ਕਰੋਨਾ ਨਾਲ ਲੜਨ ਲਈ ਨਵਾਂ ਹਥਿਆਰ- ਜਵਾਨ ਰੱਖਣ ਵਾਲੀਆਂ ਐਂਟੀ –ਏਜਿੰਗ ਦਵਾਈਆਂ ਨਾਲ ਬਜੁਰਗਾਂ ਦੀ ਮੌਤਾਂ ਘੱਟ ਸਕਦੀਆਂ -ਵਿਗਿਆਨੀ

369

ਨੌਜਵਾਨਾਂ ਦੇ ਮੁਕਾਬਲੇ ਬਜੁਰਗਾਂ ਵਿੱਚ ਕਰੋਨਾ ਦੀ ਲਾਗ ਦੇ ਮਾਮਲੇ ਜਿ਼ਆਦਾ ਹਨ , ਇਹਨਾਂ ਨੂੰ ਘੱਟ ਕਰਨ ਦੇ ਲਈ ਹਾਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਖੋਜ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਜੁਰਗਾਂ ਨੂੰ ਐਂਟੀ-ਏਜਿੰਗ ਡਰੱਗ ਦੇ ਕੇ ਉਹਨਾਂ ਦਾ ਇਮਊਨ ਸਿਸਟਮ ਨੌਜਵਾਨਾਂ ਦੀ ਤਰ੍ਹਾਂ ਬਣਾਇਆ ਜਾ ਸਕਦਾ ਹੈ,ਤਾਂਕਿ ਉਹ ਕਰੋਨਾ ਨਾਲ ਲੜਾਈ ਲੜ ਸਕਣ । ਦੁਨੀਆ ਭਰ ਵਿੱਚ ਕਰੋਨਾ ਨਾਲ ਜੂਝ ਰਹੇ 80 ਫੀਸਦੀ ਮਰੀਜਾਂ ਦੀ ਉਮਰ 65 ਸਾਲ ਤੋਂ ਵੱਧ ਹੈ ਜਿੰਨ੍ਹਾਂ ਦੀ ਮੌਤ ਹੋਣ ਦਾ ਡਰ 23 ਗੁਣਾ ਜਿ਼ਆਦਾ ਹੈ।
ਜਿਵੇਂ ਜਿਵੇਂ ਉਮਰ ਵੱਧਦੀ ਹੈ ਸਰੀਰ ਦਾ ਇਮਊਨ ਸਿਸਟਮ ਉਸੇ ਤਰ੍ਹਾਂ ਕਮਜ਼ੋਰ ਹੁੰਦਾ ਜਾਂਦਾ ਹੈ। ਸ਼ਰੀਰ ਵਿੱਚ ਵਾਇਰਸ ਆ ਜਾਣ ‘ਤੇ ਉਸਨੂੰ ਪਹਿਚਾਣ ਕੇ ਹਮਲਾ ਕਰਨ ਵਿੱਚ ਕਾਫੀ ਸਮਾਂ ਲੱਗਦਾ ਹੈ। ਇਸ ਦੌਰਾਨ ਵਾਇਰਸ ਤੇਜੀ ਨਾਲ ਆਪਣੀ ਸੰਖਿਆ ਵਧਾਉਂਦਾ ਹੈ ਅਤੇ ਮਰੀਜ਼ ਦੀ ਹਾਲਤ ਨਾਜੁਕ ਹੋ ਜਾਂਦੀ ਹੈ। ਜੇ ਇਨਸਾਨ ਪਹਿਲਾਂ ਹੀ ਕਿਸੇ ਬਿਮਾਰੀ ਤੋਂ ਪੀੜਤ ਹੈ ਤਾਂ ਸਥਿਤੀ ਹੋਰ ਵੀ ਬਿਗੜ ਜਾਂਦੀ ਹੈ।
ਐਂਟੀ-ਏਜਿੰਗ ਸਪਲੀਮੈਂਟਸ (ਐਨਏਡੀ ਬੂਸਟਰ) – ਹਾਵਰਡ ਯੂਨੀਵਰਸਿਟੀ ਦੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਇਮਊਨ ਸਿਸਟਮ ਨੂੰ ਸੁਧਾਰਨ ਦੇ ਲਈ ਐਨਏਡੀ ਬੂਸਟਰ ਦਿੱਤਾ ਜਾ ਸਕਦਾ ਹੈ। ਇਹ ਐਂਟੀ –ਏਜਿੰਗ ਸਪਲੀਮੈਂਟਸ ਦਾ ਨਵਾਂ ਰੂਪ ਹੈ।ਖੋਜੀਆਂ ਮੁਤਾਬਿਕ, ਸ਼ਰੀਰ ਵਿੱਚ ਐਨਏਡੀ ਦਾ ਪੱਧਰ ਜਿੰਨਾਂ ਘੱਟ ਹੋਵੇਗਾ ਸ਼ਰੀਰ ਦੇ ਜਰੂਰੀ ਕੰਮ ਉਹਨੀ ਹੀ ਹੌਲੀ ਗਤੀ ਨਾਲ ਹੋਣੇ ਅਤੇ ਸਿਹਤ ਉਪਰ ਬੁਰਾ ਅਸਰ ਪਵੇਗਾ । ਖਾਸ ਤੌਰ ‘ਤੇ ਵੱਧਦੀ ਉਮਰ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਸਿੱਧੀਆਂ ਇਸ ਨਾਲ ਸਬੰਧਤ ਹਨ।
ਵਿਗਿਆਨੀਆਂ ਦੇ ਮੁਤਾਬਿਕ , ਸਭ ਤੋਂ ਖਾਸ ਗੱਲ ਹੈ ਕਿ ਤਕਨੀਕ ਦਾ ਇਸਤੇਮਾਲ ਉਮਰ ਦੇ ਅਸਰ ਨੂੰ ਘਟਾ ਕੇ ਕਰੋਨਾ ਦਾ ਇਲਾਜ ਕਰਨ ਲਈ ਕੀਤਾ ਜਾ ਸਕਦਾ ਹੈ। ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸਿਜ਼ ਦੇ ਅੰਕੜਿਆਂ ਮੁਤਾਬਿਕ, ਕਰੋਨਾ ਦੇ 72 ਫੀਸਦੀ ਮਰੀਜ਼ਾਂ ਦੀ ਉਮਰ 60 ਸਾਲ ਹੈ। ਇਹਨਾਂ ਵਿੱਚ ਵੀ 58 ਫੀਸਦੀ ਮਰਦ ਹਨ। ਇੰਗਲੈਂਡ ਵਿੱਚ ਕਰੋਨਾ ਨਾਲ ਮਰਨ ਵਾਲਿਆਂ 91 ਫੀਸਦੀ ਮਰੀਜ਼ਾਂ ਦੀ ਉਮਰ ਵੀ 60 ਸਾਲ ਸੀ ।
ਹਾਵਰਡ ਮੈਡੀਕਲ ਸਕੂਲ ਦੀ ਟੀਮ ਦੇ ਮੁਤਾਬਿਕ , ਨੌਜਵਾਨਾਂ ਵਿੱਚ ਇਮਊਨ ਕੋਸਿ਼ਕਾਵਾਂ ਕਰੋਨਾ ਦੇ ਸਾਹ ਨਲੀ ਵਿੱਚ ਦਾਖਲ ਹੁੰਦੇ ਹੀ ਉਸਦੀ ਪਹਿਚਾਣ ਕਰ ਲੈਂਦੀ ਹੈ। ਇਹ ਕੋਸਿ਼ਕਾਵਾਂ ਉਸਨੂੰ ਸਿੱਧੇ ਤੌਰ ‘ਤੇ ਖਤਮ ਕਰਨ ਲੱਗ ਜਾਂਦੀਆਂ ਹਨ ਤਾਂਕਿ ਉਹ ਸ਼ਰੀਰ ਵਿੱਚ ਫੈਲ ਨਾ ਸਕੇ । ਬਜੁਰਗਾਂ ਵਿੱਚ ਇਹੀ ਕੋਸਿ਼ਕਾਵਾਂ ਉਮਰ ਦੇ ਨਾਲ ਸਰਗਰਮੀ ਖੋਹਣ ਲੱਗਦੀਆਂ ਹਨ।
ਐਨਏਡੀ ਬੂਸਟਰ ਵਿੱਚ ਵਿਟਾਮਿਨ- ਬੀ3 ਹੁੰਦਾ ਹੈ ਜੋ ਨਿਕੋਟਿਨਾਮਾਈਡ ਰਾਈਬੋਸਾਈਟ ਨਾਮ ਦੇ ਰਸਾਇਨ ਨੂੰ ਐਨਏਡੀ ਵਿੱਚ ਤਬਦੀਲ ਕਰਦਾ ਜਿਵੇਂ ਨੌਜਵਾਨਾਂ ਵਿੱਚ ਹੁੰਦਾ ਹੈ।
ਸਾਇੰਸਦਾਨ ਡੇਵਿਡ ਸਿਕਲੇਵਰ ਦੇ ਮੁਤਾਬਿਕ , ਉਮਰ ਦੇ ਨਾਲ ਵੈਕਸੀਨ ਵੀ ਕਮਜ਼ੋਰ ਹੋ ਲੱਗਦੀ ਹੈ । ਇਸ ਲਈ ਕਰੋਨਾ ਨਾਲ ਲੜਨ ਲਈ ਬਜੁਰਗਾਂ ਨੂੰ ਨੌਜਵਾਨਾਂ ਦੀ ਤਰ੍ਹਾਂ ਮਜਬੂਤ ਕਰਨ ਦੀ ਜਰੂਰਤ ਹੈ।ਇਸ ਸਮੇਂ ਐਨਏਡੀ ਵਿੱਚ ਹੀ ਬਿਹਤਰ ਮਾਲੀਕਿਊਲ ਹੈ। ਇਹ ਵੈਕਸੀਨ ਨੂੰ ਵੀ ਬਿਹਤਰ ਬਣਾਉਣ ਵਿੱਚ ਮੱਦਦਗਾਰ ਸਾਬਿਤ ਹੋ ਸਕਦਾ ਹੈ।

Real Estate