੇ) ਤੋਂ ਹਾਂ ਅਤੇ ਅਸੀਂ ਫਲਾਣੇ ਇਲਾਕੇ ਵਿੱਚ ਜਾਂ ਫਲਾਣੀ ਫੈਕਟਰੀ ਅੱਗੇ ਖੜੇ ਹਨ। ਪ੍ਰੋ: ਚੰਦੂਮਾਜਰਾ ਅੱਗੇ ਦੱਸਦੇ ਹਨ ਕਿ ਇਸ ‘ਤੇ ਉਹਨਾਂ ਨੇ ਨਿੱਜੀ ਜਾਣ ਪਛਾਣ ਹੋਣ ਕਰਕੇ ਬੱਸਾਂ ਦੇ ਨਾਲ ਗਏ ਇੰਸਪੈਕਟਰਾਂ ਅਤੇ ਡਰਾਇਵਰ ਨਾਲ ਇਸ ਗੱਲ ਕੀਤੀ ਅਤੇ ਫਿਰ ਹਜੂਰ ਤੋਂ ਸਰਧਾਲੂਆਂ ਨੂੰ ਲੈ ਕੇ ਆ ਰਹੀਆਂ ਬੱਸਾਂ ਰਸਤੇ ਵਿੱਚੋਂ ਉਹਨਾਂ ਸਾਰਿਆਂ ਨੂੰ ਚੁੱਕ ਲਿਆਂਈਆਂ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਧਾਲੂਆਂ ਦਾ ਤਾਂ ਗੁਰਦੁਆਰਾ ਸਾਹਿਬ ਵਿੱਚ ਵੀ ਚੈਕਅੱਪ ਹੋਇਆ, ਜਿਸ ਸਬੰਧੀ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਸਮੇਤ ਖੁਦ ਸਰਧਾਲੂਆਂ ਨੇ ਵੀ ਖੁਲਾਸਾ ਕੀਤਾ ਹੈ, ਪਰ ਚੰਦੂਮਾਜਰਾ ਮੁਤਾਬਿਕ ਨਾਂਦੇੜ ਸਾਹਿਬ ਇੱਕਠੇ ਹੋਕੇ ਸਰਧਾਲੂਆਂ ਨਾਲ ਬੱਸਾਂ ‘ਚ ਚੜੇ ਫੈਕਟਰੀ ਵਰਕਰਾਂ ਤੇ ਰਸਤਿਆਂ ‘ਚ ਬੱਸਾਂ ‘ਚ ਚੜਾਏ ਫੈਕਟਰੀ ਵਰਕਰਾਂ ਤੇ ਦੂਸਰੇ ਲੋਕਾਂ ਦਾ ਕਿਥੇ ਤੇ ਕਿਸ ਨੇ ਚੈਕਅੱਪ ਇਸ ਸਬੰਧੀ ਕਿਸੇ ਨੂੰ ਕੁੱਝ ਪਤਾ ਨਹੀਂ ਹੈ। ਦੂਸਰੇ ਪਾਸੇ ਕਿ ਕਮਾਲ ਦੀ ਗੱਲ ਇਹ ਹੈ ਕਿ ਨਾ ਤਾਂ ਮਹਾਰਾਸ਼ਟਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਨੇ ਹੁਣ ਤੱਕ ਇਹ ਮੰਨਿਆ ਹੈ ਕਿ ਸ਼ਰਧਾਲੂਆਂ ਦੇ ਨਾਲ 200 ਫੈਕਟਰੀ ਵਰਕਰ ਵੀ ਪੰਜਾਬ ਪਰਤੇ ਹਨ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਵਾਲੀਆਂ ਵਿਚ ਮਹਾਰਾਸ਼ਟਰ ਤੋਂ 200 ਫੈਕਟਰੀ ਵਰਕਰ ਵੀ ਲਿਆਉਣ ਦੇ ਮਾਮਲੇ ‘ਤੇ ਆਪਣਾ ਸਪੱਸਟੀਕਰਨ ਦੇਣ। ਹੁਣ ਸਵਾਲ ਇਹ ਉਠਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਸ੍ਰੋਮਣੀ ਅਕਾਲੀ ਦਲ ਇਸ ਮਾਮਲੇ ‘ਤੇ ਇੱਕ ਦੂਸਰੇ ‘ਤੇ ਇਲਜਾਮ ਤਾਂ ਲਗਾ ਰਹੇ ਹਨ ਅਤੇ ਇਹਨਾਂ ਇਲਜਾਮਾਂ ਦਾ ਖਮਿਆਜਾ ਹਜੂਰ ਸਾਹਿਬ ਤੋਂ ਆਈ ਸੰਗਤ ਭੁਗਤ ਰਹੀ ਹੈ, ਜਿਥੇ ਸਰਧਾਲੂਆਂ ਦਾ ਆੜ ਹੇਠ ਲਿਆਂਦੇ ਫੈਕਟਰੀ ਕਾਮਿਆਂ ਕਰਕੇ ਬਹੁਤ ਸਾਰੇ ਸਰਧਾਲੂ ਕਰੋਨਾ ਦਾ ਮਾਰ ਹੇਠ ਆਏ ਦੱਸੇ ਜਾ ਰਹੇ ਹਨ, ਉਥੇ ਮੀਡੀਆ ਦਾ ਇੱਕ ਹਿੱਸਾ ਵੀ ਸਰਧਾਲੂ ਨੂੰ ਰੱਜ ਕੇ ਬਦਨਾਮ ਕਰਨ ਲੱਗਿਆ ਹੈ, ਪਰ ਜਦੋਂ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਇਹਨਾਂ ਬੱਸਾਂ ਰਾਹੀਂ ਸਰਧਾਲੂਆਂ ਦੀ ਆੜ ਵਿੱਚ ਲਿਆਂਦੇ ਹੋਰ ਲੋਕਾਂ ਬਾਰੇ ਸਾਰੇਆਮ ਇੰਕਸ਼ਾਫ ਕਰ ਰਿਹਾ ਹੈ ਤਾਂ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਪੰਜਾਬ ਸਰਕਾਰ ਜਾਂ ਅਕਾਲੀ ਦਲ ਵਾਲੇ ਇਸ ਗੱਲ ਤੋਂ ਮੁਨਕਰ ਹੋ ਰਹੇ ਹਨ?

Real Estate