ਫਿਰੋਜ਼ਪੁਰ – ਇਕਾਂਤਵਾਸ ਲੋਕਾਂ ਦੇ ਸੈਂਪਲ ਲੈਣ ਵਾਲੀ ਟੀਮ ਦੇ ਮੈਂਬਰ ਹੋਏ ਬੇਹੋਸ਼

299

ਫਿਰੋਜ਼ਪੁਰ 2 ਮਈ(ਬਲਬੀਰ ਸਿੰਘ ਜੋਸਨ)-: ਜਿਲ੍ਹੇ ਦੇ ਪਿੰਡ ਲੱਲੇ ਚ ਸਥਿਤ ਰਾਧਾ ਸੁਆਮੀ ਡੇਰੇ ਚ ਇਕਾਂਤਵਾਸ ਕੀਤੇ ਕਰੀਬ ਸਵਾ ਸੌ ਦੇ ਵਿਅਕਤੀਆਂ ਦੇ ਠਹਿਰਨ ਲਈ ਕੀਤੇ ਗਏ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਉਦੋਂ ਪੋਲ ਖੁੱਲ੍ਹੀ ਜਦੋਂ ਕੋਰੋਨਾ ਵਾਇਰਸ ਸਬੰਧੀ ਸੈਂਪਲ ਲੈਣ ਗਈ ਸਿਹਤ ਵਿਭਾਗ ਦੀ 4 ਮੈਡੀਕਲ ਅਫ਼ਸਰਾਂ ਦੀ ਅਗਵਾਈ ਵਾਲੀ ਟੀਮ ਦੀ ਹਾਲਤ ਵਿਗੜ ਗਈ ਜਿਨ੍ਹਾਂ ਵਿਚੋਂ 3 ਮੈਂਬਰ ਜਿਨ੍ਹਾਂ ਚ ਇਕ ਲੈਬ ਟੈਕਨੀਸ਼ੀਅਨ ਅਤੇ 2 ਮਲੇਰੀਆ ਵਰਕਰ ਬੇਹੋਸ਼ ਹੋ ਗਏ। ਪਤਾ ਲੱਗਾ ਹੈ ਕਿ ਹਾਲਤ ਵਿਗੜਨ ਤੇ ਟੀਮ 60 ਦੇ ਕਰੀਬ ਸੈਂਪਲ ਲੈ ਕੇ ਬਾਕੀ ਅੱਧ ਵਿਚਕਾਰੋਂ ਸ਼ੈੱਡ ਵਾਪਸ ਪਰਤ ਆਈ। ਬੇਹੋਸ਼ ਵਰਕਰਾਂ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਅਤੇ ਫਿਰੋਜ਼ਸ਼ਾਹ ਅੰਦਰ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।

Real Estate