ਡਰਾਮਾ ਖ਼ਤਮ- ਕਿਮ ਜੌਂਗ 20 ਦਿਨ ਬਾਅਦ ਸਾਹਮਣੇ ਆਇਆ

181

ਉਤਰ ਕੋਰੀਆ ਦੇ ਤਾਨਾਸ਼ਾਹ ਸੁ਼ੱਕਰਵਾਰ ਨੂੰ 20 ਦਿਨ ਬਾਅਦ ਪਹਿਲੀ ਵਾਰ ਸਾਹਮਣੇ ਆਏ । ਉਹਨਾ ਨੇ ਇੱਕ ਫਰਟੀਲਾਈਜ਼ਰ ਫੈਕਟਰੀ ਦਾ ਉਦਘਾਟਨ ਕੀਤਾ । ਕਿਮ , 11 ਅਪ੍ਰੈਲ ਨੂੰ ਪਾਰਟੀ ਪੋਲਿਟਬਿਊਰੋ ਦੀ ਮੀਟਿੰਗ ਦੇ ਬਾਅਦ ਜਨਤਕ ਰੂਪ ‘ਚ ਨਜ਼ਰ ਨਹੀਂ ਆਏ ਸਨ । ਸਟੇਟ ਮੀਡੀਆ ਦੇ ਮੁਤਾਬਿਕ, ਇਸ ਦਿਨ ਕਿਮ ਨੇ ਏਅਰ ਡਿਫੈਂਸ ਯੂਨਿਟ ਅਤੇ ਫਾਈਟਰ ਜੈਟਸ ਦਾ ਨਿਰੀਖਣ ਵੀ ਕੀਤਾ ਗਿਆ ।
ਕਿਮ 15 ਅਪ੍ਰੈਲ ਨੂੰ ਆਪਣੇ ਦਾਦ ਕਿਮ ਇਲ ਸੁੰਗ ਤੋਂ ਯਾਦ ‘ਚ ਹੋਣ ਵਾਲੇ ਸਲਾਨਾ ਨਹੀਂ ਹੋਏ ਸਨ। ਪਹਿਲੀ ਵਾਰ ਅਜਿਹਾ ਹੋਇਆ ਸੀ । ਇਸ ਤੋਂ ਬਾਅਦ ਉਹਨਾਂ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹੁਣ ਸਪੱਸ਼ਟ ਹੋ ਗਿਆ ਹੈ ਕਿ ਕਿਮ ਤੰਦਰੁਸਤ ਹਨ।
15 ਅਪ੍ਰੈਲ ਨੂੰ ਕਿਮ ਨਾਲ ਜੁੜੀਆਂ ਕਈ ਸੈਟੇਲਾਈਟ ਤਸਵੀਰਾਂ ਅਤੇ ਰਿਪੋਰਟਸ ਸਾਹਮਣੇ ਆਈਆਂ । ਉਹਨਾਂ ਵਿੱਚ ਕਿਮ ਦੀ ਮੌਤ ਨੂੰ ਲੈ ਕੇ ਕਾਰਡਿਓਵੇਸਕੂਲਰ ਸਰਜਰੀ ਹੋਣ ਤੱਕ ਦਾ ਦਾਅਵਾ ਕੀਤਾ ਗਿਆ ਸੀ ।
13 ਦਿਨ ਵਿੱਚ ਕਿਮ ਬਾਰੇ ਪਹਿਲੀ ਜਾਣਕਾਰੀ ਉੱਤਰ ਕੋਰੀਆ ਦੇ ਮਾਮਲੇ ‘ਤੇ ਨਜ਼ਰ ਰੱਖਣ ਵਾਲੇ ਦੱਖਣੀ ਕੋਰਿਆਈ ਅਖ਼ਬਾਰ ਡੇਲੀ ਐਨਕੇ ਨੇ 20 ਅਪ੍ਰੈਲ ਨੇ ਦਿੱਤੀ ਸੀ । ਜਿਸ ਮੁਤਾਬਿਕ, 12 ਅਪ੍ਰੈਲ ਨੂੰ ਕਿਮ ਦੀ ਕਾਰਡਿਓਵੈਸਕੂਲਰ ਸਰਜਰੀ ਹੋਈ ਸੀ । ਰਿਪਰੋਟ ਸੀ , ਕਿ ਕਿਮ ਸਿਗਰਟ ਕਾਫੀ ਪੀਂਦੇ ਹਨ। ਉਹਨਾ ਨੂੰ ਮੋਟਾਪੇ ਦੀ ਸਮੱਸਿਆ ਹੈ ਅਤੇ ਉਹ ਕੰਮ ਵੀ ਜਿ਼ਆਦਾ ਕਰਦੇ ਹਨ। ਉਸਦਾ ਹਾਇੰਗਸਨ ਕਾਊਂਟੀ ਸਥਿਤ ਵਿਲਾ ਵਿੱਚ ਇਲਾਜ ਹੋਇਆ। ਇਸ ਤੋਂ ਬਾਅਦ ਇਸਦੀ ਸਥਿਤੀ ਵਿੱਚ ਸੁਧਾਰ ਦੀਆਂ ਖ਼ਬਰਾਂ ਆਈਆਂ ਸਨ । ਇਸ ਇਲਾਜ ਵਿੱਚ ਲੱਗੇ ਮੈਡੀਕਲ ਟੀਮ ਦੇ ਜਿ਼ਆਦਾਤਰ ਮੈਂਬਰ 19 ਅਪ੍ਰੈਲ ਨੂੰ ਰਾਜਧਾਨੀ ਪਿਯੋਂਗਯਾਂਗ ਆ ਗਏ ਸਨ। ਕੁਝ ਮੈਂਬਰ ਇਸਦੀ ਦੇਖਭਾਲ ਕਰਨ ਦੇ ਲਈ ਨਹੀਂ ਰੁੱਕੇ।
ਡੇਲੀ ਐਨਏ ਦੀ ਰਿਪੋਰਟ ਦੇ ਕੁਝ ਘੰਟੇ ਬਾਅਦ ਹੀ ਸੀਐਨਐਨ ਨੇ ਕਿਮ ਨੇ ਸਿਹਤ ਨੂੰ ਲੈ ਕੇ ਜਾਣਕਾਰੀ ਦਿੱਤੀ । ਇਸ ਵਿੱਚ ਦੱਸਿਆ ਕਿ ਸਰਜਰੀ ਤੋਂ ਬਾਅਦ ਉਸਦੀ ਜਿੰਦਗੀ ਖ਼ਤਰੇ ਵਿੱਚ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਅਮਰੀਕੀ ਖੂਫੀਆ ਏਜੰਸੀ ਦੀ ਸਿਹਤ ਉਪਰ ਨਜ਼ਰ ਰੱਖ ਰਹੀ ਹੈ। ਉੱਥੇ ਬਲੂਮਬਰਗ ਨਿਊਜ ਨੇ ਖ਼ਬਰ ਦਿੱਤੀ ਕਿ ਅਮਰੀਕੀ ਅਧਿਕਾਰੀਆਂ ਨੂੰ ਕਿਮ ਨੂੰ ਗੰਭੀਰ ਸਥਿਤੀ ਬਾਰੇ ਦੱਸਿਆ ਗਿਆ , ਹਾਲਾਂਕਿ ਉਸਦੀ ਸਿਹਤ ਬਾਰੇ ਤਾਜਾ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ।
ਉਧਰ ਚੀਨ ਨੇ ਵੀ ਕਿਮ ਦੀ ਸਿਹਤ ਬਾਰੇ ਅੰਤਰਰਾਸ਼ਟਰੀ ਮੀਡੀਆ ਵਿੱਚ ਅਟਕਲਾਂ ਦੇ ਵਿੱਚ ਡਾਕਟ੍ਰਾ ਦੀ ਇੱਕ ਟੀਮ ਉਤਰ ਕੋਰੀਆ ਭੇਜਣ ਦੀ ਗੱਲ ਆਖੀ ਸੀ ।
ਕਿਮ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਰੋਨਾ ਕਾਰਨ ਸੋਸ਼ਲ ਡਿਸਟੈਸਿੰਗ ਦਾ ਪਾਲਨ ਕਰ ਰਹੇ ਹਨ। ਉੱਤਰ ਕੋਰੀਆ ਵੱਲੋਂ ਹਾਲੇ ਤੱਕ ਦੇਸ ਵਿੱਚ ਕਰੋਨਾ ਦੀ ਇਨਫੈਕਸ਼ਨ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ । ਜਦਕਿ ਚੀਨ ਦੀ ਮੈਡੀਕਲ ਟੀਮ ਦਾਅਵਾ ਕਰਦੀ ਹੈ ਕਿ ਦੱਖਣੀ ਕੋਰੀਆ ਵਿੱਚ ਕਰੋਨਾ ਪਹੁੰਚ ਚੁੱਕਾ ਹੈ।
ਸਿਓਲ ਦੀ ਇੱਕ ਅਖ਼ਬਾਰ ਨੇ ਲਿਖਿਆ ਸੀ ਕਿ ਕਿਮ ਦਾ ਇੱਕ ਬਾਡੀਗਾਰਡ ਕਰੋਨਾ ਤੋਂ ਪੀੜਤ ਹੈ। ਇਸ ਮਗਰੋਂ ਕਿਮ ਇਕਾਂਤਵਾਸ ‘ਚ ਚਲੇ ਗਏ ਸਨ।
ਕਿਮ ਬਾਰੇ ਇਹ ਚਰਚਾ ਸੀ ਕਿ ਮੌਕ ਡ੍ਰਿ਼ਲ ਮੌਕੇ ਜ਼ਖ਼ਮੀ ਹੋਣ ਦੀ ਚਰਚਾ ਸੀ । ਕਿਮ ਦੀ ਤਲਾਸ਼ ਸੁਰੂ ਹੋਣ ਤੋਂ ਬਾਅਦ ਵੇਨਸਾਨ ਰਿਜਾਰਟ ਚਰਚਾ ਵਿੱਚ ਹੈ। ਵੇਂਸਾਨ ਵਿੱਚ ਕਿਮ ਦੇ ਟੱਬਰ ਦਾ ਇੱਕ ਕੰਪਲੈਕਸ ਹੈ, ਜਿੱਥੇ ਮਿਜ਼ਾਈਲਾਂ ਦੀ ਟੈਸਟਿੰਗ ਹੁੰਦੀ ਹੈ। ਫਿਰ ਇੱਕ ਸੈਟੇਲਾਈਟ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਿਮ ਦੀ ਟਰੇਨ ਵੇਂਸਾਨ ਦੇ ਰੇਲਵੇ ਸਟੇਸ਼ਨ ‘ਤੇ ਖੜੀ ਦਿਖ ਰਹੀ ਹੈ।
ਦੱਖਣੀ ਕੋਰੀਆ ਦੇ ਸਾਂਸਦ ਯੂਨ ਸਾਂਗ-ਹਿਊਨ ਨੇ ਮੁਤਾਬਿਕ – ਹੋ ਸਕਦਾ ਹੈ ਕਿ ਕਿਮ ਖੁਦ ਲਾਪਤਾ ਹੋ ਕੇ ਆਪਣੇ ਸ਼ਾਸਨ ਵੱਲੋਂ ਧਿਆਨ ਪਾਸੇ ਕਰਨ ਦੀ ਕੋਸਿ਼ਸ਼ ਕਰ ਰਹੇ ਹੋਣ । ਅਜਿਹੇ ਵਿੱਚ ਉਹ ਦੋ ਹਫ਼ਤਿਆਂ ਦੇ ਅੰਦਰ ਸਾਹਮਣੇ ਆ ਸਕਦੇ ਹਨ ਕਿਉਂਕਿ ਸੱਤਾ ਵਿੱਚ ਉਹਨਾ ਦੀ ਪਕੜ ਢਿੱਲੀ ਹੋਣ ਤੇ ਉਸਦੇ ਵਾਰਿਸਾਂ ਦੀ ਚਰਚਾ ਸੁਰੂ ਹੋ ਗਈ ਹੈ।
ਕਿਮ , 2014 ਵਿੱਚ ਵੀ 6 ਹਫ਼ਤਿਆਂ ਤੱਕ ਨਜ਼ਰ ਨਹੀਂ ਆਏ ਸਨ। ਇਸਦੀ ਵਜਾਅ ਵੀ ਅੱਜ ਤੱਕ ਸਾਹਮਣੇ ਨਹੀਂ ਆਈ ।

Real Estate