ਸਾਦੇ ਵਿਆਹ – ਲਾੜੇ ਸਮੇਤ 4 ਜਣੇ ਵਿਆਹੁਣ ਢੁੱਕੇ

756

ਮੱਲਕੇ – ਅੱਜ ਸਵੇਰੇ ਛੇ ਵਜੇ ਮੇਜਰ ਸਿੰਘ ਦੀ ਪੋਤਰੀ ਗੁਰਪ੍ਰੀਤ ਦਾ ਵਿਆਹ ਨੇੜਲੇ ਪਿੰਡ ਪੰਜਗਰਾਈਂ ਦੇ ਸ: ਮੱਖਣ ਸਿੰਘ ਦੇ ਪੁੱਤਰ ਫਤਿਹ ਸਿੰਘ ਨਾਲ ਇਸ ਤਰ੍ਹਾਂ ਹੋਇਆ ਸਿਰਫ ਵਿਆਹ ਵਾਲਾ ਮੁੰਡਾ , ਉਸ ਦਾ ਪਿਤਾ ਅਤੇ ਦੋ ਔਰਤਾਂ ਹੀ ਆਈਆਂ ਜਿਨ੍ਹਾਂ ਨੂੰ ਚਾਹ ਪਾਣੀ ਬਲਬੀਰ ਸਿੰਘ ਬਰਾੜ ਨੇ ਆਪਣੇ ਘਰ ਦਿੱਤਾ । ਹਰਨੇਕ ਸਿੰਘ ਨੇ ਅਰਦਾਸ ਕੀਤੀ ਤੇ ਮੁੰਡੇ ਕੁੜੀ ਨੇ ਇਕ ਦੂਜੇ ਨੂੰ ਹਾਰ ਪਾਕੇ ਵਿਆਹ ਸੰਪੂਰਨ ਕੀਤਾ । ਕੁਲਦੀਪ ਸਿੰਘ ਸਰਪੰਚ ਮੱਲਕੇ ਨੇ ਮੁੰਡੇ ਕੁੜੀ ਨੂੰ ਇੱਕ ਇੱਕ ਘੜੀ ਪਾ ਕੇ ਵਧਾਈ ਦਿੱਤੀ ਅਤੇ ਗੀਤਕਾਰ ਮੱਖਣ ਬਰਾੜ , ਗੁਰਮੇਲ ਸਿੰਘ , ਭਗਵੰਤ ਸਿੰਘ ਤੇ ਕਾਕਾ ਸਿੰਘ ਨੇ ਵੀ ਪਿਆਰ ਦਿੱਤਾ । ਵਿਆਹੁਤਾ ਲੜਕੀ ਦੀ ਛੋਟੀ ਭੈਣ ਰੱਜੀ ਮੱਖਣ ਬਰਾੜ ਦੇ ਘਰ ਵਿਚ ਕੰਮ-ਕਾਰ ਕਰਦੀ ਹੈ ਇਸ ਲਈ ਮੱਖਣ ਬਰਾੜ ਵੱਲੋਂ ਸਾਦਾ ਵਿਆਹ ਕਰਨ ਦੀ ਸਲਾਹ ਕਰੋਨਾ ਦੇ ਕਹਿਰ ‘ਚ ਹੋਰ ਵੀ ਕਾਰਗਾਰ ਸਾਬਿਤ ਹੋਈ , ਜਿਹੜੀ ਦੋਵਾਂ ਪਰਿਵਾਰਾਂ ਨੇ ਖੁਸ਼ੀ -ਖੁਸ਼ੀ ਮੰਨ ਲੲੀ ।

Real Estate