ਫਿਲਮ ਅਭਿਨੇਤਾ ਰਿਸ਼ੀ ਕਪੂਰ ਦੀ ਮੌਤ

828
Photo by DIVYAKANT SOLANKI/EPA-EFE/REX/Shutterstock (9636790d)

ਦਮਦਾਰ ਅਦਾਕਾਰ ਇਰਫਾਨ ਖਾਨ ਤੋਂ ਬਾਅਦ ਹੁਣ ਫਿਲਮ ਅਭਿਨੇਤਾ ਰਿਸ਼ੀ ਕਪੂਰ ( 67) ਦੀ ਮੌਤ ਹੋਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ । ਇਸ ਸਬੰਧੀ ਅਮਿਤਾਬ ਬੱਚਨ ਨੇ ਟਵੀਟ ਕੀਤਾ ਹੈ।
ਰਿਸ਼ੀ ਨੂੰ ਬੁੱਧਵਾਰ ਦੇਰ ਰਾਤ ਮੁੰਬਈ ਦੇ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ।
ਰਿਸ਼ੀ ਪਿਛਲੇ ਸਾਲ ਸਿਤੰਬਰ ਵਿੱਚ ਅਮਰੀਕਾ ਤੋਂ ਵਾਪਸ ਆਏ ਸਨ। ਲਗਭਗ ਇੱਕ ਸਾਲ ਤਕ ਉਹਨਾਂ ਦਾ ਕੈਂਸਰ ਟਰੀਟਮੈਂਟ ਚੱਲਿਆ। ਜਾਣਕਾਰੀ ਦੇ ਮੁਤਾਬਿਕ, ਰਿਸ਼ੀ ਕਪੂਰ ਦੀ ਛਾਤੀ ਵਿੱਚ ਇਨਫੈਸ਼ਕਸ਼ਨ, ਸਾਹ ਲੈਣ ਦੀ ਤਕਲੀਫ ਅਤੇ ਹਲਕਾ ਬੁਖਾਰ ਸੀ। ਉਸਨਾ ਦਾ ਕੋਵਿਡ -19 ਟੈਸਟ ਵੀ ਕਰਾਇਆ ਜਾਣਾ ਸੀ।
ਪਿਛਲੇ ਵੀਰਵਾਰ ਵੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ । ਉਦੋਂ ਵੀ ਉਹਨਾਂ ਨੂੰ ਭਰਤੀ ਕਰਾਇਆ ਗਿਆ , ਪਰ ਚਾਰ ਘੰਟੇ ਬਾਅਦ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਸੀ ।
ਤੱਥਾਂ ਸਮੇਤ ਤਿੱਖੇ ਕੂਮੈਂਟ ਕਰਨ ਲਈ ਮਸਹੂਰ ਰਿਸ਼ੀ ਕਪੂਰ ਨੇ 2 ਅਪ੍ਰੈਲ ਤੋਂ ਬਾਅਦ ਟਵਿੱਟਰ ਅਕਾਊਟ ਉਪਰ ਕੁਝ ਵੀ ਪੋਸਟ ਨਹੀਂ ਕੀਤਾ । ਉਹਨਾਂ ਨੇ ਬੀਤੇ ਦਿਨੀ ਦੀਪਿਕਾ ਪਾਦੂਕੋਣ ਦੇ ਨਾਲ ਹਾਲੀਵੁੱਡ ਫਿਲਮ ‘ਦ ਇੰਟਰਨ’ ਦੇ ਰੀਮੇਕ ‘ਚ ਕੰਮ ਕਰਨ ਦੀ ਐਲਾਨ ਵੀ ਕੀਤਾ ਸੀ ।

Real Estate