ਫਿਰੋਜ਼ਪੁਰ ਦੀ ਸਬਜ਼ੀ ਮੰਡੀ ਚ ਨਹੀਂ ਲਾਗੂ ਹੋ ਸਕੇ ਡੀ ਸੀ ਦੇ ਹੁਕਮ 

 ਸਬਜ਼ੀ ਮੰਡੀ ਪਰੋਸ ਰਹੀ ਹੈ ਲੋਕਾਂ ਨੂੰ ਕਰੋਨਾ
ਫਿਰੋਜ਼ਪੁਰ 5 ਮਈ (ਬਲਬੀਰ ਸਿੰਘ ਜੋਸਨ)-:ਜ਼ਿਲ੍ਹਾ ਫਿਰੋਜ਼ਪੁਰ ਦੀ ਸਬਜੀ ਮੰਡੀ ਲੱਗਦਾ ਹੈ ਕਿ ਲੋਕਾਂ ਨੂੰ ਕਰੋਨਾ ਪਰੋਸ ਰਹੀ ਹੈ ਕਿਉਂਕਿ ਇੱਥੇ ਕਿਸੇ ਵੀ ਗਾਹਕ ਜਾਂ ਦੁਕਾਨਦਾਰ ਆੜ੍ਹਤੀ ਵੱਲੋਂ ਸੋਸਲਡਿਸਟੈਂਸ ਦੀਆਂ ਧੱਜੀਆਂ ਉਡਾਈਆਂ  ਜਾ ਰਹੀਆਂ ਹਨ । ਮੰਡੀ ਵਿੱਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੀਆਂ ਡੀਸੀ ਦੇ ਹੁਕਮਾਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਥੇ ਹੀ ਕਰਫਿਊ ਦੇ ਚਲਦਿਆਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ ਕੁਲਵੰਤ ਸਿੰਘ ਵਲੋਂ ਦੁਕਾਨਾਂ ਅਤੇ ਮੰਡੀਆਂ ਦੇ ਖੋਲਣ ਨੂੰ ਲੈ ਕਿ ਵੱਖ ਵੱਖ ਹੁਕਮ ਜਾਰੀ ਕੀਤੇ ਗਏ ਹਨ। ਜੇਕਰ ਮੰਡੀਆਂ ਦੀ ਗੱਲ ਕਰੀਏ ਤਾਂ ਡੀ ਸੀ ਫਿਰੋਜ਼ਪੁਰ ਵਲੋਂ ਸਬਜ਼ੀ ਮੰਡੀ ਖੋਲਣ ਲਈ ਸੋਮਵਾਰ ਬੁੱਧਵਾਰ ਸੁੱਕਰਵਾਰ ਦੇ ਦਿਨ ਅਲਾਟ ਕੀਤੇ ਹੋਏ ਹਨ। ਪਰ ਅੱਜ ਡੀ ਸੀ ਦੇ ਹੁਕਮਾਂ ਨੂੰ ਅਣਗੌਲਿਆ ਕਰ ਮੰਗਲਵਾਰ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਚ ਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ ਕੇ ਸਬਜ਼ੀ ਮੰਡੀ ਚ ਸਬਜ਼ੀਆਂ ਦਾ ਖੁੱਲ ਕੇ ਵੇਚ ਖਰੀਦ  ਕੀਤੀ ਗਈ ਹੈ । ਛੁੱਟੀ ਵਾਲੇ ਦਿਨ ਦਾ ਸਬਜ਼ੀਆਂ ਦਾ ਖਰੀਦ ਵੇਚ ਕਿਸ ਖਾਤੇ ਜਾਵੇਗਾ ਇਹ ਮਾਰਕਿਟ ਕਮੇਟੀ ਫਿਰੋਜ਼ਪੁਰ ਤੇ ਇਕ ਸਵਾਲੀਆ ਨਿਸ਼ਾਨ ਹੈ। ਜਦੋਂ ਮੰਡੀ ਦੇ ਕੁਝ ਆੜਤੀਆ ਨਾਲ ਗਾਹਕ ਬਣ ਕੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਡੀ ਸੀ ਨਾਲ ਸੇੈਟਿੰਗ ਹੋ ਚੁੱਕੀ ਹੈ । ਸਬਜ਼ੀ ਦਾ ਤਾਂ ਇਸ ਤਰ੍ਹਾਂ ਹੀ ਕੰਮ ਰੋਜ਼ਾਨਾ ਚੱਲੇਗਾ ।
“ਕੀ ਕਹਿੰਦੇ ਹਨ ਸੈਕਟਰੀ ਮਾਰਕਿਟ ਕਮੇਟੀ ਫਿਰੋਜ਼ਪੁਰ ਦੇ”।
ਇਸ ਸਬੰਧੀ ਜਦੋ ਸੈਕਟਰੀ  ਮਾਰਕਿਟ ਕਮੇਟੀ ਫਿਰੋਜ਼ਪੁਰ ਸ਼੍ਰੀ ਮੁਕੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਡੀ ਸੀ ਫਿਰੋਜ਼ਪੁਰ ਵਲੋਂ ਮੁੱਕਰਰ ਕੀਤੇ ਦਿਨ ਤੋਂ ਇਲਾਵਾ ਸ਼ਾਮ ਦੀ ਸਬਜ਼ੀ ਮੰਡੀ ਖੋਲਣ ਲਈ ਵੀ ਸਰਕਾਰੀ ਤੋਰ ਤੇ ਉਹਨਾਂ ਕੋਲ ਹੁਕਮ ਹਨ। ਜਦੋਂ ਅੱਜ ਦੀ ਸਬਜ਼ੀ ਦੀ ਖਰੀਦ ਵੇਚ ਦੀ ਮਾਰਕਿਟ ਕਮੇਟੀ ਫੀਸ ਬਾਰੇ ਪੁਸ਼ਇਆ ਤਾਂ ਉਹਨਾਂ ਕਿਹਾ ਕਿ ਇਹ ਖਰੀਦ ਵੇਚ ਅਗਲੇ ਦਿਨ ਚ ਦਰਜ ਕੀਤੀ ਜਾਵੇਗੀ।
Real Estate