ਆਰਮਜ ਐਕਟ ਤਹਿਤ ਮੁਕੱਦਮਾ ਦਰਜ ਨਾ ਕਰਕੇ ਬਰਨਾਲਾ ਪੁਲਸ ਨੇ ਸਿੱਧੂ ਮੂਸੇਵਾਲਾ ਦਾ ਕੀਤਾ ਬਚਾਅ

415

ਕਾਨੂੰਨੀ ਮਾਹਿਰਾਂ ਅਨੁਸਾਰ ਅਲਾਸਟ ਪੀ ਬੋਰ ਅਸਲਾ ਹੈ ਤੇ ਅਸਲਾ ਐਕਟ ਗੈਰਜਮਾਨਤੀ ਹੁੰਦਾ ਹੈ

ਬਰਨਾਲਾ, 4 ਮਈ (ਜਗਸੀਰ ਸਿੰਘ ਸੰੱਧੂ) : ਸੋਸਲ ਮੀਡੀਆ ‘ਤੇ ਫਜੀਅਤ ਹੋਣ ਤੋਂ ਬਾਅਦ ਭਾਵੇ ਪੁਲਸ ਨੇ ਗਾਇਕ ਸਿੱਧੂ ਮੂਸੇਵਾਲਾ‘ਤੇ ਕੁਝ ਪੁਲਸੀਆਂ ‘ਤੇ ਕੇਸ ਦਰਜ ਕਰਕੇ ਇੱਕ ਡੀਂ.ਐਸ.ਪੀ ਨੂੰ ਮੁਅੱਤਲ ਕਰ ਦਿੱਤਾ ਹੈ, ਪਰ ਪੁਲਸ ਨੇ ਇਸ ਦੌਰਾਨ ਵੀ ਆਪਣੇ ਚਹੇਤੇ ਸਿੱਧੂ ਮੂਸੇਵਾਲਾ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਹੈ, ਕਿਉਂਕਿ ਸਿੱਧੂ ਮੂਸੇਵਾਲਾ ‘ਤੇ ਦਰਜ ਕੀਤਾ ਕੇਸ ਕਰਫਿਊ ਦੀ ਉਲੰਘਣਾ ਕਰਨ ਦਾ ਹੀ ਦਰਜ ਕੀਤਾ ਗਿਆ ਹੈ, ਜਦੋਂਕਿ ਸਰਕਾਰੀ ਅਸਲੇ ਏ.ਕੇ ਸੰਤਾਲੀ ਰਾਇਫਲ ਨਾਲ ਪੁਲਸ ਦੀ ਹਾਜਰੀ ਵਿੱਚ ਕੀਤੇ ਗਏ ਫਾਇਰਾਂ ਸਬੰਧੀ ਆਰਮਜ਼ ਐਕਟ ਦੀ ਕੋਈ ਵੀ ਧਾਰਾ ਨਹੀਂ। ਕਿਹਾ ਜਾ ਰਿਹਾ ਹੈ ਕਿ ਭਾਵੇ ਡੀ.ਜੀ.ਪੀ ਦੀਆਂ ਹਦਾਇਤਾਂ ‘ਤੇ ਇਹ ਪਰਚਾ ਦਰਜ ਕੀਤਾ ਗਿਆ ਹੈ, ਪਰ ਬਰਨਾਲਾ ਪੁਲਸ ਨੇ ਸਿਰਫ ਅੱਖਾਂ ਪੂੰਝਣ ਵਾਲੀ ਗੱਲ ਕੀਤੀ ਹੈ। ਇਸ ਪਰਚੇ ਵਿੱਚ ਦਫਾ 144 ‘ਚ ਬੰਦੇ ਇੱਕਠੇ ਕਰਨ ਤੇ ਕਰਫਿਊ ਦੀ ਉਲੰਘਣਾ ਕਰਨ ਦੀਆਂ ਉਹ ਧਰਾਵਾਂ ਹੀ ਲਗਾਈਆਂ ਗਈਆਂ ਹਨ, ਜਿਹਨਾਂ ਦੀ ਜਮਾਨਤ ਹੋ ਸਕਦੀ ਹੈ। ਇਸ ਮਾਮਲੇ ਸਬੰਧੀ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਆਮ ਹਾਲਾਤਾਂ ਵਿੱਚ ਜੇਕਰ ਕੋਈ ਕਿਸੇ ਪ੍ਰਤੀ ਫਾਇਰ ਕਰਨ ਦੇ ਦੋਸ਼ ਵੀ ਲਗਾ ਦਿੰਦਾ ਹੈ ਤਾਂ ਪੁਲਸ ਉਸ’ਤੇ 25-54-59 ਆਰਮਜ ਐਕਟ ਤਹਿਤ ਪਰਚਾ ਦਰਜ ਕਰ ਦਿੰਦੀ ਹੈ, ਪਰ ਇਥੇ ਤਾਂ ਪੁਲਸ ਦੀ ਹਾਜਰੀ ਵਿੱਚ ਸਰਕਾਰੀ ਅਸਲੇ ਏ.ਕੇ ਸੰਤਾਲੀ, ਜੋ ਪੀ ਬੋਰ ਵਿੱਚ ਆਉਂਦੀ ਹੈ, ਨਾਲ ਫਾਇਰ ਕੀਤੇ ਗਏ ਹਨ, ਪਰ ਪੁਲਸ ਨੇ ਕਰਫਿਊ ਉਲੰਘਣਾ ਦਾ ਹੀ ਪਰਚਾ ਦਰਜ ਕਰਕੇ ਮਹਿਜ ਖਾਨਾਪੂਰਤੀ ਕੀਤੀ ਹੈ।ਕਿਉਂਕਿ ਇਸ ਮਾਮਲੇ ਵਿੱਚ ਪੀ.ਬੋਰ ਅਸਲੇ ਨਾਲ ਫਾਇਰ ਹੋਏ ਹਨ, ਇਸ ਲਈ ਕਾਨੂੰਨ ਅਨੁਸਾਰ ਆਰਮਜ ਐਕਟ ਦਾ ਲਗਾਉਣਾ ਹੀ ਬਣਦਾ ਸੀ, ਪਰ ਪੁਲਸ ਨੇ ਸਾਇਦ ਇਸ ਲਈ ਰਿਆਇਤ ਵਰਤੀ ਹੈ ਕਿ ਆਰਮਜ ਐਕਟ ਗੈਰ ਜਮਾਨਤੀ ਐਕਟ ਹੈ।

Real Estate