ਉੱਗਣ ਵਾਲ਼ੇ ਉੱਗ ਪੈਂਦੇ ਨੇ ਪਾੜਕੇ ਸੀਨਾ ਪੱਥਰਾਂ ਦਾ.

224

ਸੁਲਤਾਨਾ ਬੇਗਮ

ਇੱਕ 4 ਕੁ ਸਾਲ ਦਾ ਬੱਚਾ ਜਿਸਨੂੰ ਮੰਜੀ ਤੇ ਹੱਥ ਬੰਨ ਕੇ ਪਾ ਦਿੱਤਾ ਜਾਂਦਾ ਹੈ ਕਿਉਂਕਿ ਉਸਨੂੰ ਚੇਚਕ ਹੈ ਤੇ ਉਹ ਖੁੱਲ੍ਹੇ ਹੱਥਾਂ ਨਾਲ਼ ਖੁਰਕ ਕੇ ਮੂੰਹ ਦੇ ਜ਼ਖ਼ਮ ਪੱਟ ਲੈਂਦਾ ਹੈ। ਪਿਤਾ ਬਠਿੰਡੇ ਰੇਲਵੇ ‘ਚ ਛੋਟੀ ਜਿਹੀ ਸਰਕਾਰੀ ਨੌਕਰੀ ਕਰਦਾ ਹੈ ਤੇ ਮਾਂ ਘਰਾਂ ਦਾ ਕੰਮ ਕਰਨ ਚਲੀ ਜਾਂਦੀ ਹੈ।
ਅਚਾਨਕ ਇੱਕ ਦਿਨ ਘਰੇ ਪੁਲਿਸ ਆਉਂਦੀ ਹੈ ਤੇ ਬੱਚੇ ਦੇ ਪਿਉ ਨੂੰ ਗ੍ਰਿਫ਼ਤਾਰ ਕਰਦੀ ਹੈ ਕਿਉਂਕਿ ਰੇਲਵੇ ਸਟੇਸ਼ਨ ਦੇ 15 ਸੀਮਿੰਟ ਦੇ ਗੱਟੇ ਚੋਰੀ ਹੋ ਜਾਂਦੇ ਹਨ, ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਅਤੇ ਸਰਕਾਰੀ ਕੁਆਟਰ ਖ਼ਾਲੀ ਕਰਨ ਨੂੰ ਕਿਹਾ ਜਾਂਦਾ ਹੈ। ਬੱਚੇ ਦੀ ਮਾਂ ਰੌਲ਼ਾ ਪਾਉਂਦੀ ਹੈ ਕਿ ਇੰਨੇ ਛੋਟੇ ਬੱਚਿਆਂ ਨੂੰ ਲੈਕੇ ਕਿੱਥੇ ਜਾਵੇਗੀ। ਪਰ ਰੇਲਵੇ ਅਧਿਕਾਰੀ ਹਰ ਹਾਲਤ ਕੁਆਟਰ ਖ਼ਾਲੀ ਕਰਨ ਨੂੰ ਕਹਿੰਦੇ ਹਨ। ਜਦੋ ਬੱਚੇ ਦੀ ਮਾਂ ਜ਼ਿੱਦ ਕਰਦੀ ਹੈ ਤਾ ਰੇਲਵੇ ਦਾ ਇੱਕ ਸਫ਼ਾਈ ਕਰਮਚਾਰੀ (ਜਮਾਂਦਾਰ) ਗੰਦ ਦਾ ਟੋਕਰਾ ਭਰ ਕੇ ਲਿਆਉਦਾ ਤੇ ਕਹਿੰਦਾ… “ਜੇ ਕੁਆਟਰ ਖ਼ਾਲੀ ਨਾ ਹੋਇਆ ਤਾ ਉਹ ਉੱਥੇ ਗੰਦ ਖਿਲਾਰ ਦੇਵੇਗਾ। ਮਜਬੂਰਨ ਕੁਆਟਰ ਖ਼ਾਲੀ ਕਰਨਾ ਪੈਂਦਾ ਹੈ ਤੇ ਇੱਕ ਹੋਰ ਗਵਾਂਢੀ ਜਮਾਂਦਾਰ ਰਹਿਣ ਲਈ ਕਮਰਾ ਅਰੇਂਜ ਕਰਵਾਉਂਦਾ ਹੈ।

ਖਾਣ ਲਈ ਘਰ ‘ਚ ਕੁਝ ਨ੍ਹੀ, ਫਿਰ ਮਾਂ ਉਸ 4 ਸਾਲ ਦੇ ਬੱਚੇ ਨੂੰ ਇੱਕ ਚਾਹ ਦੇ ਖੋਖੇ ਤੇ ਕੰਮ ਲਾਉਣ ਲੈ ਜਾਂਦੀ ਹੈ । ਬਹੁਤ ਛੋਟਾ ਹੋਣ ਕਰਕੇ ਬੱਚੇ ਨੂੰ ਇੱਕ ਪਾਣੀ ਦੀ ਬਾਲਟੀ ਕੋਲ਼ ਬੈਠ ਕੇ ਸਾਰਾ ਦਿਨ ਗਲਾਸ ਧੋਣ ਦਾ ਕੰਮ ਕਰਾਇਆ ਜਾਂਦਾ ਹੈ, ਚਾਹ ਦੇਣ ਇਸ ਲਈ ਨ੍ਹੀ ਭੇਜਿਆ ਜਾਂਦਾ ਕਿਉਂਕਿ ਬਹੁਤ ਛੋਟਾ ਹੈ ਤੇ ਸੜਕ ਪਾਰ ਨਹੀਂ ਕਰ ਸਕਦਾ।
ਇੱਕ ਦਿਨ ਬੱਚੇ ਦੀ ਮਾਂ ਉਸਨੂੰ ਜਦੋਂ ਖੋਖੇ ਤੋ ਲੈਣ ਲਈ ਆਉਂਦੀ ਹੈ ਤਾ ਖੋਖੇ ਦਾ ਮਾਲਕ ਜਿਸਦੀ ਸ਼ਰਾਬ ਪੀਤੀ ਹੁੰਦੀ ਹੈ, ਕਹਿੰਦਾ ਹੈ ਕੇ ਮੈਂ ਛੱਡ ਕੇ ਆਉਣਾ ਅੱਜ ਤੁਹਾਨੂੰ । ਉਹ ਰਿਕਸ਼ਾ ਕਰਾਉਦਾ ਹੇੈ ਤੇ ਰਾਹ ‘ਚੋਂ ਰੁਕ ਕੇ ਕੁਝ ਫਰੂਟ, ਅੰਗੂਰ ਤੇ ਕੇਲੇ ਵੀ ਲੈ ਲੈੰਦਾ ਹੈ। ਘਰ ਆਕੇ ਕਮਰੇ’ ਚ ਮੰਜੇ ਤੇ ਬੈਠ ਜਾਂਦਾ ਹੈ, ਬੱਚੇ ਦੀ ਮਾਂ ਨੂੰ ਉਸਦੇ ਇਰਾਦੇ ਠੀਕ ਨਹੀਂ ਲਗਦੇ ਤਾ ਉਹ ਬਹਾਨੇ ਨਾਲ਼ ਬਾਹਰੋਂ 2 -3 ਗਵਾਂਢੀ ਅੌਰਤਾਂ ਨੂੰ ਬੁਲਾ ਕੇ ਲਿਆਉਦੀ ਹੈ। ਖੋਖੇ ਦੇ ਮਾਲਕ ਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਗੱਲ ਨਹੀਂ ਬਣਨੀ ਤੇ ਉਹ ਉੱਠ ਕੇ ਤੁਰ ਪੈੰਦਾ ਹੈ। ਜਾਂਦਾ ਜਾਂਦਾ ਕਹਿੰਦਾ ਹੈ ਕਿ ਕੱਲ੍ਹ ਨੂੰ ਇਹਨੂੰ ਕੰਮ ਤੇ ਨਾ ਭੇਜੇ।

ਉੱਧਰ ਪਿਤਾ ਆਪਣਾ ਕੇਸ ਆਪ ਲੜਦਾ ਹੈ ਕਿਉਂਕਿ ਵਕੀਲ ਲਈ ਫ਼ੀਸ ਹੈਨੀ। ਆਖਿਰ ਜੱਜ ਸਟੇਸ਼ਨ ਦਾ ਮੌਕਾ ਦੇਖ ਕੇ ਪਿਤਾ ਨੂੰ ਬਰੀ ਕਰ ਦਿੰਦਾ ਹੈ, ਕਿਉਂਕਿ ਇੱਕ ਬੰਦਾ 15 ਗੱਟੇ ਚੁੱਕ ਕੇ 20 ਰੇਲਵੇ ਟਰੈਕ, ਬਿਨਾਂ ਕਿਸੇ ਦੇ ਨਜ਼ਰ ਪਏ ਨਈ ਲਿਜਾ ਸਕਦਾ।

ਇਸ ਬੱਚੇ ਦਾ ਇਕ ਵੱਡਾ ਭਰਾ ਵੀ ਹੈ ਜੋ ਸਟੇਸ਼ਨ ਤੇ ਕੁਲੀ ਦਾ ਕੰਮ ਕਰਦਾ ਹੈ। ਸਾਰੀ ਉਮਰ ਉਹਨਾ ਦਾ ਆਪਣਾ ਘਰ ਨਹੀਂ ਤੇ ਕਿਰਾਏ ਤੇ ਵੀ ਘਰ ਨਹੀਂ ਸਗੋਂ ਇੱਕ ਛੋਟਾ ਕਮਰਾ ਹੀ ਨਸੀਬ ਹੋਇਆ । ਇਹ ਬੱਚਾ ਬਚਪਨ ‘ਚ ਜ਼ਿਆਦਾਤਰ ਰੇਲਵੇ ਟਰੈਕ ਤੇ ਹੀ ਖੇਡਿਆ ਤੇ ਬਾਲਣ ਦੇ ਜੁਗਾੜ ਵਾਸਤੇ ਕੋਇਲਾ’ ਕੱਠਾ ਕਰਦਾ ਰਿਹਾ। ਗ਼ਰੀਬੀ ਕਰਕੇ ਫਿਰ ਬੱਚੇ ਨੂੰ ਮਾਮੇ ਕੋਲ਼ ਲੁਧਿਆਣੇ ਭੇਜਿਆ ਜਾਂਦਾ ਹੈ ਜਿੱਥੇ ਉਹ ਪੜ੍ਹਾਈ ਕਰਕੇ ਨਾਲ਼ ਨਾਲ਼ ਛੋਟੀ ਮੋਟੀ ਨੌਕਰੀ ਕਰਕੇ ਟਿਉਸ਼ਨਾਂ ਪੜ੍ਹਾਉੰਦਾ ਹੈ। ਦਿਨੇ ਕਾਲਜ ਰਾਤ ਨੂੰ ਕੰਮ ਤੇ ਨਾਲ਼ ਨਾਲ਼ ਡਰਾਮਾ ਸਕੂਲ ਵਿੱਚ ਨਾਟਕ ਵੀ ਕਰਦਾ ਹੈ।

ਕਿਸੇ ਦਿਨ ਹਰਪਾਲ ਟਿਵਾਣਾ ਵਰਗੇ ਪਾਰਖੂ ਦੀ ਨਜ਼ਰ ਇਸ ਕੋਇਲੇ ‘ਚ ਖੇਡ ਕੇ ਵੱਡੇ ਹੋਏ ਹੀਰੇ ਤੇ ਪੈਂਦੀ ਹੈ ਤੇ ਉਹ ਇਸ ਬੱਚੇ ਨੂੰ ਥਿਏਟਰ ਤੱਕ ਲੈਕੇ ਜਾਂਦਾ ਹੈ। ਦੋਸਤੋ ਇਸ ਬੱਚੇ ਨੂੰ ਤੁਸੀ ਸਾਰੇ ਈ ਜਾਣਦੇ ਹੋ। ਇਹ ਉਮ ਪੁਰੀ ਸਾਹਿਬ ਹਨ ਤੇ ਹੁਣ ਅੱਗੇ ਇਹਨਾਂ ਦੀ ਮਹਾਨਤਾ ਬਾਰੇ ਦੱਸਣ ਦੀ ਲੋੜ ਨਹੀਂ । ਉਮ ਪੁਰੀ ਜੀ ਨੂੰ ਸਾਰੀ ਉਮਰ ਬੱਸ ਇੱਕ ਹੀ ਦੁੱਖ ਸੀ ਕਿ ਉਹਨਾ ਕੋਲ਼ ਆਪਣੀ ਮਾਂ ਦੀ ਕੋਈ ਫ਼ੋਟੋ ਨਹੀਂ ਸੀ । ਗ਼ਰੀਬੀ ਕਰਕੇ ਫੋਟੋ ਖਿਚਵਾ ਹੀ ਨਹੀ ਸਕੇ।
ਇਹ ਸਾਰੀਆਂ ਗੱਲਾਂ ਉਹਨਾਂ ਨੇ ਇੱਕ ਇੰਟਰਵਿਊ ‘ਚ ਆਪਣੀ ਜ਼ੁਬਾਨੋਂ ਦੱਸੀਆ ਹਨ ਜੋ ਕਿ ਉਹਨਾਂ ਦੇ ਸਵਰਗ ਵਾਸ ਹੋਣ ਤੋਂ 4 ਕੁ ਮਹੀਨੇ ਪਹਿਲਾਂ ਲਈ ਗਈ ਸੀ।

Real Estate