ਪੰਜਾਬ ‘ਚ ਕੱਲ ਤੋਂ ਖੁੱਲਣਗੇ ਸਰਾਬ ਦੇ ਠੇਕੇ, ਲਾਲਪਰੀ ਦੇ ਸ਼ੋਕੀਨਾਂ ਲਈ ਹੋਮ ਡਲੀਵਰੀ ਵੀ ਹੋਵੇਗੀ

248

ਚੰਡੀਗੜ, 6 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਨੇ ਸੂਬੇ ਵਿੱਚ ਸਰਾਬ ਦੇ ਠੇਕਿਆਂ ਨੂੰ ਖੋਲਣ ਦੀ ਮਨਜੂਰੀ ਦੇ ਦਿੱਤੀ ਹੈ। ਕੈਪਟਨ ਸਰਕਾਰ ਨੇ ਕੁੱਝ ਸਰਤਾਂ ਨਾਲ ਪੰਜਾਬ ਵਿੱਚ ਕੱਲ ਤੋਂ ਰੋਜਾਨਾ 4 ਘੰਟੇ ਸਰਾਬ ਦੇ ਠੇਕੇ ਖੋਹਣ ਅਤੇ ਇਸ ਦੇ ਨਾਲ ਹੀ ਸਰਾਬ ਦੀ ਹੋਮ ਡਲੀਵਰੀ ਕਰਨ ਦੀ ਵੀ ਇਜਾਜਤ ਦੇ ਦਿੱਤੀ ਹੈ। ਇਸ ਦੌਰਾਨ ਸ਼ਰਤ ਰੱਖੀ ਗਈ ਹੈ ਕਿ ਸਰਾਬ ਦੇ ਠੇਕੇ ਖੁਲਣ ਸਮੇਂ ਭੀੜ ਇਕੱਠੀ ਨਾ ਹੋਣ ਦਿੱਤੀ ਜਾਵੇ ਅਤੇ ਇੱਕਤਰ ਹੋਏ ਗਾਹਕਾਂ ਦੀ ਲਾਇਨਾਂ ਲਗਾ ਕੇ ਸੋਸਲ ਡਿਸਟੈਂਸ ਦਾ ਵੀ ਖਾਸ ਖਿਆਲ ਰੱਖਿਆ ਜਾਵੇ। ਅਣਗਹਿਲੀ ਵਰਤਣ ਵਾਲੇ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਲੋਕਾਂ ਨੂੰ ਸਰਾਬ ਘਰਾਂ ਵਿੱਚ ਵੀ ਸਪਲਾਈ ਕੀਤੀ ਜਾ ਸਕੇਗੀ, ਕਿਉਂਕਿ ਸਰਕਾਰ ਨੇ ਸਰਾਬ ਦੀ ਹੋਮ ਡਲੀਵਰੀ ਕਰਨ ਦੀ ਵੀ ਇਜਾਜਤ ਦੇ ਦਿੱਤੀ ਹੈ।

Real Estate