ਰਹੱਸਮਈ ਹਾਲਤ ਵਿੱਚ ਨੌਜਵਾਨ ਦੀ ਮੌਤ

384
Mamdotਮਮਦੋਟ 04ਮਈ (ਹਰਪ੍ਰੀਤ ਸਿੰਘ ਹੈਪੀ ) ਜਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਦੇ ਨੇੜਲੇ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਦੇਰ ਰਾਤ ਹੋਈ ਨੌਜਵਾਨ ਦੀ ਹੱਸਮਈ ਹਾਲਤ ‘ਚ ਹੋ ਗਈ। ਉਕਤ ਮੌਤ ਦੇ ਸਬੰਧ ਵਿੱਚ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੂੰ ਉਸ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਨੇ ਕਰੀਬ ਡੇਢ ਹਫ਼ਤਾ ਗੰਢੇ ਚੋਰੀ ਦੇ ਸਬੰਧ ਵਿਚ ਉਸ ਦੀ ਕੁੱਟਮਾਰ ਕੀਤੀ ਸੀ। ਬਹਿਰਹਾਲ, ਮ੍ਰਿਤਕ ਦੀ ਕਰੀਬ ਦਸ ਦਿਨ ਪਹਿਲਾਂ ਹੋਈ ਕੁੱਟਮਾਰ ਸਬੰਧੀ ਹੋਈ ਵਾਇਰਲ ਵੀਡੀਓ ਨੇ ਵੀ  ਕਥਿਤ ਆਰੋਪੀ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।  ਉਧਰ ਥਾਣਾ ਮਮਦੋਟ ਦੀ ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਫਿਰੋਜ਼ਪੁਰ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਵੀ ਦੱਸਿਆ ਜਾ ਰਿਹਾ ਹੈ। ਦੂਸਰੇ ਪਾਸੇ ਦੂਜੀ ਧਿਰ ਨੇ ਪੁਰਾਣੀ ਵੀਡੀਓ ਨੂੰ ਅੱਜ ਦੀ ਮੌਤ ਨਾਲ ਜੋੜ੍ ਕੇ ਉਨ੍ਹਾਂ ਨੂੰ ਸਿਆਸਤ ਦੀਆਂ ਕੋਝੀਆਂ ਚਾਲਾਂ ਵਿੱਚ ਫਸਾਉਣ ਦੀ ਘਟਨਾ ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਰੂਪ ਸਿੰਘ ਪੁੱਤਰ ਤ੍ਰਿਲੋਕ ਸਿੰਘ ਦੀ ਦਾਦੀ .. ਨੇ ਦੱਸਿਆ ਕਿ ਉਸ ਦਾ ਪੁੱਤਰ ਰੂਪਾ ਸਿੰਘ ਬੀਤੇ ਦਿਨੀਂ ਘਰੋਂ ਕਰਿਆਨੇ ਦਾ ਸੌਦਾ ਲੈਣ ਗਿਆ ਦੁਕਾਨ ‘ਤੇ ਗਿਆ ਸੀ ਕਿ ਪਿੰਡ ਦੇ ਰਹਿਣ ਵਾਲੇ ਨੌਜਵਾਨ ਜੱਜ ਸਿੰਘ ਨੇ ਉਸ ਨੂੰ ਦੁਕਾਨ ਦੇ ਬਾਹਰ ਘੇਰ ਕੇ ਉਸ ਦੀ ਅੰਨ੍ਹੇਵਾਹ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਨਾਲ ਉਹ ਅੰਦਰੂਨੀ ਤੌਰ ਤੇ ਗੰਭੀਰ ਜ਼ਖਮੀ ਹੋ ਗਿਆ। ਕੁੱਟਮਾਰ ਸਬੰਧੀ ਵਾਇਰਲ ਵੀਡੀਓ ਵੀ ਹੋਈ ਮ੍ਰਿਤਕ ਦੀ ਪਤਨੀ ਅਤੇ ਚਚੇਰੇ ਭਰਾਵਾਂ ਨੇ ਵੀ ਦੋਸ਼ ਲਾਉਂਦੇ ਕਿਹਾ ਕਿ ਜੱਜ ਸਿੰਘ ਦੁਆਰਾ ਕੀਤੀ ਗਈ ਅੰਨ੍ਹੇਵਾਹ ਕੁੱਟਮਾਰ ਤੋਂ ਬਾਅਦ ਉਸ ਦੀ ਅੰਦਰੂਨੀ ਤੌਰ ਤੇ ਤਬੀਅਤ ਵਿਗੜ ਗਈ ਅਤੇ ਕੱਲ ਰਾਤ ਗਿਆਰਾਂ ਵਜੇ ਉਸ ਦੀ ਮੌਤ ਹੋ ਗਈ ਅਤੇ ਇਸ ਮੌਤ ਦੇ ਲਈ ਉਸ ਉਨ੍ਹਾਂ ਨੇ ਉਕਤ ਆਰੋਪੀ ਜੱਜ ਸਿੰਘ ਨੂੰ ਹੀ ਜ਼ਿੰਮੇਵਾਰ ਦੱਸਿਆ.  ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ  ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਸਰੇ ਪਾਸੇ ਇਲਜਾਮ ਲੱਗਣ ਵਾਲੀ ਧਿਰ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬਨਿਆਦ ਦੱਸਿਆ ਹੈ ਅਤੇ ਸਿਆਸੀ ਕਿੜਬਾਜ਼ੀ ਦੇ ਚੱਲਦਿਆਂ ਇੱਕ ਸਾਜ਼ਿਸ਼ ਦੇ ਤਹਿਤ ਕਰੀਬ ਡੇਢ ਹਫਤਾ ਪਹਿਲਾ ਹੋਏ ਮਾਮੂਲੀ  ਝਗੜੇ ਦੀ ਵੀਡੀਓ ਨੂੰ ਅੱਜ ਉਸ ਦੀ ਮੌਤ ਨਾਲ ਜੋੜ ਕੇ ਨਾਜਾਇਜ਼ ‘ਚ ਉਸ ਨੂੰ ਫਸਾਇਆ ਜਾ ਰਿਹਾ ਉਧਰ ਮਾਮਲੇ ਦੀ ਜਾਂਚ ਕਰੇ ਏਐੱਸਆਈ ਹਰਬੰਸ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਪ੍ਰਾਪਤ ਤੱਥਾਂ ਦੇ ਆਧਾਰ ‘ਤੇ  ਆਰੋਪੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Real Estate