ਸੜਕ ਦੁਰਘਟਨਾ ਚ ਪੱਤਰਕਾਰ ਕਾਲੜਾ ਦੀ ਮੌਤ 

441
ਫਿਰੋਜ਼ਪੁਰ 4 ਮਈ (ਬਲਬੀਰ ਸਿੰਘ ਜੋਸਨ)-:ਕਸਬਾ ਗੁਰੂ ਹਰ ਸਹਾਏ ਤੋਂ ਸੀਨੀਅਰ ਪੱਤਰਕਾਰ ਪ੍ਰਦੀਪ ਕਾਲੜਾ ਦੀ ਅੱਜ ਸੜਕ ਹਾਦਸੇ ਵਿੱਚ ਮੌਤ ਹੋ ਗਈ ।ਇਹ ਘਟਨਾ ਤਲਵੰਡੀ ਭਾਈ ਦੇ ਪਿੰਡ ਮਾਛੀ ਬੁਗਰਾ ਦੇ ਨਜ਼ਦੀਕ  ਵਾਪਰੀ । ਜਿਸ ਕਾਰਨ ਪੱਤਰਕਾਰਤਾ ਹਲਕਿਆਂ ਅੰਦਰ ਇਸ ਖ਼ਬਰ ਨਾਲ ਪੱਤਰਕਾਰ ਭਾਈਚਾਰੇ ਦੇ ਦਿਲਾਂ ਨੂੰ ਡੂੰਘੀ ਸੱਟ ਵੱਜੀ ਹੈ । ਮਿਲੀ ਜਾਣਕਾਰੀ ਅਨੁਸਾਰ  ਨੌਜਵਾਨ ਪੱਤਰਕਾਰ ਪ੍ਰਦੀਪ ਕਾਲੜਾ ਗੁਰੂ ਹਰਸਹਾਏ ਸਟੇਸ਼ਨ ਤੋਂ ਪੰਜਾਬ ਕੇਸਰੀ , ਜਗ ਬਾਣੀ ਲਈ ਬਤੌਰ ਪੱਤਰਕਾਰ ਕੰਮ ਕਰ ਰਹੇ ਪ੍ਰਦੀਪ ਕਾਲੜਾ ਲੁਧਿਆਣਾ ਦਵਾਈ ਲੈਣ ਲਈ ਆਪਣੇ ਜੀਜੇ ਦੇ ਨਾਲ ਗਏ ਸਨ ।ਉਹ ਆਪਣੀ ਗੱਡੀ ਅਰਟਿਗਾ ਨੰਬਰ ਪੀ ਬੀ 05 ਐਕਸ 191 ਰਾਹੀਂ ਲੁਧਿਆਣਾ ਤੋਂ ਵਾਪਸ ਆ ਰਹੇ ਸੀ ਕਿ ਤਲਵੰਡੀ ਭਾਈ ਦੇ ਨਜ਼ਦੀਕ ਪਿੰਡ ਮਾਛੀਬੁਗਰਾ ਨੇੜੇ ਗੱਡੀ ਦੇ ਡਰਾਈਵਰ ਕੋਲੋਂ ਅਚਾਨਕ ਕਾਰ ਡਿਵਾਈਡਰ ਉਪਰ ਚੜ੍ਹਨ ਕਾਰਨ ਬੇਕਾਬੂ ਹੋ ਕੇ ਪਲਟ ਗਈ । ਜਿਸ ਕਾਰਨ ਗੰਭੀਰ ਸੱਟਾਂ ਲੱਗਣ ਕਾਰਨ ਪ੍ਰਦੀਪ ਕਾਲੜਾ ਦੀ ਮੌਕੇ ਤੇ ਹੀ ਮੌਤ ਹੋ ਗਈ ।
  ਕਾਲੜਾ ਪਰਿਵਾਰ ਉਪਰ ਪਈ ਕੁਦਰਤੀ ਮਾਰ ਨਾਲ ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।
 ਇਸ ਤੋਂ ਮਹਿਜ਼ 22 ਦਿਨ ਪਹਿਲਾਂ ਉਸ ਦੇ ਵੱਡੇ ਭਰਾ ਦਿਲ ਦਾ ਦੌਰਾ ਪੈਣ ਕਾਰਨ ਚੱਲ ਵਸਿਆ ਸੀ ।
Real Estate