ਘਰ ਵਾਪਸੀ -12 ਦੇਸਾਂ ‘ਚ ਫਸੇ 14 ਹਜ਼ਾਰ ਭਾਰਤੀਆਂ ਲਿਜਾਣ ਲਈ 64 ਜਹਾਜ਼ ਜਾਣਗੇ

315

ਭਾਰਤ, ਖਾੜੀ ਦੇਸ਼ਾਂ ਸਮੇਤ ਦੁਨੀਆ ਦੇ 12 ਦੇਸਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਲੈ ਕੇ ਆਵੇਗਾ। 7 ਮਈ ਤੋਂ ਸੁਰੂ ਹੋਣ ਵਾਲੀ ਇਹ ਮੁਹਿੰਮ ਵਿੱਚ 12 ਦੇਸਾਂ ‘ਚ 64 ਜਹਾਜ਼ ਭੇਜੇ ਜਾਣਗੇ। ਇਹਨਾਂ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਸਮੇਤ 14800 ਲੋਕ ਸ਼ਾਮਿਲ ਹੋਣਗੇ। ਰੋਜ਼ਾਨਾ ਲਗਭਗ 2000 ਲੋਕਾਂ ਨੂੰ ਲਿਆਉਣ ਦੀ ਵਿਉਂਤ ਹੈ। ਉਹਨਾਂ ਨੂੰ ਭਾਰਤ ਆਉਣ ਤੋਂ ਪਹਿਲਾਂ ਰਸਮੀ ਹਦਾਇਤਾਂ ਪਾਲਣ ਕਰਨੀਆਂ ਪੈਣਗੀਆਂ । ਸਰਕਾਰ ਨੇ ਦੇਸ ਆਉਣ ਦੇ ਚਾਹਵਾਨ ਸਾਰੇ ਦੀ ਰਜਿਸਟਰੇਸ਼ਨ ਕਰਨੀ ਹੈ । ਇਸ ਲਈ ਰਜਿਸਟ੍ਰੇਸ਼ਨ ਫਾਰਮ ਜਾਰੀ ਕਰ ਦਿੱਤਾ ਗਿਆ ਹੈ। ਦੇਸ ਪਰਤਣ ਲਈ ਇਹ ਫਾਰਮ ਭਰਕੇ ਅਤੇ ਕਰੋਨਾ ਦਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।
ਗ੍ਰਹਿ ਮੰਤਰਾਲੇ ਦੇ ਮੁਤਾਬਿਕ , ਸਿਰਫ਼ ਉਹਨਾਂ ਲੋਕਾਂ ਨੂੰ ਆਗਿਆ ਮਿਲੇਗੀ , ਜਿੰਨਾਂ ਵਿੱਚ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਹੋਣਗੇ। ਭਾਰਤ ਆਉਣ ਤੋਂ ਬਾਅਦ ਜਰੂਰੀ ਜਾਂਚ ਹੋਵੇਗੀ ਅਤੇ 14 ਦਿਨ ਤੱਕ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਲੋਕਾਂ ਨੂੰ ਲਿਆਉਣ ਲਈ ਇੱਕ ਸਟੈਂਡਰਡ ਅਪਰੇਟਿੰਗ ਪ੍ਰੋਟੋਕਾਲ ਬਣਾਇਆ ਗਿਆ। ਇਸ ਪ੍ਰੋਟੋਕਾਲ ਦਾ ਪਾਲਨ ਕਰਨਾ ਪਵੇਗਾ। ਦੁਨੀਆ ਭਰ ਵਿੱਚ ਭਾਰਤੀ ਦੂਤਾਵਾਸ ਅਤੇ ਹਾਈ ਕਮਿਸ਼ਨ ਉੱਤੇ ਫਸੇ ਭਾਰਤੀਆਂ ਦੀ ਸੂਚੀ ਤਿਆਰ ਕਰ ਰਹੇ ਹਨ।
ਇਸ ਦੌਰਾਨ , ਭਾਰਤ ਨੇ ਮਾਲਦੀਵ ਅਤੇ ਯੂਏਈ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਸੋਮਵਾਰ ਰਾਤ ਤੋਂ ਮੁਹਿੰਮ ਆਰੰਭੀ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਮੁੰਬਈ ਦੇ ਤੱਟ ‘ਤੇ ਤਾਇਨਾਤ ਆਈਐਨਐਸ ਜਲਾਸ ਅਤੇ ਆਈਐਨਐਸ ਮਗਰ ਨੂੰ ਮਾਲਦੀਵ ਲਈ ਰਵਾਨਾ ਕਰ ਦਿੱਤਾ ਹੈ। ਜਦਕਿ ਆਈਐਨਐਸ ਸ਼ਾਦੁਲ ਨੂੰ ਦੁਬਈ ਘੱਲਿਆ ਹੈ। ਇਹ ਤਿੰਨ ਸਮੁੰਦਰੀ ਜਹਾਜ਼ ਲੋਕਾਂ ਨੂੰ ਲੈ ਕੇ ਕੋਚੀ ਆਉਣਗੇ। ਆਈਐਨਐਸ ਜਲਾਸ ਵਿੱਚ 1000 ਲੋਕ ਸਵਾਰ ਹੋ ਸਕਦੇ ਹਨ ਪਰ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ 700-800 ਸਵਾਰ ਹੀ ਲਿਆਂਦੇ ਜਾਣਗੇ। ਸ਼ਾਦੁਲ ਅਤੇ ਮਗਰ ਵਿੱਚ ਇੱਕ ਵਾਰੀ ‘ਚ 400-500 ਵਿਅਕਤੀਆਂ ਨੂੰ ਲਿਆਂਦਾ ਜਾ ਸਕੇਗਾ।

Real Estate