ਸਿੱਧੂ ਮੂਸੇਵਾਲਾ ਅਤੇ ਉਸਨੂੰ ਏ.ਕੇ ਸੰਤਾਲੀ ਚਲਾਉਣ ਦੀ ਟਰੇਨਿੰਗ ਦੇਣ ਵਾਲੇ ਪੁਲਸੀਆਂ ‘ਤੇ ਵੀ ਪਰਚਾ ਦਰਜ

291

ਇੱਕ ਥਾਣੇਦਾਰ, ਦੋ ਹੌਲਦਾਰ ਤੇ ਪੰਜ ਪੁਲਿਸ ਮੁਲਾਜ਼ਮਾਂ ਤੇ ਹੋਇਆ ਪਰਚਾ, ਇੱਕ ਡੀ.ਐਸ.ਪੀ ਕੀਤਾ ਮੁਅੱਤਲ

ਬਰਨਾਲਾ, 4 ਮਈ (ਜਗਸੀਰ ਸਿੰਘ ਸੰਧੂ) : ਬਰਨਾਲਾ ਜਿਲੇ ਦੇ ਧਨੌਲਾ ਥਾਣੇ ਵਿੱਚ ਚਰਚਿਤ ਗਾਇਕ ਸਿੱਧੂ ਮੂਸੇਵਾਲਾ

ਤੇ ਪੁਲਸ ਦੇ ਇੱਕ ਥਾਣੇਦਾਰ ਸਮੇਤ ਕਈ ਪੁਲਸ ਵਾਲਿਆਂ ‘ਤੇ ਧਾਰਾ 188 ਆਈ.ਪੀ.ਸੀ ਅਤੇ ਡਿਜਾਸਟਰ ਐਕਟ 51 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਡੀਐੱਸਪੀ ਹੈੱਡਕੁਆਰਟਰ ਸੰਗਰੂਰ ਦਲਜੀਤ ਸਿੰਘ ਨੂੰ ਵੀ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ । ਜਿਕਰਯੋਗ ਹੈ ਕਿ ਸਿਧੂ ਮੂਸੇਵਾਲਾ ਦੇ ਇੱਕ ਗੀਤ ਦੀ ਵਿਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ,ਜਿਸ ਵਿੱਚ ਸਿੱਧੂ ਮੂਸੇਵਾਲਾ ਨੂੰ ਕੁੱਝ ਪੁਲਸ ਵਾਲੇ ਏ.ਕੇ. ਸੰਤਾਲੀ ਰਾਇਫਲ ਨਾਲ ਨਿਸਾਨਾ ਲਗਾਉਣ ਦੀ ਟਰੇਨਿੰਗ ਕਰਵਾ ਰਹੇ ਹਨ। ਇਸ ਵਿਡੀਓ ਦੇ ਸੋਸਲ ਮੀਡੀਆ ‘ਤੇ ਵਾਇਰਲ ਹੋਣ ਅਤੇ ਪੰਜਾਬ ਪੁਲਸ ਦੀ ਕਾਰਗੁਜਾਰੀ ਪ੍ਰਤੀ ਤਰਾਂ ਤਰਾਂ ਦੇ ਕੋਮੈਂਟ ਹੋਣ ਤੋਂ ਪੰਜਾਬ ਪੁਲਸ ਦੇ ਮੁੱਖੀ ਦਿਨਕਰ ਗੁਪਤਾ ਨੇ ਇਸ ਦਾ ਨੋਟਿਸ ਲਿਆ ਅਤੇ ਪੁਲਸ ਨੂੰ ਇਸ ਵਿਡੀਓ ਬਾਰੇ ਵੇਰੇਵੇ ਇਕੱਠੇ ਕਰਨ ਲਈ ਕਿਹਾ ਤਾਂ ਪੁਲਸ ਨੇ ਪਤਾ ਲਗਾ ਲਿਆ ਕਿ ਇਹ ਵਿਡੀਓ ਪਿੰਡ ਬਡਬਰ ਵਿੱਚ ਫਿਲਮਾਈ ਗਈ ਹੈ, ਜਿਥੇ ਸਿੱਧੂ ਮੂਸੇਵਾਲਾ ਨੂੰ ਪੰਜਾਬ ਦੇ ਇੱਕ ਏ.ਐਸ.ਆਈ ਸਮੇਤ ਕੁਝ ਪੁਲਸ ਵਾਲੇ ਏ. ਕੇ ਸੰਤਾਲੀ ਰਾਇਫਲ ਨਾਲ ਨਿਸਾਨਾ ਲਾਉਣ ਦੀ ਟਰੇਨਿੰਗ ਦੇ ਰਹੇ ਹਨ। ਇਸ ‘ਤੇ ਥਾਣਾ ਧਨੌਲਾ ਵਿੱਚ ਗਾਇਕ ਸਿੱਧੂ ਮੂਸੇਵਾਲਾ, ਕਰਮ ਸਿੰਘ ਲਹਿਲ, ਜੰਗਸੇਰ ਸਿੰਘ, ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਪੰਜਾਬ ਪੁਲਸ ਦੇ ਏ.ਐਸ.ਆਈ ਬਲਕਾਰ ਸਿੰਘ, ਹੌਲਾਦਾਰ ਗਗਨਦੀਪ ਸਿੰਘ ਤੇ ਗੁਰਜਿੰਦਰ ਸਿੰਘ ਅਤੇ ਸਿਪਾਹੀ ਜਸਵੀਰ ਸਿੰਘ ਤੇ ਹਰਵਿਦਰ ਸਿੰਘ ਦੇ ਬਰਖਿਲਾਫ ਧਾਰਾ 188 ਆਈ.ਪੀ.ਸੀ ਅਤੇ ਡਿਜਾਸਟਰ ਐਕਟ 51 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Real Estate